ਡੇਰਾ ਸੰਤਪੁਰਾ, ਜੱਬੜ (ਮਾਣਕੋ) ਵਿਖੇ ਸਲਾਨਾ ਅੰਮ੍ਰਿਤ ਸੰਚਾਰ ਅਤੇ ਸੰਤ ਸਮਾਗਮ ਕਰਵਾਏ


ਪੰਜਾਬ ਦੇ ਵੱਖ-ਵੱਖ ਡੇਰਿਆਂ ਤੋਂ ਸੰਤ ਮਹਾਂਪੁਰਸ਼ਾਂ ਅਤੇ ਹਜ਼ਾਰਾਂ ਸੰਗਤਾਂ ਨੇ ਸਮਾਗਮ ਵਿੱਚ ਭਰੀ ਹਾਜ਼ਰੀ

ਸਲਾਨਾ ਅੰਮ੍ਰਿਤ ਸੰਚਾਰ ਅਤੇ ਸੰਤ ਸਮਾਗਮ ਮੌਕੇ 25 ਪ੍ਰਾਣੀ ਅਮਿ੍ਰਤ ਛੱਕ ਕੇ ਗੁਰੂ ਵਾਲੇ ਬਣੇ ਅਤੇ ਫ੍ਰੀ ਮੈਡੀਕਲ ਕੈਂਪ ਲਗਾਇਆ

ਆਦਮਪੁਰ/ਜਲੰਧਰ 16 ਮਾਰਚ (ਸੂਰਮਾ ਪੰਜਾਬ ਬਿਓਰੋ)- ਸੱਚਖੰਡ ਵਾਸੀ ਸੰਤ ਬਾਬਾ ਭਾਗ ਸਿੰਘ ਜੀ, ਸੰਤ ਬਾਬਾ ਹਰਦਿਆਲ ਸਿੰਘ ਜੀ ਮੁਸਾਫਰ, ਸੱਚਖੰਡ ਵਾਸੀ ਸੰਤ ਬਾਬਾ ਮਲਕੀਤ ਸਿੰਘ ਜੀ, ਸੱਚਖੰਡ ਵਾਸੀ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਦੇ ਤਪ ਅਸਥਾਨ ਡੇਰਾ ਸੰਤਪੁਰਾ, ਜੱਬੜ (ਮਾਣਕੋ) ਜਲੰਧਰ ਵਿਖੇ ਸਲਾਨਾ ਅੰਮ੍ਰਿਤ ਸੰਚਾਰ ਅਤੇ ਸੰਤ ਸਮਾਗਮ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਜਨਕ ਸਿੰਘ ਜੀ ਦੀ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਬਹੁਤ ਹੀ ਸ਼ਰਧਾਭਾਵਨਾਂ ਨਾਲ ਕਰਵਾਏ ਗਏ। ਇਨਾਂ ਸਮਾਗਮਾਂ ਦੇ ਸਬੰਧ ਵਿੱਚ ਪਹਿਲਾ ਲ੍ਹੜੀਵਾਰ ਚੱਲ ਰਹੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਸਲਾਨਾ ਅੰਮ੍ਰਿਤ ਸੰਚਾਰ ਅਤੇ ਸੰਤ ਸਮਾਗਮ ਕਰਵਾਏ ਗਏ। ਜਿਸ ਵਿੱਚ ਰਾਗੀ ਭਾਈ ਜਗਤ ਸਿੰਘ ਜੀ ਹਜ਼ੂਰੀ ਰਾਗੀ ਡੇਰਾ ਸੰਤਪੁਰਾ ਜੱਬੜ, ਰਾਗੀ ਭਾਈ ਸਤਨਾਮ ਸਿੰਘ ਕੋਹਾੜਕਾ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅਮਿ੍ਰਤਸਰ ਸਾਹਿਬ, ਢਾਡੀ ਭਾਈ ਬਲਵੀਰ ਸਿੰਘ ਭੁੱਲਾਰਾਈ, ਰਾਗੀ ਭਾਈ ਕੁਲਵੰਤ ਸਿੰਘ ਹਜ਼ੂਰੀ ਰਾਗੀ ਡੇਰਾ ਸੰਤਪੁਰਾ ਜੱਬੜ ਵੱਲੋਂ ਗੁਰੂ ਘਰ ਵਿਖੇ ਪੁੱਜੀਆਂ ਸਮੂਹ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਅਤੇ ਢਾਡੀ ਵਾਂਰਾ ਰਾਹੀ ਗੁਰੂ ਚਰਨਾਂ ਨਾਲ ਜੋੜਿਆ। ਇਸ ਸਮਾਗਮ ਵਿੱਚ ਸੰਤ ਬਾਬਾ ਬਲਵੰਤ ਸਿੰਘ ਹਰਖੋਵਾਲ ਵਾਲੇ, ਸੰਤ ਬਾਬਾ ਗੁਰਚਰਨ ਸਿੰਘ ਬੱਡੋ, ਸੰਤ ਬਾਬਾ ਭਾਗ ਸਿੰਘ ਬੰਗਾ, ਸੰਤ ਬਾਬਾ ਬਲਵੀਰ ਸਿੰਘ ਹਰਿਆਣਾ, ਸੰਤ ਸੁਰਿੰਦਰ ਸਿੰਘ ਸੋਡੀ ਪਿੰਡ ਕੰਦੋਲਾ ਆਦਮਪੁਰ, ਸੁਆਮੀ ਵਿਸ਼ਵ ਭਾਰਤੀ ਲੁਧਿਆਣੇ ਵਾਲੇ, ਸੁਆਮੀ ਰਾਮ ਭਾਰਤੀ ਚੇਅਰਮੈਨ ਧਾਰਮਿਕ ਉਤਸਵ ਕਮੇਟੀ ਆਦਮਪੁਰ, ਸੁਆਮੀ ਰਾਜ ਰਿਸ਼ੀ ਨਵਾਂ ਸ਼ਹਿਰ, ਗਿਆਨੀ ਸੁਖਵਿੰਦਰ ਸਿੰਘ ਸਾਬਕਾ ਹੈੱਡ ਗ੍ਰੰਥੀ ਤਖ਼ਤ ਸ਼੍ਰੀ ਕੇਸਗ੍ਹੜ ਸਾਹਿਬ, ਸੰਤ ਬਾਬਾ ਨਰਿੰਦਰ ਸਿੰਘ ਬੁੰਗਾ ਕਹਾਰਪੁਰ ਸ਼੍ਰੀ ਕੇਸਗ੍ਹੜ, ਸੰਤ ਬਾਬਾ ਭੋਲਾ ਦਾਸ ਜੀ ਭਾਰਸਿੰਘਪੁਰਾ, ਸੰਤ ਬਾਬਾ ਕਸ਼ਮੀਰ ਸਿੰਘ ਕੋਟਫਤੂਹੀ, ਸੰਤ ਬਾਬਾ ਗੁਰਚਰਨ ਸਿੰਘ ਪੰਡਵਾਂ, ਸੰਤ ਬਾਬਾ ਤਰਸੇਮ ਸਿੰਘ ਕੁਟੀਆ ਸੰਤ ਬਾਬਾ ਸਾਧੂ ਸਿੰਘ, ਸੰਤ ਬਾਬਾ ਤਰਸੇਮ ਸਿੰਘ ਆਦਮਪੁਰ, ਸੰਤ ਬਾਬਾ ਅਮਰੀਕ ਸਿੰਘ ਤੱਗੜ ਬਡਾਲਾ, ਸੰਤ ਬਾਬਾ ਮੱਖਣ ਸਿੰਘ ਦਰੀਆ, ਸੰਤ ਤੇਜਾ ਸਿੰਘ ਖੁੱਡਾ ਕੁਰਾਲਾ, ਸੰਤ ਬਾਬਾ ਜੋਧ ਸਿੰਘ ਸ਼ਾਮ ਚੋਰਾਸੀ ਡੇਰਾ ਈਸ਼ਰਪੁਰੀ, ਸੰਤ ਬਾਬਾ ਅਵਤਾਰ ਸਿੰਘ ਲੰਗੜੋਆ, ਸੰਤ ਬਾਬਾ ਆਤਮਪ੍ਰਕਾਸ਼ ਸਿੰਘ ਭੂਤਾਂ, ਸੰਤ ਬਾਬਾ ਸੁੱਚਾ ਸਿੰਘ ਅਟਾਰੀ, ਸੰਤ ਬਾਬਾ ਸਵਰਨ ਸਿੰਘ ਚੰਡੇਲ, ਸੰਤ ਬਾਬਾ ਨਿਰਮਲ ਸਿੰਘ ਢੇਹਾ, ਸੰਤ ਬਾਬਾ ਕੇਸਰ ਸਿੰਘ ਈਸਪੁਰ, ਸੰਤ ਗੁਰਮੁੱਖ ਸਿੰਘ ਸੱਜਣਾ, ਸੰਤ ਬਾਬਾ ਬਲਵੀਰ ਸਿੰਘ ਹਰਿਆਣਾ, ਸੰਤ ਪ੍ਰਮੇਸ਼ਰ ਸਿੰਘ ਭੋਗਪੁਰ, ਸੰਤ ਹਰਦੀਪ ਸਿੰਘ ਜੱਟਾਂ ਰਿਹਾਣਾ ਅਤੇ ਹੋਰ ਪੰਜਾਬ ਦੇ ਵੱਖ ਵੱਖ ਡੇਰਿਆਂ ਵਿਚੋਂ ਸੰਤ ਮਹਾਂਪੁਰਸ਼ ਉਚੇਚੇ ਤੋਰ ਤੇ ਸਮਾਗਮ ਵਿੱਚ ਪੁੱਜੇ ਅਤੇ ਉਨ੍ਹਾਂ ਆਪਣੇ ਪ੍ਰਬੱਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਲਾਨਾ ਅੰਮ੍ਰਿਤ ਸੰਚਾਰ ਅਤੇ ਸੰਤ ਸਮਾਗਮ ਦੌਰਾਨ ਅਮਿ੍ਰਤ ਸੰਚਾਰ ਵੀ ਕਰਵਾਇਆ ਗਿਆ। ਜਿਸ ਵਿੱਚ ਤਖ਼ਤ ਸ਼੍ਰੀ ਕੇਸਗ੍ਹੜ ਸਾਹਿਬ ਤੋਂ ਗੁਰੂ ਘਰ ਪੁੱਜੇ, ਪੰਜ ਪਿਆਰੇ ਸਹਿਬਾਨਾਂ ਨੇ ਅਮਿ੍ਰਤ ਦਾ ਬਾਟਾ ਤਿਆਰ ਕਰਕੇ 25 ਪ੍ਰਾਣੀਆਂ ਨੂੰ ਅਮਿ੍ਰਤਪਾਨ ਕਰਵਾ ਕੇ ਗੁਰੂ ਵਾਲੇ ਬਣਾਇਆ। ਇਸ ਸਮਾਗਮ ਮੌਕੇ ਗੁਰੂ ਨਾਨਕ ਸਾਧ ਸੰਗਤ ਚੈਰੀਟੇਬਲ ਹਸਪਤਾਲ ਦੀ ਟੀਮ ਦੇ ਮਾਹਰ ਡਾਕਟਰਾਂ ਵੱਲੋਂ ਸੰਗਤਾਂ ਦੀ ਸਹੂਲਤ ਲਈ ਇੱਕ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਗਿਆ। ਜਿਸਦਾ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਲਾਭ ਉਠਾਇਆ। ਇਸ ਮੌਕੇ ਸੰਗਤਾਂ ਦਾ ਫ੍ਰੀ ਚੈਅਕੱਪ ਕਰਕੇ ਉਨ੍ਹਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਗਈਆਂ। ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਜਿਥੇ ਡੇਰਾ ਜੱਬੜ ਸਾਹਿਬ ਪ੍ਰਧਾਨ ਦੇ ਸੰਤ ਬਾਬਾ ਸਰਵਣ ਸਿੰਘ ਜੀ ਚੇਅਰਮੈਨ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਸੰਤ ਬਾਬਾ ਮਨਮੋਹਨ ਸਿੰਘ ਜੀ, ਸੰਤ ਬਾਬਾ ਅਮਿ੍ਰਤਪਾਲ ਸਿੰਘ ਜੀ, ਸੰਤ ਬਾਬਾ ਗੁਰਦੀਪ ਸਿੰਘ ਜੀ ਅਤੇ ਹੋਰ ਮਹਾਂਪੁਰਸ਼ਾਂ, ਸੇਵਾਦਾਰਾਂ ਅਤੇ ਸੰਗਤਾਂ ਦਾ ਵਿਸ਼ੇਸ਼ ਸਹਿਯੋਗ ਰਿਹਾ ਉਥੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਪਿੰਡ ਖਿਆਲਾ ਦੀ ਸਮੂਹ ਮੈਂਨੇਜ਼ਮੈਂਟ, ਸਟਾਫ ਤੇ ਵਿਦਿਆਰਥੀਆਂ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ। ਇਸ ਸਮਾਗਮ ਮੌਕੇ ਗੁਰੂ ਘਰ ਨਤਮਸਤਕ ਹੋਣ ਲਈ ਐਸ.ਜੀ.ਪੀ.ਸੀ ਮੈਂਬਰ ਪਰਮਜੀਤ ਸਿੰਘ ਰਾਏਪੁਰ, ਹਲਕਾ ਆਦਮਪੁਰ ਇੰਚਾਰਜ਼ ਆਮ ਆਦਮੀ ਪਾਰਟੀ ਜੀਤ ਲਾਲ ਭੱਟੀ, ਪਰਮਜੀਤ ਸਿੰਘ ਰਾਜ਼ਵੰਸ਼ ਆਪ ਬਲਾਕ ਪ੍ਰਧਾਨ ਆਦਮਪੁਰ, ਰਵਿੰਦਰ ਸਿੰਘਾ ਸਰੋਆ ਪ੍ਰਧਾਨ ਵਰਲਡ ਰਾਜ਼ਪੂਤ ਯੂਥ ਆਰਗੇਨਾਇਜ਼ੇਸ਼ਨ ਵੀ ਗੁਰੂ ਘਰ ਪੁੱਜੇ। ਸਮਾਗਮ ਦੋਰਾਨ ਸਟੇਜ ਦਾ ਸੰਚਾਲਨ ਭਾਈ ਭਗਵਾਨ ਸਿੰਘ ਜੋਹਲ ਅਤੇ ਭਾਈ ਜਸਪਾਲ ਸਿੰਘ ਨਰੂੜ ਵਲੋਂ ਬਾਖੂਬੀ ਨਿਭਾਇਆ ਗਿਆ। ਇਸ ਮੌਕੇ ਤੇ ਸੰਗਤਾਂ ਨੂੰ ਚਾਹ ਪਕੋੜੇ, ਮਠਿਆਈਆਂ, ਗੰਨੇ ਦੇ ਰਸ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਖ਼ਬਰਸਾਰ


Post a Comment

0 Comments