ਡੇਰਾ ਚਹੇੜੂ ਵਿਖੇ ਬਾਬਾ ਸਾਹਿਬ ਡਾ. ਬੀ. ਆਰ ਅੰਬੇਡਕਰ ਸਾਹਿਬ ਜੀ ਦਾ 132ਵਾਂ ਜਨਮ ਦਿਵਸ ਸਮਾਰੌਹ 14 ਅਪ੍ਰੈਲ ਨੂੰ


ਫਗਵਾੜਾ/ਜਲੰਧਰ 11 ਅਪ੍ਰੈਲ (
ਅਮਰਜੀਤ ਸਿੰਘ)-
ਡੇਰਾ ਚਹੇੜੂ ਵਿਖੇ ਬਾਬਾ ਸਾਹਿਬ ਡਾ. ਬੀ. ਆਰ ਅੰਬੇਡਕਰ ਸਾਹਿਬ ਜੀ ਦਾ 132ਵਾਂ ਜਨਮ ਦਿਵਸ ਸਮਾਰੌਹ 14 ਅਪ੍ਰੈਲ ਨੂੰ ਸ਼ੁਕਰਵਾਰ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਰਸਨਾਂ ਤੋਂ ਉਚਾਰਨ ਕੀਤੀ ਅਮਿ੍ਰਤਬਾਣੀ ਦੀ ਛੱਤਰ ਛਾਇਆ ਹੇਠ ਡੇਰਾ ਚਹੇੜੂ ਦੇ ਮੁੱਖ ਗੱਦੀਨਸ਼ੀਨ ਸੇਵਾਦਾਰ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਅਗਵਾਹੀ ਵਿੱਚ ਬੜੀ ਸ਼ਰਧਾਪੂਰਬਕ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਗੁਰੂ ਘਰ ਦੇ ਸੈਕਟਰੀ ਕਮਲਜੀਤ ਖੋਥੜਾਂ ਨੇ ਦਸਿਆ ਕਿ 14 ਅਪ੍ਰੈਲ ਵਾਲੇ ਦਿਨ ਸਵੇਰੇ 8.30 ਵਜੇ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪਾਂ ਦੇ ਪਹਿਲਾ ਭੋਗ ਪਾਏ ਜਾਣਗੇ ਉਪਰੰਤ ਧਾਰਮਿਕ ਪੰਡਾਲ ਸਜਾਏ ਜਾਣਗੇ। ਜਿਸ ਵਿੱਚ ਮਹਾਨ ਕੀਰਤਨੀ ਜਥੇ ਅਤੇ ਮਿਸ਼ਨਰੀ ਕਲਾਕਾਰ ਜੋਗਿੰਦਰ ਦੁਖੀਆ ਵਲੋਂ ਸੰਗਤਾਂ ਨੂੰ ਪ੍ਰੋਗਰਾਮ ਰਾਹੀਂ ਨਿਹਾਲ ਕੀਤਾ ਜਾਵੇਗਾ। ਇਹ ਸਾਰਾ ਸਮਾਗਮ ਡੇਰਾ ਚਹੇੜੂ ਟੀ.ਵੀ ਅਤੇ ਜਨਤਕ ਟੀ.ਵੀ ਤੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਲਾਇਵ ਦਿਖਾਇਆ ਜਾਵੇਗਾ। ਸੈਕਟਰੀ ਸਾਹਿਬ ਨੇ ਦਸਿਆ ਕਿ ਮਹਾਂਪੁਰਖਾਂ ਦੇ ਆਸ਼ੀਰਵਾਦ ਨਾਲ ਇਨ੍ਹਾਂ ਸਮਾਗਮਾਂ ਸਬੰਧੀ ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਦੀਆਂ ਸਮੂਹ ਸੰਗਤਾਂ ਅਤੇ ਸੇਵਾਦਾਰਾਂ ਵਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਇਸ ਮੌਕੇ ਸੰਗਤਾਂ ਨੂੰ ਚਾਹ ਪਕੌੜੇ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।

Post a Comment

0 Comments