ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਵਲੋਂ 80 ਲੋ੍ੜਵੰਦ ਪਰਿਵਾਰਾਂ ਨੂੰ ਰਾਸ਼ਨ ਵਿਤਰਿਤ ਕੀਤਾ ਗਿਆ


ਹਰ ਮਹੀਨੇ ਐਨ.ਆਰ.ਆਈ ਵੀਰਾਂ, ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੰਸਥਾ ਵਲੋਂ ਕੀਤਾ ਜਾਂਦਾ ਹੈ, ਉਪਰਾਲਾ

ਜਲੰਧਰ 12 ਮਾਰਚ (ਸੂਰਮਾ ਪੰਜਾਬ ਬਿਓਰੋ)- ਲ੍ਹੋੜਵੰਦ ਪਰਿਵਾਰਾਂ ਦੀ ਮੱਦਦ ਲਈ ਹਮੇਸ਼ਾ ਅੱਗੇ ਰਹਿਣ ਵਾਲੀ ਸੰਸਥਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਦੇ ਸਮੂਹ ਮੈਂਬਰਾਂ ਵਲੋਂ ਹਰ ਮਹੀਨੇ ਕੀਤੇ ਜਾਣ ਵਾਲੇ ਉਪਰਾਲੇ ਤਹਿਤ 80 ਲੋ੍ਹੜਵੰਦ ਪਰਿਵਾਰਾਂ ਨੂੰ ਰਾਸ਼ਨ ਭੇਟ ਕੀਤਾ ਗਿਆ। ਜਿਸਦੇ ਬਾਰੇ ਜਾਣਕਾਰੀ ਦਿੰਦੇ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ, ਸੇਵਾਦਾਰ ਭਾਈ ਸੁਖਜੀਤ ਸਿੰਘ ਡਰੋਲੀ ਕਲਾਂ ਨੇ ਦਸਿਆ ਸਮੂਹ ਐਨ.ਆਰ.ਆਈ ਵੀਰਾਂ, ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੰਸਥਾ ਇਹ ਰਾਸ਼ਨ ਵੰਡਣ ਦਾ ਉਪਰਾਲਾ ਹਰ ਮਹੀਨੇ ਕੀਤਾ ਜਾਂਦਾ ਹੈ। ਜਿਸਦੇ ਤਹਿਤ ਅੱਜ 80 ਲੋ੍ਹੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆਂ ਗਿਆ ਹੈ। ਉਨ੍ਹਾਂ ਕਿਹਾ ਇਹ ਸੇਵਾ ਸੁਸਾਇਟੀ ਦੇ ਸਮੂਹ ਸੇਵਾਦਾਰਾਂ ਵਲੋਂ ਘਰ-ਘਰ ਰਾਸ਼ਨ ਵੰਡ ਕੇ ਨਿਭਾਈ ਗਈ। ਭਾਈ ਸੁਖਜੀਤ ਸਿੰਘ ਨੇ ਕਿਹਾ ਪਿਛਲੇ ਮਹੀਨੇ ਕਪੂਰਥਲਾ ਵਿਖੇ ਇੱਕ ਪਾਠੀ ਸਿੰਘ ਨੂੰ ਸੰਸਥਾ ਵਲੋਂ ਘਰ ਵੀ ਬਣਾ ਕੇ ਦਿਤਾ ਗਿਆ ਹੈ। ਉਨ੍ਹਾਂ ਕਿਹਾ ਲੋਕ ਸੇਵਾ ਦੇ ਇਹ ਸਾਰੇ ਉਪਰਾਲੇ ਸਮੂਹ ਐਨ.ਆਰ.ਆਈ ਵੀਰਾਂ, ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕੀਤੇ ਜਾਂਦੇ ਹਨ। ਜੋ ਕਿ ਸਮੇਂ-ਸਮੇਂ ਸਿਰ ਸੰਸਥਾ ਨੂੰ ਆਪਣੀ ਕਿਰਤ ਕਮਾਈ ਵਿਚੋਂ ਲੋ੍ਹੜਵੰਦਾਂ ਦੀ ਮੱਦਦ ਲਈ ਸੁਸਾਇਟੀ ਨੂੰ ਸਹਾਇਤਾ ਭੇਜਦੇ ਹਨ। ਜਿਸ ਨਾਲ ਇਹ ਲਸਾਰੇ ਉਪਰਾਲੇ ਕੀਤੇ ਜਾਂਦੇ ਹਨ। ਇਸ ਮੌਕੇ ਤੇ ਮੀਤ ਪ੍ਰਧਾਨ ਇੰਦਰ ਮਿਨਹਾਸ, ਸੈਕਟਰੀ ਲਖਵੀਰ ਸਿੰਘ, ਅਕਾਸ਼, ਗੁਰਵਿੰਦਰ ਸਿੰਘ ਡਰੋਲੀ ਕਲਾਂ, ਸੁੱਖੀ ਦਾਉਦਪੁਰੀਆ, ਗੁਰਵਿੰਦਰ ਸਿੰਘ, ਬੋਬੀ, ਕਰਨ ਪੰਚ, ਜਸਕਰਨ, ਛੋਟੂ, ਮੈਸੀ, ਪਿੰਦਰ ਫੋਜ਼ੀ ਅਤੇ ਹੋਰ ਸੇਵਾਦਾਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਪ੍ਰੈਸ ਨੂੰ ਇਹ ਜਾਣਕਾਰੀ ਭਾਈ ਸੁਖਜੀਤ ਸਿੰਘ ਡਰੋਲੀ ਕਲਾਂ ਵਲੋਂ ਦਿੱਤੀ ਗਈ।


Post a Comment

0 Comments