ਰਾਜੀਵ ਕੁਮਾਰ ਸਿੰਗਲਾ ਭਾਜਪਾ ਸਰਕਲ ਆਦਮਪੁਰ ਦੇ ਪ੍ਰਧਾਨ ਬਣੇ


ਆਦਮਪੁਰ/ਜਲੰਧਰ 21 ਮਾਰਚ (ਅਮਰਜੀਤ ਸਿੰਘ)-
ਉੱਘੇ ਸਮਾਜ ਸੇਵਕ ਰਾਜੀਵ ਸਿੰਗਾਲਾ ਨੂੰ ਭਾਜਪਾ ਸਰਕਲ ਆਦਮਪੁਰ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ਤੇ ਆਦਮਪੁਰ ਦੇ ਭਾਜਪਾ ਵਰਕਰਾਂ ‘ਚ ਖੁਸ਼ੀ ਦੀ ਲਹਿਰ ਹੈ ਆਪਣੀ ਨਿਯੁੱਕਤੀ ਸੰਬੰਧੀ ਜਾਣਕਾਰੀ ਦਿੰਦਿਆਂ ਰਾਜੀਵ ਸਿੰਗਲਾ ਨੇ ਦੱਸਿਆ ਕਿ ਅੱਜ ਭਾਜਪਾ ਜਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਰਣਜੀਤ ਸਿੰਘ ਪੁਆਰ ਵਲੋਂ ਜਲੰਧਰ ਦਿਹਾਤੀ ਦੇ 10 ਸਰਕਲ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਜਿਸ ‘ਚ ਉਨ੍ਹਾਂ ਨੂੰ ਸਰਕਲ ਆਦਮਪੁਰ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ। ਉਨ੍ਹਾਂ ਪ੍ਰਧਾਨ ਰਣਜੀਤ ਸਿੰਘ ਪੁਆਰ ਅਤੇ ਸਮੁੱਚੀ ਸੀਨੀਅਰ ਲੀਡਰਸ਼ਿੱਪ ਨੂੰ ਭਰੋਸਾ ਦਿਵਾਇਆ ਕਿ ਉਹ ਇਹ ਪੂਰੀ ਤੰਨਦੇਹੀ ਨਾਲ ਨਿਭਾਉਣਗ।    

Post a Comment

0 Comments