ਹਲਕਾ ਉੱਤਰੀ ਦੇ ਵਾਰਡ ਨੰ. 57 'ਚ ਸੈਂਕੜੇ ਲੋਕਾਂ ਨੇ ਲਵ ਰੋਬਿਨ ਦੇ ਕੰਮਾਂ ਨੂੰ ਦੇਖਦੇ ਹੋਏ 'ਆਪ' ਦਾ ਪੱਲ੍ਹਾ ਫੜਿਆ


ਹਲਕਾ ਇੰਚਾਰਜ ਦਿਨੇਸ਼ ਢੱਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਤੇ ਜਾ ਰਹੇ ਹਨ ਸਾਰੇ ਕਾਰਜ- ਲਵ ਰੋਬਿਨ

ਵਿਧਾਇਕ ਹਰਦੀਪ ਸਿੰਘ ਮੂੰਡੀਆ, ਬੀਬੀ ਰਾਜਵਿੰਦਰ ਕੌਰ ਥਿਆੜਾ, ਹਰਚਰਨ ਸਿੰਘ ਬਰਸਟ ਅਤੇ ਚੇਅਰਮੈਨ ਅੰਮ੍ਰਿਤ ਪਾਲ ਸਮੇਤ ਸੀਨੀਅਰ ਆਪ ਆਗੂਆਂ ਨੇ ਲੋਕਾਂ ਨੂੰ ਕੀਤਾ ਸੰਬੋਧਨ

ਜਲੰਧਰ 3 ਅਪ੍ਰੈਲ (ਸੂਰਮਾ ਪੰਜਾਬ ਬਿਊਰੌ)- ਹਲਕਾ ਉੱਤਰੀ 'ਚ ਪੈਂਦੇ ਵਾਰਡ ਨੰ. 57 ਦੇ ਨਿਊ ਬਲਦੇਵ ਨਗਰ ਵਿਖੇ ਹਲਕਾ ਇੰਚਰਾਜ ਦਿਨੇਸ਼ ਢੱਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਾਰਡ ਨੰ. 57 ਦੇ ਯੂਥ ਆਗੂ ਲਵ ਰੋਬਿਨ ਵੱਲੋਂ ਇੱਕ ਪ੍ਰਭਾਵਸ਼ਾਲੀ ਇਕੱਤਰਤਾ ਸਮਾਗਮ ਕਰਵਾਇਆ ਗਿਆ। ਜਿਸ ਵਿਚ ਹਲਕਾ ਵਾਰਡ ਨੰ. 57 ਦੇ ਲੋਕਾਂ ਨੇ ਵੱਡੀ ਗਿਣਤੀ 'ਚ ਸ਼ਾਮਿਲ ਹੋ ਕੇ ਇਸ ਸਮਾਗਮ ਨੂੰ ਇੱਕ ਰੈਲੀ ਦਾ ਰੂਪ ਦੇ ਦਿੱਤਾ। ਯੂਥ ਆਗੂ ਲਵ ਰੋਬਿਨ ਵੱਲੋਂ ਹਲਕਾ ਉੱਤਰੀ ਦੇ ਇੰਚਾਰਜ ਸ੍ਰੀ ਦਿਨੇਸ਼ ਢੱਲ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਤੇ ਜਾ ਰਹੇ ਕਾਰਜਾਂ ਨੂੰ ਦੇਖਦੇ ਹੋਏ ਵਾਰਡ ਨੰ. 57 ਅਧੀਨ ਆਉਂਦੇ ਨਿਊ ਬਲਦੇਵ ਨਗਰ ਦੇ ਸੈਂਕੜੇ ਲੋਕਾਂ ਨੇ ਰਵਾਇਅਤੀ ਪਾਰਟੀਆਂ ਨੂੰ ਅਲਵਿਦਾ ਕਹਿੰਦੇ ਹੋਏ 'ਆਮ ਆਦਮੀ ਪਾਰਟੀ' ਪੱਲਾ ਫੜ੍ਹਿਆ। ਜਿਨ੍ਹਾਂ ਵਿਚ ਜਤਿਨ ਸ਼ਰਮਾ, ਅਭੀ, ਵੰਸ਼ ਸ਼ਰਮਾ, ਸੁਖਵਿੰਦਰ ਕੌਰ, ਕੌਸ਼ਲਿਆ, ਰਾਜ ਰਾਣੀ, ਰਜਿੰਦਰ ਕੰਡਾ, ਜਸਵੀਰ ਸਿੰਘ, ਸ਼ਸ਼ੀ ਅਨੰਦ, ਸੋਨੂੰ, ਸੁਧੀਰ ਰਾਮ ਜੀ, ਰਾਹੁਲ ਹੰਸ, ਦੀਪਕ ਸੋਨੂੰ ਰਾਮਗੜ੍ਹੀਆ, ਹੈਪੀ ਸ਼ਰਮਾ, ਗੋਪੀ ਸੇਠ, ਜੱਸੀ, ਹਰਜਿੰਦਰ ਸਿੰਘ ਸੋਨੂੰ, ਲਾਡੀ ਸਿੰਘ ਅਤੇ ਉਨ੍ਹਾਂ ਦੇ ਸੈਂਕੜੇ ਸਾਥੀਆਂ ਨੂੰ ਲਵ ਰੋਬਿਨ ਨੇ 'ਆਪ' ਦਾ ਪੱਲ੍ਹਾ ਫੜ੍ਹਾਇਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਦੀਪ ਸਿੰਘ ਮੂੰਡੀਆ ਜੀ ਵਿਧਾਇਕ ਸਾਹਨੇਵਾਲ, ਦੋਆਬਾ ਸਕੱਤਰ ਰਾਜਵਿੰਦਰ ਕੌਰ ਜੀ, ਹਰਚਰਨ ਸਿੰਘ ਬਰਸਟ ਜੀ ਚੇਅਰਮੈਨ ਪੰਜਾਬ ਮੰਡੀ ਬੋਰਡ, ਜ਼ਿਲ੍ਹਾ ਪਲਾਨਿੰਗ ਚੇਅਰਮੈਨ ਬੋਰਡ ਦੇ ਚੇਅਰਮੈਨ ਅੰਮ੍ਰਿਤਪਾਲ ਜੀ, ਮੰਗਲ ਸਿੰਘ ਚੇਅਰਮੈਨ ਪੰਜਾਬ ਐਗਰੋ ਬੋਰਡ, ਗੁਰਸੇਵਕ ਔਲਖ ਜੀ ਲੋਕ ਸਭਾ ਸਹਾਇਕ ਇੰਚਾਰਜ, ਅਮਿਤ ਢੱਲ, ਬੋਬੀ ਢੱਲ, ਕਰਨ ਥਾਪਰ, ਲੱਕੀ ਕਾਲੜਾ, ਗੌਰਵ ਸ਼ਰਮਾ ਅਤੇ ਹੋਰ ਪਤਵੰਤੇ ਹਾਜ਼ਰ ਸਨ। ਇਸ ਮੌਕੇ ਹਲਕਾ ਇੰਚਰਾਜ ਦਿਨੇਸ਼ ਢੱਲ ਵੱਲੋਂ ਆਏ ਹੋਏ ਸੀਨੀਅਰ ਆਗੂਆਂ ਅਤੇ ਵਿਸ਼ੇਸ਼ ਤੌਰ 'ਤੇ ਇਲਾਕੇ ਦੇ ਲੋਕਾਂ ਦਾ ਧੰਨਵਾਦ ਕੀਤਾ।

Post a Comment

0 Comments