ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਦੀ ਸੋਚ ਨਾਲ ਲੋਕਾਂ ਨੂੰ ਜੋੜਨ ਲਈ ਸਤਿਕਾਰਤ ਸ਼ਖਸ਼ੀਅਤਾਂ ਨੂੰ ਕਿਤਾਬਾਂ ਨਾਲ ਸਨਮਾਨਿੱਤ ਕੀਤਾ


ਆਦਮਪੁਰ/ਜਲੰਧਰ 23 ਮਾਰਚ (ਅਮਰਜੀਤ ਸਿੰਘ)-
ਯੰਗ ਲਾਇਅਰ ਫੋਰਮ ਦੇ ਮੁੱਖੀ ਐਡਵੋਕੇਟ ਯੁਵਰਾਜ ਸਿੰਘ ਵੱਲੋਂ ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਸਮਾਜ ਅੰਦਰ ਜਨਤਾ ਲਈ ਆਪਣੀਆਂ ਸੇਵਾਵਾਂ ਦੇ ਰਹੀਆਂ ਸ਼ਖਸ਼ੀਅਤਾਂ ਨੂੰ ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਦੀ ਸੋਚ ਨਾਲ ਜੋੜਨ ਲਈ ਇੰਨਕਲਾਬ ਜਿੰਦਾਬਾਦ ਕਿਤਾਬ ਨਾਲ ਸਨਮਾਨਿੱਤ ਕੀਤਾ ਗਿਆ। 

     ਜਿਕਰਯੋਗ ਹੈ ਕਿ ਇਸ ਕਿਤਾਬ ਵਿੱਚ ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਦੇ ਲੇਖ ਅਛੂਤ ਦਾ ਸਵਾਲ, ਮੈਂ ਨਾਸਤਿਕ ਕਿਉ ਹਾਂ, ਸ਼ਹੀਦ ਭਗਤ ਸਿੰਘ ਦੀਆਂ ਚਿੱਠੀਆਂ ਹਨ। ਇਸੇ ਲੜੀ ਤਹਿਤ ਪਿੰਡ ਬੋਲੀਨਾ ਦੋਆਬਾ ਦੇ ਸਰਪੰਚ ਕੁਲਵਿੰਦਰ ਬਾਘਾ ਨੂੰ ਉਚੇਚੇ ਤੋਰ ਤੇ ਸਨਮਾਨਿੱਤ ਕਰਨ ਲਈ ਐਡਵੋਕੇਟ ਯੁਵਰਾਜ ਸਿੰਘ ਵਲੋਂ ਕਿਤਾਬ ਭੇਟ ਕਰਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਸਰਪੰਚ ਕੁਲਵਿੰਦਰ ਬਾਘਾ ਨੇ ਦਸਿਆ ਕਿ ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਐਡਵੋਕੇਟ ਯੁਵਰਾਜ ਸਿੰਘ ਵਲੋਂ 2 ਹਜ਼ਾਰ ਦੇ ਕਰੀਬ ਕਿਤਾਬ ਲੋਕਾਂ ਅਤੇ ਹੋਰ ਸ਼ਖਸ਼ੀਅਤਾਂ ਨੂੰ ਭੇਟ ਕੀਤੀਆਂ ਹੈ। ਜੋ ਕਿ ਸ਼ਲਾਘਾਯੋਗ ਕਾਰਜ਼ ਹੈ। ਇਸ ਮੌਕੇ ਤੇ ਐਡਵੋਕੇਟ ਯੁਵਰਾਜ ਸਿੰਘ ਨੇ ਕਿਹਾ ਕਿਤਾਬਾਂ ਵੰਡਣ ਦਾ ਮੁੱਖ ਮਕਸਦ ਲੋਕਾਂ ਨੂੰ ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਦੀ ਸੋਚ ਨਾਲ ਜੋੜਨਾਂ ਹੈ ਤਾਂ ਜੋ ਉਨ੍ਹਾਂ ਵਲੋਂ ਦਰਸਾਏ ਰਾਹ ਤੇ ਚੱਲ ਕੇ ਲੋਕ ਸਮਾਜ ਨੂੰ ਨਵੀਂ ਦਿਸ਼ਾਂ ਦੇ ਸਕਣ ਅਤੇ ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼ ਬਣ ਸਕੇ।


Post a Comment

0 Comments