ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਵੱਲੋਂ 210 ਯੂਨਿਟ ਬਲੱਡ ਇਕੱਤਰ


ਰੂਪ ਨਗਰ/ਜਲੰਧਰ (ਸੂਰਮਾ ਪੰਜਾਬ ਬਿੳਰੋ)-
ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀਕਲਾ ਦਾ ਪ੍ਰਤੀਕ ਹੋਲੇ ਮਹੱਲੇ ਦੇ ਸਬੰਧ ਵਿੱਚ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਸਮੂਹ ਮੈਂਬਰਾਂ ਵੱਲੋਂ ਪਿੰਡ ਕਾਹਨਪੁਰ ਖੂਹੀ ਅੱਡਾ ਵਿੱਖੇ ਚਿੱਟੀ ਪਿੰਡ ਵਾਲਿਆਂ ਦੇ ਲੰਗਰਾਂ ਵਿੱਚ ਲਗਵਾਏ ਗਏ ਦੋ ਰੋਜ਼ਾ ਦਿਨ ਰਾਤ ਚੱਲੇ ਵਿਸ਼ਾਲ ਖੂਨਦਾਨ ਕੈਂਪ ਵਿੱਚ 210 ਵਿਆਕਤੀਆਂ ਨੇ ਸਵੈਂ ਇੱਛਾ ਅਨੁਸਾਰ ਆਪਣਾ ਬਲੱਡ ਦਾਨ ਕਰਕੇ ਮਾਨਵਤਾ ਦੀ ਸੱਚੀ ਸੁੱਚੀ ਸੇਵਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ। ਭਾਈ ਸੁਖਜੀਤ ਡਰੋਲੀ ਕਲਾਂ ਅਤੇ ਸੇਵਾ ਸੁਸਾਇਟੀ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ ਨੇ ਪ੍ਰੈਸ ਕਲੱਬ ਨਾਲ ਸਾਂਝੇ ਤੌਰ ਤੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਬਲੱਡ ਕੈਂਪ ਵਿੱਚ ਉਚੇਚੇ ਤੋਰ ਤੇ ਆਮ ਆਦਮੀ ਪਾਰਟੀ ਮੋਜੂਦਾ ਸਰਕਾਰ ਦੀ ਸਮੁੱਚੀ ਟੀਮ, ਗੁੱਜਰ ਆਰਮੀ ਦੀ ਸਮੁੱਚੀ ਟੀਮ, ਸਾਂਝੀ ਸੱਥ ਜੀਆਂ ਦੀ ਸਮੁੱਚੀ ਟੀਮ, ਪੰਜਾਬ ਦੀ ਸ਼ਾਨ ਪੰਜਾਬੀ ਲੋਕ ਗਾਇਕ ਪੰਮਾ ਡੂਮੇਵਾਲ, ਬੱਲ ਸਾਊਪੁਰੀਆ ਜੀ ਜੰਗਲੀ ਜੀਵ ਜੰਤੂ ਅਤੇ ਵਾਤਾਵਰਨ ਪ੍ਰੇਮੀ ਸਰਦਾਰ ਹਰਪਾਲ ਸਿੰਘ ਪਾਲੀ, ਸ੍ਰੀ ਰਾਮ ਕੁਮਾਰ ਮੁਕਾਰੀ ਜੀ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਰੂਪਨਗਰ ਦਸ਼ਮੇਸ ਗੱਤਕਾ ਅਖਾੜਾ ਪਿੰਡ ਕੰਦੋਲਾ ਦੀ ਸਮੁੱਚੀ ਟੀਮ ਗ੍ਰਾਮ ਪੰਚਾਇਤ ਕਾਨਪੁਰ ਖੂਹੀ ਦੀ ਸਮੁੱਚੀ ਟੀਮ ਸੇਵਾ ਸੁਸਾਇਟੀ ਦੇ ਪ੍ਰਧਾਨ ਜਸਵੀਰ ਸਿੰਘ ਜੀ ਸਾਬੀ ਪਧਿਆਣਾ, ਮਨਜੀਤ ਕੌਰ ਮਹਿਤਾ, ਸੁੱਖੀ ਦਾਊਦਪੁਰੀਆ ਦੇ ਨਾਲ ਭਾਈ ਸੁਖਜੀਤ ਸਿੰਘ ਸੇਵਾਦਾਰ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਆਦਿਕ ਬੇਅੰਤ ਸਾਧ ਸੰਗਤਾਂ ਵੱਲੋਂ ਬਲੱਡ ਕੈਂਪ ਵਿੱਚ ਹਾਜ਼ਰੀ ਲਗਵਾਈ ਗਈ। 


Post a Comment

0 Comments