ਸ਼੍ਰੀ ਪਰਮਦੇਵਾ ਮਾਤਾ ਜੀ ਦੇ ਦਰਬਾਰ ਕਪੂਰ ਪਿੰਡ ਵਿਖੇ ਚੇਤ ਅਸ਼ਟਮੀ 29 ਮਾਰਚ ਨੂੰ ਮਨਾਈ ਜਾਵੇਗੀ : ਪ੍ਰਧਾਨ ਗਿਆਨ ਚੰਦ


ਸ਼੍ਰੀ ਪਰਮਦੇਵਾ ਮਾਤਾ ਜੀ ਕਪੂਰ ਪਿੰਡ ਵਾਲਿਆਂ ਦੇ ਮੰਦਿਰ ਵਿਖੇ ਚੇਤ ਨਵਰਾਤਰੇ ਸਬੰਧੀ ਭੱਲਕੇ 22 ਮਾਰਚ ਤੋਂ ਸਮਾਗਮ ਹੋਣਗੇ ਅਰੰਭ

ਆਦਮਪੁਰ/ਜਲੰਧਰ 21 ਮਾਰਚ (ਅਮਰਜੀਤ ਸਿੰਘ)- ਸ਼੍ਰੀ ਪਰਮਦੇਵਾ ਮਾਤਾ ਜੀ ਕਪੂਰ ਪਿੰਡ ਵਾਲਿਆਂ ਦੇ ਦਰਬਾਰ ਵਿਖੇ ਚੇਤ ਅਸ਼ਟਮੀ 29 ਮਾਰਚ ਨੂੰ ਮਨਾਈ ਜਾਵੇਗੀ। ਜਿਸਦੇ ਸਬੰਧ ਵਿੱਚ ਭੱਲਕੇ 22 ਮਾਰਚ ਤੋਂ ਨਵਰਾਤਰੇ ਸਬੰਧੀ ਸਮਾਗਮ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ੁਰੂ ਹੋਣਗੇ। ਸਮਾਗਮਾਂ ਸਬੰਧੀ ਜਾਣਕਾਰੀ ਦਿੰਦੇ ਸ਼੍ਰੀ ਪਰਮਦੇਵਾ ਮਾਤਾ ਵੈਸ਼ਨੂੰ ਮੰਦਿਰ ਚੈਰੀਟੇਬਲ ਸੁਸਾਇਟੀ ਰਜ਼ਿ ਦੇ ਪ੍ਰਧਾਨ ਗਿਆਨ ਚੰਦ, ਸਕੱਤਰ ਨਰਿੰਦਰ ਸਿੰਘ ਸੋਨੂੰ ਨੇ ਦਸਿਆ ਕਿ ਚੇਤ ਅਸ਼ਟਮੀ ਸਬੰਧੀ ਭੱਲਕੇ 22 ਮਾਰਚ ਦਿਨ ਬੁਧਵਾਰ ਤੋਂ ਚੇਤ ਨਵਰਾਤਰੇ ਸ਼ੁਰੂ ਹੋ ਰਹੇ ਹਨ। ਜਿਸਦੇ ਸਬੰਧ ਵਿੱਚ ਹਰ ਰੋਜ਼ ਸੰਗਤਾਂ ਮਹਾਂਮਾਈ ਦੀ ਮਹਿਮਾ ਦਾ ਗੁਨਗਾਨ ਕਰਨਗੀਆਂ ਅਤੇ 29 ਮਾਰਚ ਦਿਨ ਬੁਧਵਾਰ ਨੂੰ ਚੇਤ ਅਸ਼ਟਮੀ ਮਨਾਈ ਜਾਵੇਗੀ। ਜਿਸਦੇ ਸਬੰਧ ਵਿੱਚ ਪਹਿਲਾ ਕੰਜ਼ਕਾਂ ਦਾ ਪੂਜਨ ਕੀਤਾ ਜਾਵੇਗਾ। ਉਪਰੰਤ ਵਿਜੇ ਕੁਮਾਰ ਐਂਡ ਪਾਰਟੀ ਅਤੇ ਹੋਰ ਪੁੱਜੇ ਕਲਾਕਾਰ ਮਹਾਂਮਾਈ ਦੀ ਮਹਿਮਾ ਦਾ ਗੁਨਗਾਨ ਕਰਨਗੇ ਉਪਰੰਤ ਸੰਗਤਾਂ ਲਈ ਮਹਾਂਮਾਈ ਦਾ ਭੰਡਾਰਾ ਕਰਵਾਇਆ ਜਾਵੇਗਾ। ਪ੍ਰਬੰਧਕਾਂ ਨੇ 29 ਮਾਰਚ ਨੂੰ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ। 

Post a Comment

0 Comments