ਜਲੰਧਰ ਦਿਹਾਤੀ ਕ੍ਰਾਈਮ ਬਰਾਂਚ ਦੇ ਹੱਥੇ ਚੜ੍ਹੇ 2 ਨਸ਼ਾ ਤਸਕਰ, ਇੱਕ ਕਰੋੜ ਦੀ ਹੈਰੋਇਨ ਬਰਾਮਦ


ਜਲੰਧਰ 23 ਮਾਰਚ (ਅਮਰਜੀਤ ਸਿੰਘ)-
ਜਲੰਧਰ ਦਿਹਾਤੀ ਕਰਾਈਮ ਬਰਾਂਚ ਦੀ ਟੀਮ ਨੇ ਦੋ ਵੱਖ-ਵੱਖ ਥਾਵਾਂ ਤੋਂ ਹੈਰੋਇਨ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋ ਇੱਕ ਕਰੋੜ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।

        ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਪੀ.ਡੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ ਦੇ ਮੁਖੀ ਸਬ-ਇੰਸਪੈਕਟਰ ਪੁਸ਼ਪ ਬਾਲੀ ਨੂੰ ਨਸ਼ਾ ਤਸਕਰੀ ਦੀ ਇਨਪੁੱਟ ਸੀ ਕਿ ਥਾਣਾ ਪਤਾਰਾ ਅਤੇ ਥਾਣਾ ਆਦਮਪੁਰ ਵਿੱਚ ਵੱਡੀ ਮਾਤਰਾ ਵਿੱਚ ਨਸ਼ਾ ਵੇਚਿਆਂ ਜਾ ਰਿਹਾ ਹੈ। ਜਿਸ ਤੇ ਪੁਲਿਸ ਪਾਰਟੀ ਨੇ ਇਨ੍ਹਾਂ ਦੋਹਾਂ ਥਾਵਾਂ ਤੇ ਪੁਲਿਸ ਦੀ ਗਸ਼ਤ ਤੇਜ਼ ਕਰ ਦਿੱਤੀ । ਬੀਤੇ ਦਿਨੀਂ ਥਾਣੇਦਾਰ ਪਿਪਲ ਸਿੰਘ ਪੁਲਿਸ ਪਾਰਟੀ ਸਮੇਤ ਪਿੰਡ ਕੰਗਣੀਵਾਲ ਪੁਲੀ ਲਧੇਵਾਲੀ ਮੋੜ ਤੇ ਗਸ਼ਤ ਕਰ ਰਹੇ ਸਨ ਕੀ ਪੈਦਲ ਆ ਰਹੇ ਇਕ ਨੌਜਵਾਨ ਨੇ ਜਦ ਪੁਲਿਸ ਪਾਰਟੀ ਦੇਖੀ ਤਾਂ ਉਸ ਨੇ ਆਪਣੀ ਜੇਬ ਵਿਚੋਂ ਇਕ ਲਿਫ਼ਾਫ਼ਾ ਕਢ ਕੇ ਸੜਕ ਕਿਨਾਰੇ ਸੁੱਟ ਦਿੱਤਾ ਅਤੇ ਖੁਦ ਪੇਸ਼ਾਬ ਕਰਨ ਦੇ ਬਹਾਨੇ ਹੇਠਾਂ ਬਹਿ ਗਿਆ। ਸ਼ੱਕ ਪੈਣ ਤੇ ਪੁਲਿਸ ਪਾਰਟੀ ਨੇ ਉਸ ਨੂੰ ਕਾਬੂ ਕਰਕੇ ਜਦ ਉਸ ਦਾ ਨਾਂ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਅਮਰਜੀਤ ਸਿੰਘ ਵਾਸੀ ਅਲੀ ਮੁੱਹਲਾ ਜਲੰਧਰ ਦੱਸਿਆ। ਜਦ ਉਸ ਵੱਲੋਂ ਸੁੱਟੇ ਗਏ ਲਿਫਾਫੇ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋ 100 ਗਰਾਮ ਹੈਰੋਇਨ ਬਰਾਮਦ ਹੋਈ। ਜਿਸ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮ ਦੇ ਖਿਲਾਫ ਥਾਣਾ ਪਤਾਰਾ ਵਿੱਚ ਐਨ.ਡੀ.ਪੀ.ਅੇਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Post a Comment

0 Comments