ਸ਼ਹੀਦ ਬਾਬਾ ਮੱਤੀ ਸਾਹਿਬ ਗੁਰੂ ਘਰ ਵਿਖੇ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਦੀ ਯਾਦ ਵਿੱਚ ਬਣ ਰਹੇ, ਯਾਦਗਾਰੀ ਸਮਾਰਕ ਲਈ ਐਨ.ਆਰ.ਆਈ ਦਲਵਿੰਦਰ ਸਿੰਘ ਪਰਮਾਰ ਯੂ.ਕੇ ਵਲੋਂ ਮਾਇਕ ਸਹਾਇਤਾ ਭੇਟ


ਜਲੰਧਰ (ਬਿਓਰੋ)-
ਗੁਰਦੁਆਰਾ ਧੰਨ ਧੰਨ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ ਵਿੱਖੇ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਡੇਰਾ ਸੰਤਪੁਰਾ ਜੱਬੜ ਵਾਲਿਆਂ ਦੀ ਨਿੱਘੀ ਯਾਦ ਵਿੱਚ ਬਣ ਰਹੇ ਸਮਾਰਕ ਲਈ ਉੱਘੇ ਸਮਾਜ ਸੇਵਕ ਤੇ ਐਨ.ਆਰ.ਆਈ ਦਲਵਿੰਦਰ ਸਿੰਘ ਪਰਮਾਰ ਯੂ.ਕੇ (ਸ੍ਰਪਰਸਤ ਸ਼ਹੀਦ ਬਾਬਾ ਮੱਤੀ ਸਾਹਿਬ ਰਾਜਪੂਤ ਸਭਾ ਇੰਗਲੈਂਡ) ਵਲੋਂ ਇੱਕ ਲੱਖ, ਇੱਕ ਸੋ ਰੁਪਏ ਚੈਕ ਰਾਹੀਂ ਬੀਤੇ ਦਿਨੀਂ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਗੁਰੂ ਘਰ ਵਿਖੇ ਭੇਟ ਕੀਤੇ। ਜਿਕਰਯੋਗ ਹੈ ਕਿ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਦੀ ਨਿੱਘੀ ਯਾਦ ਵਿੱਚ ਇਹ ਸਮਾਰਕ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਅਤੇ ਸਮੂਹ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਦੇਖਰੇਖ ਹੇਠ ਬਣਾਇਆ ਜਾ ਰਿਹਾ। ਜਿਸ ਵਿੱਚ ਸਾਰੀਆਂ ਸੰਗਤਾਂ ਆਪਣਾ ਬਣਦਾ ਯੋਗਦਾਨ ਪਾ ਰਹੀਆਂ ਹਨ। ਜਿਸਦੇ ਚੱਲਦੇ ਬੀਤੇ ਦਿਨੀਂ ਵਿਦੇਸ਼ ਦੀ ਧਰਤੀ ਤੋਂ ਪੰਜਾਬ ਜਲੰਧਰ ਆਏ ਐਨ.ਆਰ.ਆਈ ਦਲਵਿੰਦਰ ਸਿੰਘ ਪਰਮਾਰ ਵਲੋਂ ਵੀ ਇਸ ਕਾਰਜ਼ ਵਿੱਚ ਯੋਗਦਾਨ ਪਾਇਆ ਗਿਆ ਹੈ ਅਤੇ ਇਹ ਮਾਇਕ ਸਹਾਇਤਾ ਚੈਕ ਰਾਹੀਂ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਸੋਪਣ ਤੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਨੇ ਐਨ.ਆਰ.ਆਈ ਦਲਵਿੰਦਰ ਸਿੰਘ ਪਰਮਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਇਹ ਪਰਿਵਾਰ ਪਹਿਲਾ ਵੀ ਗੁਰੂ ਘਰ ਦੇ ਕਾਰਜ਼ਾ ਲਈ ਸਮੇਂ-ਸਮੇਂ ਸਿਰ ਆਪਣਾ ਯੋਗਦਾਨ ਪਾਉਦਾ ਰਹਿੰਦਾ ਹੈ। ਇਸ ਮੌਕੇ ਤੇ ਸ਼ਿੰਗਾਰਾ ਸਿੰਘ ਮਿਨਹਾਸ, ਜਰਨੈਲ ਸਿੰਘ ਖਾਲਸਾ, ਨਛੱਤਰ ਸਿੰਘ ਭੱਟੀ, ਮੀਤ ਪ੍ਰਧਾਨ ਕਰਮ ਸਿੰਘ, ਲੰਗਰ ਇੰਚਾਰਜ਼ ਕਰਮ ਸਿੰਘ, ਸੈਕਟਰੀ ਰਣਵੀਰ ਪਾਲ ਸਿੰਘ ਅਤੇ ਹੋਰ ਕਮੇਟੀ ਮੈਂਬਰ ਤੇ ਪਤਵੰਤੇ ਹਾਜ਼ਰ ਸਨ।  


Post a Comment

0 Comments