ਪੁਲਿਸ ਨੇ 65 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕੀਤਾ ਇੱਕ ਔਰਤ ਨੂੰ ਗ੍ਰਿਫਤਾਰ ।


ਹੁਸ਼ਿਆਰਪੁਰ 8 ਅਪ੍ਰੈਲ (ਤਰਸੇਮ ਦੀਵਾਨਾ)-
ਸ਼ਰਤਾਜ ਸਿੰਘ ਚਾਹਲ ਆਈ.ਪੀ.ਐਸ.ਐਸ.ਐਸ.ਪੀ ਹੁਸ਼ਿਆਰਪੁਰ ਵਲੋਂ ਨਸ਼ੇ ਦੇ ਤਸਕਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਦਲਜੀਤ ਸਿੰਘ ਖੱਖ ਉਪ ਕਪਤਾਨ ਪੁਲਿਸ ਸਬ ਡਵੀਜਨ ਗੜ੍ਹਸ਼ੰਕਰ ਦੀ ਹਦਾਇਤ ਅਨੁਸਾਰ ਇੰਸਪੈਕਟਰ ਕਰਨੈਲ ਸਿੰਘ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਦੀ ਨਿਗਰਾਨੀ ਹੇਠ ਏ.ਐੱਸ.ਆਈ. ਓਕਾਰ ਸਿੰਘ ਥਾਣਾ ਗੜ੍ਹਸ਼ੰਕਰ ਵੱਲੋਂ ਸਮੇਤ ਪੁਲਿਸ ਪਾਰਟੀ ਦੌਰਾਨ ਨਹਿਰ ਦੇ ਪੁਲ ਬੰਗਾ ਰੋਡ ਗੜ੍ਹਸ਼ੰਕਰ ਵਿਖੇ ਪਿੰਡ ਦੇਨੋਵਾਲ ਸਾਈਡ ਤੋਂ ਕੱਚੇ ਰਸਤੇ ਪੈਦਲ ਆ ਰਹੀ ਇੱਕ ਔਰਤ ਰਾਧਾ ਪਤਨੀ ਹੁਸਨ ਲਾਲ ਵਾਸੀ ਦੋਨੋਵਾਲ ਖੁਰਦ ਥਾਣਾ ਗੜਸ਼ੰਕਰ ਜਿਲਾ ਹੁਸ਼ਿਆਰਪੁਰ ਨੂੰ ਸ਼ੱਕ ਦੇ ਤੌਰ ਤੇ ਰੋਕ ਕੇ ਚੈੱਕ ਕਰਨ ਤੇ ਉਸ ਕੋਲੋ 65 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਹੋਣ ਤੇ ਥਾਣਾ ਗੜਸ਼ੰਕਰ ਵਿਖੇ ਦਰਜ ਕਰਕੇ ਗ੍ਰਿਫਤਾਰ ਕੀਤਾ ਅਤੇ ਉਕਤ ਔਰਤ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ ਕਿ ਉਕਤ ਔਰਤ ਇਹ ਨਸ਼ੀਲਾ ਪਦਾਰਥ ਕਿਸ ਕੋਲੋ ਖਰੀਦਕੇ ਲਿਆਉਦੀ ਹੈ ਅਤੇ ਅੱਗੇ ਕਿਹੜੇ ਕਿਹੜੇ ਵਿਅਕਤੀਆ ਨੂੰ ਵੇਚਦੀ ਹੈ । 

Post a Comment

0 Comments