ਹੁਸ਼ਿਆਰਪੁਰ 28 ਅਪ੍ਰੈਲ (ਤਰਸੇਮ ਦੀਵਾਨਾ)- ਫਿੱਟ ਬਾਈਕਰ ਕਲੱਬ ਵੱਲੋਂ 30 ਅਪ੍ਰੈਲ ਦਿਨ ਐਤਵਾਰ ਨੂੰ ਖੂਨਦਾਨ ਕੈਂਪ ਲਗਾਇਆ ਜਾਵੇਗਾ, ਜਾਣਕਾਰੀ ਦਿੰਦੇ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਨੇ ਦਿੰਦਿਆ ਦੱਸਿਆ ਕਿ ਐਤਵਾਰ ਨੂੰ ਬੂਲਾਵਾੜੀ ਸਥਿਤ ਸੱਚਦੇਵਾ ਸਟਾਕਸ ਦੇ ਮੁੱਖ ਦਫਤਰ ਵਿੱਚ ਸਵੇਰੇ 8 ਵਜੇ ਤੋਂ ਲੈ ਕੇ ਦੁਪਿਹਰ 12 ਵਜੇ ਤੱਕ ਕਲੱਬ ਦੇ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਇਸ ਖੂਨਦਾਨ ਕੈਂਪ ਵਿੱਚ ਹਿੱਸਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਤੁਹਾਡੇ ਵੱਲੋਂ ਦਾਨ ਕੀਤੀ ਗਈ ਖੂਨ ਦੀ ਇੱਕ-ਇੱਕ ਬੂੰਦ ਕਿਸੇ ਵਿਅਕਤੀ ਦਾ ਜੀਵਨ ਬਚਾਅ ਸਕਦੀ ਹੈ ਇਸ ਲਈ ਸਭ ਨੂੰ ਖੂਨਦਾਨ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ। ਪਰਮਜੀਤ ਸੱਚਦੇਵਾ ਨੇ ਕਿਹਾ ਕਿ ਡਾਕਟਰੀ ਖੋਜਾਂ ਵਿੱਚ ਇਹ ਗੱਲ ਸਾਬਿਤ ਹੋ ਚੁੱਕੀ ਹੈ ਕਿ ਖੂਨਦਾਨ ਕਰਨ ਵਾਲੇ ਵਿਅਕਤੀ ਪਹਿਲਾ ਤੋਂ ਵੀ ਵੱਧ ਸਿਹਤਮੰਦ ਹੋ ਕੇ ਆਪਣੇ ਜੀਵਨ ਵਿੱਚ ਅੱਗੇ ਵੱਧਦੇ ਹਨ ਇਸ ਲਈ ਖੂਨਦਾਨ ਕਰਨ ਪ੍ਰਤੀ ਕਿਸੇ ਦੇ ਮਨ ਵਿੱਚ ਵੀ ਡਰ ਨਹੀਂ ਹੋਣਾ ਚਾਹੀਦਾ।
0 Comments