ਆਦਮਪੁਰ ਪੁਲਿਸ ਨੇ ਦੇਸੀ ਕੱਟਾ (ਪਿਸਟਲ) 32 ਬੋਰ, ਦੋ ਜਿੰਦਾ ਰੋਦ 32 ਬੋਰ ਸਮੇਤ ਵਿਆਕਤੀ ਨੂੰ ਕਾਬੂ ਕੀਤਾ


ਆਦਮਪੁਰ (ਬਿਓਰੋ)-
ਆਦਮਪੁਰ ਪੁਲਿਸ ਵਲੋਂ ਡੀਐਸਪੀ ਆਦਮਪੁਰ ਸਰਬਜੀਤ ਸਿੰਘ ਰਾਏ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਖਿਲਾਫ ਵਿੰਡੀ ਮੁਹਿੰਮ ਤਹਿਤ ਇੱਕ ਵਿਆਕਤੀ ਨੂੰ ਦੇਸੀ ਕੱਟਾ (ਪਿਸਟਲ) 32 ਬੋਰ, ਦੋ ਜਿੰਦਾ ਰੋਦ 32 ਬੋਰ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਐਸ.ਐਚ.ਉ ਆਦਮਪੁਰ ਸਿਕੰਦਰ ਸਿੰਘ ਵਿਰਕ ਨੇ ਦਸਿਆ ਕਿ ਏ.ਐਸ.ਆਈ ਉਮੇਸ਼ ਕੁਮਾਰ ਨੇ ਮੁਲਾਜ਼ਮਾਂ ਸਮੇਤ ਪਿੰਡ ਨੰਗਲ ਫੀਦਾ (ਸਾਹਮਣੇ ਰਾਧਾ ਸੁਆਮੀ ਸੰਤਸੰਗ ਭਵਨ) ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਜਿਥੇ ਗਗਨਦੀਪ ਸਿੰਘ ਗੱਗੂ ਪੁੱਤਰ ਸੁਖਦੇਵ ਸਿੰਘ ਵਾਸੀ ਨੰਗਲ ਸਲਾਲਾ ਨੂੰ ਸ਼ੱਕ ਦੀ ਬਿਨਾਹ ਤੇ ਕਾਬੂ ਕਰਕੇ ਜਦ ਉਸਦੀ ਤਲਾਸ਼ੀ ਲਈ ਤਾਂ ਉਸਦੀ ਪੈਂਟ ਦੀ ਸੱਜੀ ਜੇਬ ਵਿਚੋਂ ਦੇਸੀ ਕੱਟਾ (ਪਿਸਟਲ) 32 ਬੋਰ, ਦੋ ਜਿੰਦਾ ਰੋਦ 32 ਬੋਰ ਬਰਾਮਦ ਹੋਇਆ। ਉਨ੍ਹਾਂ ਦਸਿਆ ਕਿ ਉਕਤ ਨੋਜਵਾਨ ਖਿਲਾਫ ਥਾਣਾ ਆਦਮਪੁਰ ਵਿਖੇ ਮਾਮਲਾ ਦਰਜ਼ ਕਰ ਲਿਆ ਹੈ। ਉਨ੍ਹਾਂ ਜਾਣਕਾਰੀ ਦਿੰਦੇ ਦਸਿਆ ਕਿ ਗਗਨਦੀਪ ਨੇ ਇਕ ਦੇਸੀ ਕੱਟਾ ਅਤੇ ਰੋਦ ਅਜੀਤਪਾਲ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਖੋਜਕੀਪੁਰ ਪਾਸੋਂ ਲਏ ਸਨ। ਉਨ੍ਹਾਂ ਕਿਹਾ ਮੁਲਜ਼ਮ ਨੂੰ ਮਾਨਯੋਗ ਅਦਾਲਤ ਪੇਸ਼ ਕੀਤਾ ਜਾ ਰਿਹਾ ਹੈ ਜਿਸਦੇ ਖਿਲਾਫ ਪਹਿਲਾ ਵੀ ਲੜਾਈ ਝਗੜੇ ਦੇ ਮਾਮਲੇ ਦਰਜ਼ ਹਨ। 

Post a Comment

0 Comments