ਡੇਰਾ ਚਹੇੜੂ ਵਿਖੇ ਬਾਬਾ ਸਾਹਿਬ ਡਾ.ਭੀਮ ਰਾਉ ਅੰਬੇਡਕਰ ਜੀ ਦਾ 132ਵਾਂ ਜਨਮ ਦਿਵਸ, ਵੈਸਾਖ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ


ਸੰਤ ਬਾਬਾ ਕ੍ਰਿਸ਼ਨ ਨਾਥ ਜੀ ਨੇ ਸਮੂਹ ਸੰਗਤਾਂ ਨੂੰ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ

ਵੱਖ-ਵੱਖ ਡੇਰਿਆਂ ਤੋਂ ਸੰਤ ਮਹਾਂਪੁਰਸ਼ਾਂ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਸਮਾਗਮ ਵਿੱਚ ਭਰੀ ਹਾਜ਼ਰੀ

ਫਗਵਾੜਾ/ਜਲੰਧਰ 14 ਅਪ੍ਰੈਲ 2023 (ਅਮਰਜੀਤ ਸਿੰਘ)- ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਮਹਾਰਾਜ ਜੀ ਦੇ ਤਪ ਅਸਥਾਨ ਡੇਰਾ ਚਹੇੜੂ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾ.ਭੀਮ ਰਾਉ ਅੰਬੇਡਕਰ ਜੀ ਦਾ 132ਵਾਂ ਜਨਮ ਦਿਵਸ, ਖਾਲਸੇ ਦਾ ਸਾਜਨਾ ਦਿਵਸ, ਵੈਸਾਖ ਦੀ ਸੰਗਰਾਂਦ ਦਾ ਦਿਹਾੜਾ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਮੁੱਖ ਗੱਦੀਨਸ਼ੀਨ ਸੰਤ ਕ੍ਰਿਸ਼ਨ ਨਾਥ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਲ੍ਹੜੀਵਾਰ ਚੱਲ ਰਹੇ ਅਮਿ੍ਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਂਪਾ ਦੇ ਭੋਗ ਪਾਏ ਗਏ। ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਭਾਈ ਪ੍ਰਵੀਨ ਕੁਮਾਰ ਅਤੇ ਸਾਥੀ ਡੇਰਾ ਚਹੇੜੂ, ਸੰਤ ਬਾਬਾ ਫੂਲ ਨਾਥ ਜੀ ਸੰਗੀਤ ਮੰਡਲੀ ਨਾਨਕ ਨਗਰੀ ਵਾਲੀਆਂ ਬੀਬੀਆਂ ਅਤੇ ਮਿਸ਼ਨਰੀ ਕਲਾਕਾਰ ਜੋਗਿੰਦਰ ਦੁੱਖੀਆਂ, ਕਸ਼ਮੀਰ ਕਮਲ ਪੰਜਾਬੀ ਗਾਇਕ ਵਲੋਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਗਾਇਨ ਕਰਕੇ ਨਿਹਾਲ ਕੀਤਾ। ਸਮਾਗਮ ਮੌਕੇ ਸੰਤ ਅਵਤਾਰ ਦਾਸ ਜੀ ਚਹੇੜੂ ਤੇ ਸੂਫੀਆਨਾ ਪ੍ਰਬੰਧਕ ਕਮੇਟੀ ਦੇ ਪੰਜਾਬ ਚੇਅਰਮੈਨ ਸਾਂਈ ਪੱਪਲ ਸ਼ਾਹ ਜੀ ਸੰਗਤਾਂ ਵਿੱਚ ਉਚੇਚੇ ਤੋਰ ਤੇ ਪੁੱਜੇ। ਇਸ ਮੌਕੇ ਜਲੰਧਰ ਤੋਂ ਲੋਕ ਸਭਾ ਜਿੰਮਨੀ ਚੋਣ ਦੇ ਬਸਪਾ-ਸ਼ੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਆਪਣੇ ਸਾਥੀਆਂ ਸਮੇਤ ਡੇਰਾ ਚਹੇੜੂ ਵਿਖੇ ਨਤਮਸਤਕ ਹੋਣ ਅਤੇ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਪੁੱਜੇ। ਇਸ ਮੌਕੇ ਬਸਪਾ ਤੋਂ ਨਛੱਤਰ ਪਾਲ ਐਮ.ਐਲ.ਏ ਨਵਾਂ ਸ਼ਹਿਰ, ਪ੍ਰਵੀਨ ਬੰਗਾ ਸਕੱਤਰ ਬਸਪਾ ਪੰਜਾਬ, ਹਰਬਲਾਸ ਬਸਰਾ ਸਕੱਤਰ ਨਵਾਂ ਸ਼ਹਿਰ ਬਸਪਾ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਪ੍ਰਸਿੱਧ ਗੀਤਕਾਰ ਮਹਿੰਦਰ ਸੰਧੂ ਮਹੇੜੂੂ ਦੁਆਰਾ ਲਿਖੀ ਡਾ. ਅੰਬੇਡਕਰ ਜੀ ਦੇ ਮਿਸ਼ਨ ਨੂੰ ਸਮਰਪਿੱਤ ਕਿਤਾਬ ਦੀਵੇ ਦੀਏ ਲੋਏ, ਸੰਤ ਕ੍ਰਿਸ਼ਨ ਨਾਥ ਜੀ ਡੇਰਾ ਮੈਨੇਜ਼ਮੈਂਟ ਅਤੇ ਐਮ.ਐਲ.ਏ ਨਛੱਤਰ ਪਾਲ ਵੱਲੋਂ ਰਿਲੀਜ਼ ਕੀਤੀ ਗਈ। ਸੰਤ ਕ੍ਰਿਸ਼ਨ ਨਾਥ ਜੀ ਦੀ ਅਗਵਾਹੀ ਵਿੱਚ ਕਰਵਾਏ ਇਸ ਸਮਾਗਮ ਮੌਕੇ ਡੇਰਾ ਚਹੇੜੂ ਵਿੱਖੇ ਚੱਲ ਰਹੇ ਮਾਤਾ ਸਵਿੱਤਰੀ ਬਾਈ ਫੂਲੇ ਟਿਉਸ਼ਨ ਸੈਂਟਰ ਵਿੱਚ ਇੰਗਲਿਸ਼ ਸਪੀਕਿੰਗ ਕੌਰਸ ਅਤੇ ਕੰਪਿਉਟਰ ਦੀ ਸਿਖਿਆ ਹਾਸਲ ਕਰ ਰਹੇ 200 ਦੇ ਕਰੀਬ ਬਚਿਆਂ ਦੇ ਬਾਬਾ ਸਾਹਿਬ ਜੀ ਦੀ ਜੀਵਨੀ ਸਬੰਧੀ ਟੀਚਰਾਂ ਵੱਲੋਂ ਇਮਤਿਹਾਨ ਲਏ ਗਏ। ਜਿਕਰਯੋਗ ਹੈ ਕਿ ਸੰਤ ਬਾਬਾ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਅਗਵਾਹੀ ਵਿੱਚ ਇਹ ਟਿਉਸ਼ਨ ਸੈਂਟਰ ਚੱਲ ਰਿਹਾ ਹੈ ਜਿਥੇ ਬੱਚੇ ਇੰਗਲਿਸ਼ ਅਤੇ ਕੰਪਿਉਟਰ ਸਿਖਣ ਦੀ ਫ੍ਰੀ ਵਿਦਿਆ ਮਾਹਰ ਟੀਚਰ ਸਹਿਬਾਨਾਂ ਤੋਂ ਲੈ ਰਹੇ ਹਨ। ਇਸ ਮੌਕੇ ਸੰਗਤਾਂ ਨੂੰ ਪ੍ਰਬੱਚਨਾਂ ਰਾਹੀਂ ਨਿਹਾਲ ਕਰਦੇ ਹੋਏ, ਡੇਰਾ ਚਹੇੜੂ ਦੇ ਮੁੱਖ ਸੇਵਾਦਾਰ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਨੇ ਬਾਬਾ ਸਾਹਿਬ ਡਾ.ਭੀਮ ਰਾਉ ਅੰਬੇਡਕਰ ਜੀ ਦਾ 132ਵੇਂ ਜਨਮ ਦਿਵਸ, ਖਾਲਸੇ ਦੇ ਸਾਜਨਾ ਦਿਵਸ, ਵੈਸਾਖ ਦੀ ਸੰਗਰਾਂਦ ਦੇ ਦਿਹਾੜਾ ਦੀਆਂ ਜਿਥੇ ਮੁਬਾਰਕਾਂ ਦਿੱਤੀਆਂ ਉੱਥੇ ਉਨ੍ਹਾਂ ਸੰਗਤਾਂ ਨੂੰ ਬਾਬਾ ਸਾਹਿਬ ਵੱਲੋਂ ਦਿੱਤੀਆਂ ਸਿਖਿਆਵਾਂ ਤੇ ਚੱਲਣ ਲਈ ਸੰਗਤਾਂ ਨੂੰ ਪ੍ਰੇਰਿਆਂ। ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਕਮਲਜੀਤ ਖੋਥੜਾਂ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਡੇਰਾ ਚਹੇੜੂ, ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦੀਆਂ ਸਮੂਹ ਸੰਗਤਾਂ ਅਤੇ ਸੇਵਾਦਾਰ ਹਾਜ਼ਰ ਸਨ। 


Post a Comment

0 Comments