ਡ੍ਰੀਮ ਐਂਡ ਡੈਸਟੀਨੇਸ਼ਨ ਇੰਸੀਚਿਊਟ ਜਲੰਧਰ ਦੇ ਪੰਜ ਸਾਲ ਪੂਰੇ ਹੋਣ ਖੁਸ਼ੀ ਕੇਕ ਕੱਟ ਕੇ ਮਨਾਈ


ਮੈਨੇਜਿੰਗ ਡਾਇਰੈਕਟਰ ਮੈਡਮ ਰਜਨੀ ਬਾਲਾ ਨੇ ਸਮਾਗਮ ਦੇ ਮੁੱਖ ਮਹਿਮਾਨ ਸ. ਜਸਵਿੰਦਰ ਸਿੰਘ ਆਜ਼ਾਦ ਵਿਸ਼ੇਸ਼ ਮਹਿਮਾਨ ਗਾਇਕਾ ਰਿਹਾਨਾ ਭੱਟੀ, ਡਾਇਰੈਟਰ ਮਨੋਹਰ ਧਾਰੀਵਾਲ ਦਾ ਕੀਤਾ ਵਿਸ਼ੇਸ਼ ਸਨਮਾਨ 

ਜਲੰਧਰ (ਸੂਰਮਾ ਪੰਜਾਬ ਬਿਉਰੋ)- ਡ੍ਰੀਮ ਐਂਡ ਡੈਸਟੀਨੇਸ਼ਨ ਇੰਸੀਚਿਊਟ ਜਲੰਧਰ ਵੱਲੋ ਵਿਦਿਆਰਥੀਆਂ ਲਈ ਖੋਲੇ ਕੋਚਿੰਗ ਸੈਂਟਰ ਦੀ ਸਥਾਪਨਾ ਦੇ ਪੰਜ ਸਾਲ ਪੂਰੇ ਹੋਣ ਤੇ ਸੈਂਟਰ ਦੀ ਮੈਨੇਜਿੰਗ ਡਾਇਰੈਕਟਰ ਮੈਡਮ ਰਜਨੀ ਬਾਲਾ ਵੱਲੋਂ ਵਿਦਿਆਰਥੀਆਂ ਨਾਲ ਰੂ-ਬ-ਰੂ ਹੋਣ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਸੈਂਟਰ ਦੀਆਂ ਪਿਛਲੇ ਪੰਜ ਸਾਲ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਨਿਊਜ਼ ਚੈਨਲ ਦੇ ਐੱਮ. ਡੀ ਸ. ਜਸਵਿੰਦਰ ਸਿੰਘ ਆਜ਼ਾਦ ਪੁੱਜੇ ਅਤੇ ਉਨ੍ਹਾਂ ਬਚਿਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਜਿੰਦਗੀ ਵਿੱਚ ਆਪਣੀ ਤਹਿ ਕੀਤੀ ਮੰਜ਼ਿਲ ਤੇ ਪਹੁੱਚਣ ਲਈ ਬਚਿਆਂ ਨੂੰ ਸਖਤ ਮੇਹਨਤ ਕਰਨ ਲਈ ਪ੍ਰੇਰਿਆ। ਉਨ੍ਹਾਂ ਬੱਚਿਆਂ ਨੂੰ ਪੜ੍ਹਾਈ ਵੱਲ ਵੱਧ ਤੋਂ ਵੱਧ ਧਿਆਨ ਦੇ ਕੇ ਆਪਣੇ ਮਾਪਿਆਂ ਦਾ ਨਾਂਅ ਰੋਸ਼ਨ ਕਰਨ ਲਈ ਪੇ੍ਰਰਿਆ। ਉਨ੍ਹਾਂ ਕਿਹਾ ਵਿਦਿਆ ਇਨਸਾਨ ਦਾ ਭਵਿੱਖ ਉੱਜਵਲ ਕਰਦੀ ਹੈ ਜੋ ਸਾਨੂੰ ਆਪਣੇ ਸਤਿਕਾਰਯੋਗ ਅਧਿਆਪਕਾਂ ਪਾਸੋਂ ਚੰਗੀ ਲਗਨ ਨਾਲ ਗਹਿ੍ਰਣ ਕਰਨੀਂ ਚਾਹੀਦੀ ਹੈ। ਇਸ ਮੌਕੇ ਤੇ ਮੈਨੇਜਿੰਗ ਡਾਇਰੈਕਟਰ ਮੈਡਮ ਰਜਨੀ ਬਾਲਾ ਨੇ ਸ. ਜਸਵਿੰਦਰ ਸਿੰਘ ਆਜ਼ਾਦ, ਗਾਇਕਾ ਰਿਹਾਨਾ ਭੱਟੀ, ਗਾਇਕ ਅਦਾਕਾਰ ਪ੍ਰੋਡਿਊਸਰ ਮਨੋਹਰ ਧਾਰੀਵਾਲ ਦਾ ਜਿਥੇ ਵਿਸ਼ੇਸ਼ ਸਨਮਾਨ ਕੀਤਾ ਉਥੇ ਸਮਾਗਮ ਵਿੱਚ ਪੁੱਜਣ ਤੇ ਉਨ੍ਹਾਂ ਦਾ ਧੰਨਵਾਦ ਕੀਤਾ। 


Post a Comment

0 Comments