ਹਿਊਮਨ ਕੰਪਿਊਟਰ ਐਜੂਕੇਸ਼ਨ ਮਿਸ਼ਨ ਦਾ ਸਲਾਨਾ ਇਨਾਮ ਵੰਡ ਸਮਾਰੋਹ ਯਾਦਗਾਰੀ ਹੋ ਨਿਬੜਿਆ ।


ਜਲੰਧਰ (ਅਮਰਜੀਤ ਸਿੰਘ)-
ਹਿਊਮਨ ਸਕਿਲਸ ਅਜੂਕੇਸ਼ਨ ਵੈਲਫੇਅਰ ਸੁਸਾਇਟੀ ਦੁਆਰਾ ਚਲਾਏ ਜਾ ਰਹੇ ਹਿਊਮਨ ਕੰਪਿਊਟਰ ਐਜੂਕੇਸ਼ਨ ਮਿਸ਼ਨ ਉੱਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਸ ਸੰਸਥਾ ਦੁਆਰਾ ਸਮੇ-ਸਮੇ ਤੇ ਅਜਿਹੇ ਪ੍ਰੋਗਰਾਮ ਕਰਵਾਏ ਜਾਂਦੇ ਹਨ, ਤਾਂ ਜੋ ਵਿਦਿਆਰਥੀਆਂ ਵਿੱਚ ਗਿਆਨ ਵਧਾਉਣ ਦੀ ਤੀਬਰਤਾ ਵੱਧਦੀ ਜਾਵੇ। ਇਸ ਉਦੇਸ਼ ਦੇ ਮੱਦੇਨਜ਼ਰ ਇਸ ਸਾਲ ਵੀ ਇਨਾਮ ਵੰਡ ਸਮਾਰੋਹ ਸੁਸਾਇਟੀ ਪ੍ਰਧਾਨ ਸੁਖਦੇਵ ਸਿੰਘ ਸੰਘਾ ਦੀ ਅਗਵਾਈ ਹੇਠ ਕਰਵਾਇਆ ਗਿਆ। 

        ਸਮਾਗਮ ਦੀ ਸ਼ੁਰੂਆਤ ਚੇਅਰਪਰਸਨ ਸੁਖਵਿੰਦਰ ਕੌਰ ਦੋਬਾਰਾ ਰੀਬਨ ਕੱਟ ਕੇ ਕੀਤੀ ਗਈ, ਇਸ ਉੱਪਰੰਤ ਨਰਿੰਦਰ ਸਿੰਘ ਵਾਈਸ ਪ੍ਰੈਜ਼ੀਡੈਂਟ ਨੇ ਸ਼ਮਾ ਰੋਸ਼ਨ ਕਰਕੇ ਪ੍ਰੋਗਰਾਮ ਨੂੰ ਅਗਾਂਹ ਤੋਰਿਆ। ਵਿਦਿਆਰਥੀਆਂ ਵਲੋ ਦੋਸਤਾ ਤੇ ਅਧਿਆਪਕਾਂ ਨਾਲ ਬਿਤਾਏ ਪਲਾਂ ਦਾ ਜਸ਼ਨ ਤੇ ਖੁਸ਼ੀਆਂ ਨੂੰ ਯਾਦ ਕੀਤਾ ਗਿਆ। ਫੁੱਲਾਂ ਨਾਲ ਸਜਾਏ ਹਾਲ ਵਿੱਚ ਸਾਰੇ ਵਿਦਿਆਰਥੀ ਸੋਹਣੇ ਪਹਿਰਾਵੇ ਵਿੱਚ ਆਏ ਹੋਏ ਸਨ। ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਨਾਟਕ, ਗਿੱਧਾ, ਸਕਿੱਟਾਂ ਨਾਲ ਆਏ ਹੋਏ ਸੱਜਣ-ਮਿੱਤਰਾਂ ਦਾ ਮੰਨ ਮੋਹ ਲਿਆ।

       


ਵਿਦਿਆਰਥੀਆਂ ਵੱਲੋ ਢੋਲ ਦੇ ਡਗੇ ਤੇ ਭੰਗੜਾ ਪਾਇਆ ਗਿਆ । ਰੈਪ ਵਾਕ ਵਿੱਚ ਵਿਦਿਆਰਥਣਾਂ ਦੀ ਪ੍ਰਤਿਭਾ ਚੁਣੌਤੀ ਮੁਕਾਬਲਾ ਰਾਂਹੀ ਆਪਣੀਆਂ ਪ੍ਰਤਿਭਾਵਾਂ ਦਾ ਪ੍ਰਦਰਸ਼ਨ ਕੀਤਾ ਤੇ ਆਤਮਵਿਸ਼ਵਾਸ ਦਾ ਪ੍ਰਦਰਸ਼ਨ ਕਰਨ ਦੇ ਨਾਲ ਨਾਲ ਸਵਾਲਾਂ ਦੇ ਜਵਾਬ ਬੜੀ ਸੂਝ- ਬੂਝ ਨਾਲ ਦਿੱਤੇ । ਇਸ ਮੌਕੇ ਮੁੱਖ ਤੌਰ ਤੇ ਪਹੁੰਚੇ ਰਣਜੀਤ ਸਿੰਘ, ਮਨੀਸ਼ਾ ਅਤੇ ਕੁਲਦੀਪ ਕੌਰ ਨੇ ਪਹਿਲੇ ਸਥਾਨ ਤੇ ਆਏ ਕਾਜਲ, ਦੂਸਰੇ ਸਥਾਨ ਤੇ ਆਏ ਮਨੀਸ਼ਾ, ਤੀਸਰੇ ਸਥਾਨ ਤੇ ਰਹੇ ਨਰੇਸ਼ ਕੁਮਾਰ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ਵਿਦਿਆਰਥੀਆਂ ਨੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਭਾਗ ਲਿਆ ਸੰਸਥਾ ਵੱਲੋ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਵਿਦਿਆਰਥੀ ਇਹਨਾਂ ਅਵਾਰਡਾ ਨੂੰ ਪ੍ਰਾਪਤ ਕਰਕੇ ਬਹੁਤ ੳਤਸ਼ਾਹਿਤ ਹੋਏ।

        ਸਮਾਗਮ ਵਿੱਚ ਮੈਡਮ ਲਵਨੀਤ ਕੌਰ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ ਉਹਨਾਂ ਨੇ ਕਿਹਾ ਇਸ ਤਰ੍ਹਾਂ ਦੀਆ ਗਤੀਵਿਧੀਆਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੀਆਂ ਹਨ। ਅਵਾਰਡ ਜੇਤੂ ਵਿਦਿਆਰਥੀ ਬਾਕੀ ਵਿਦਿਆਰਥੀਆਂ ਲਈ ਹੋਰ ਜ਼ਿਆਦਾ ਮਿਹਨਤ ਕਰਨ ਲਈ ਉਦਾਹਰਨ ਬਣਦੇ ਹਨ। ਅਜਿਹੇ ਵਿਦਿਆਰਥੀ ਆਪਣੇ ਮਾਤਾ- ਪਿਤਾ ਅਤੇ ਅਕੈਡਮੀ ਦਾ ਨਾਂ ਰੋਸ਼ਨ ਕਰਦੇ ਹਨ। ਇਸ ਉਪਰੰਤ ਵਿਦਿਆਰਥੀ ਵੱਲੋ ਮੈਡਮ ਲਵਨੀਤ ਕੌਰ ਨੂੰ ਵਿਦਿਆਗੀ ਤੋਹਫੇ ਵੀ ਦਿੱਤੇ ਗਏ।

        ਇਸ ਮੌਕੇ ਲਵਨੀਤ ਕੌਰ ਦੀ ਜਗ੍ਹਾਂ ਤੇ ਨਵੇ ਨਿਯੁਕਤ ਹੋਏ ਅਧਿਆਪਕ ਮੈਡਮ ਨਵਦੀਪ ਕੌਰ ਦਾ ਵਿਦਿਆਰਥੀਆਂ ਦੁਆਰਾ ਨਿੱਘਾ ਸਵਾਗਤ ਕੀਤਾ ਗਿਆ। ਉਹਨਾਂ ਨੂੰ ਜੀ ਆਇਆ ਨੂੰ ਕਿਹਾ ਗਿਆ। ਮੈਡਮ ਨਵਦੀਪ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਲਗਨ ਨਾਲ ਪੜਾਈ ਕਰਨੀ ਚਾਹੀਦੀ ਹੈ, ਤਾਂ ਜੋ ਉਹ ਆਪਣੀ ਜਿੰਦਗੀ ਦਾ ਟੀਚਾ ਪ੍ਰਾਪਤ ਕਰ ਸਕਣ ਅਤੇ ਆਪਣਾ ਚੰਗਾ ਭੱਵਿਖ ਬਣਾ ਸਕਣ। ਸਮੂਹ ਸਟਾਫ ਨੇ ਮੈਡਮ ਨਵਦੀਪ ਕੌਰ ਨੂੰ ਬੁੱਕੇ ਭੇਂਟ ਕਰਕੇ ਉਨ੍ਹਾਂ ਦਾ ਇੰਸੀਟਿਊਟ ਵਿੱਚ ਸਵਾਗਤ ਕੀਤਾ।

ਅੰਤ ਦੇ ਵਿੱਚ ਜਤਿੰਦਰ ਸਿੰਘ ਮਾਰਕਟਿੰਗ ਮੈਨੇਜਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਹਿਊਮਨ ਕੰਪਿਊਟਰ ਐਜੂਕੇਸ਼ਨ ਮਿਸ਼ਨ ਨੇ ਪੰਜਾਬ ਭਰ ਵਿੱਚ 50  ਤੋ ਵੱਧ ਸੈਟਰ ਸਫਲਤਾ ਪੂਰਵਕ ਚਲ ਰਹੇ ਹਨ ਪੰਜਾਬ ਵਿੱਚ ਗੜਸ਼ੰਕਰ, ਹੁਸ਼ਿਆਰਪੁਰ, ਜਲੰਧਰ, ਭੋਗਪੁਰ, ਕਪੂਰਥਲਾ, ਭੁੰਗੇ, ਸਮੁੰਦੜਾ, ਲੁਧਿਆਣਾ ਅਤੇ ਹੋਰ ਕਈ ਸ਼ਹਿਰਾ ਵਿੱਚ ਬਰਾਂਚਾ ਖੁੱਲ ਰਹੀਆ ਹਨ, ਤਾ ਜੋ ਪੰਜਾਬ ਵਿੱਚ ਵੱਧ ਤੋ ਵੱਧ ਵਿਦਿਆਰਥੀਆਂ ਨੂੰ ਕੰਪਿਊਟਰ ਸਿੱਖਿਆ ਦਾ ਗਿਆਨ  ਲੈ ਸਕਣ।

ਉਪਰੰਤ ਮੈਡਮ ਜਸਪ੍ਰੀਤ ਕੌਰ ਨੇ ਇੰਸੀਟਿਊਟ ਦੀਆ ਪ੍ਰਾਪਤੀਆ ਤੇ ਵਿਦਿਆਰਥੀਆਂ ਨੂੰ ਚਾਨਣ ਪਾਇਆ ਉਹਨਾ ਨੇ ਕਿਹਾ ਕਿ ਇੰਸੀਟਿਊਟ ਵਿੱਚ ਗਰੀਬ ਪਰਿਵਾਰਾਂ ਦੀਆ ਕੁੜੀਆ ਨੂੰ ਨਾ –ਮਾਤਰ  ਫੀਸ ਵਿੱਚ ਪੜਾਇਆ ਜਾਦਾ ਹੈ, ਅਤੇ ਉਪਰੰਤ ਭਾਰਤ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਸਰਟੀਫਿਕੇਟ ਦਿੱਤੇ ਜਾਦੇ ਹਨ।

ਸੁਖਦੇਵ ਸਿੰਘ ਸੰਘਾ ਨੇ ਵਿਦਿਆਰਥੀਆ ਅਤੇ ਅਧਿਆਪਕਾ ਦੇ ਪੂਰਨ ਸਹਿਯੋਗ ਤੇ ਸਮਾਗਮ ਨੂੰ ਸਫਲ ਬਣਾਉਣ ਲਈ ਉਹਨਾ ਦੀ ਪਿੱਠ ਥਪਥਪਾਈ ਤੇ ਵਿਦਿਆਰਥੀਆਂ ਦੇ ਉਜਵੱਲ ਭੱਵਿਖ ਦੀ ਕਾਮਨਾ ਕੀਤੀ ਅਤੇ ਆਪਣੇ ਟੀਚੇ ਨੂੰ ਮਿੱਥਣ ਦਾ ਸੁਨੇਹਾ ਦਿੱਤਾ ਅੰਤ ਵਿੱਚ ਪ੍ਰੋਗਰਾਮ ਦੀ ਸਮਾਪਤੀ ਕੇਕ ਕੱਟ ਕੀਤੀ ਗਈ। ਇਸ ਮੌਕੇ ਦਲਵੀਰ ਕੌਰ, ਨਿਰਮਲਾ ਦੇਵੀ, ਮੋਹਿਤ, ਜੀਨਤ ਆਦਿ ਹਾਜ਼ਰ ਸਨ।

Post a Comment

0 Comments