ਕਪੂਰ ਪਿੰਡ ਵਿਖੇ ਝਗੜਾ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਮਨਾਇਆ



 

16 ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਰਾਗੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਸਰਵਣ ਕਰਵਾਈ

ਆਦਮਪੁਰ/ਜਲੰਧਰ 21 ਮਾਰਚ (ਅਮਰਜੀਤ ਸਿੰਘ)- ਬਾਬਾ ਘੁੱਕਲ ਜੀ ਝਗੜਾ ਦੇ ਅਸਥਾਨ ਤੇ ਝਗੜਾ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਨਿਗਰਾਨੀ ਹੇਠ ਬਹੁਤ ਉਤਸ਼ਾਹ ਤੇ ਸਤਿਕਾਰ ਨਾਲ ਕਪੂਰ ਪਿੰਡ ਜਲੰਧਰ ਵਿਖੇ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ 16 ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਰਾਗੀ ਤਰਸੇਮ ਸਿੰਘ ਡੀਂਗਰੀਆਂ ਵਾਲਿਆਂ ਦੇ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਮੌਕੇ ਪ੍ਰਬੰਧਕਾਂ ਵਲੋਂ ਜਠੇਰਿਆਂ ਦੇ ਸਥਾਨ ਲਈ ਵੱਖ ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਸਿਰੇਪਾਉ ਭੇਟ ਕਰਕੇ ਉਨ੍ਹਾਂ ਨੂੰ ਸਨਮਨਿਤ ਕੀਤਾ। ਇਸ ਮੌਕੇ ਤੇ ਭਾਈ ਹਰਪ੍ਰੀਤ ਸਿੰਘ ਵਲੋਂ ਸਰਬੱਤ ਸੰਗਤਾਂ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਤੇ ਪ੍ਰਧਾਨ ਲਖਵੀਰ ਸਿੰਘ, ਉਪ ਚੇਅਰਮੈਨ ਮਹਿੰਦਰ ਸਿੰਘ, ਖਜ਼ਾਨਚੀ ਚਰਨਜੀਤ ਸਿੰਘ, ਸੈਕਟਰੀ ਜਗਜੀਵਨ ਸਿੰਘ, ਮੈਂਬਰ ਪਿਆਰਾ ਸਿੰਘ, ਮੈਂਬਰ ਬਖਸ਼ੀਸ਼ ਸਿੰਘ, ਮੈਂਬਰ ਬਲਵਿੰਦਰ ਸਿੰਘ, ਮੈਂਬਰ ਸਰਵਣ ਸਿੰਘ, ਜਸਵੀਰ ਸਿੰਘ, ਸੇਵਾ ਸਿੰਘ, ਅਵਤਾਰ ਸਿੰਘ, ਜਸਪਾਲ ਸਿੰਘ ਪਾਲਾ, ਅਮਰਜੋਤ ਸਿੰਘ ਜੋਤੀ, ਕਮਲਪ੍ਰੀਤ ਸਿੰਘ, ਦਲਜੀਤ ਸਿੰਘ ਤੇ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ। 


Post a Comment

0 Comments