ਜਾਅਲੀ ਕਰੰਸੀ ਸਮੇਤ ਆਦਮਪੁਰ ਪੁਲਿਸ ਨੇ ਦੋ ਨੂੰ ਕਾਬੂ ਕੀਤਾ, 76000 ਰੁਪਏ ਬਰਾਮਦ

      


ਆਦਮਪੁਰ, 8 ਅਪ੍ਰੈਲ (ਅਮਰਜੀਤ ਸਿੰਘ, ਵਰਿੰਦਰ ਬੈਂਸ)-
ਆਦਮਪੁਰ ਪੁਲਿਸ ਨੇ ਦੋ ਵਿਅਕਤੀਆਂ ਨੂੰ ਜਾਅਲੀ ਕਰੰਸੀ ਸਮੇਤ ਕਾਬੂ ਕਰਨ ‘ਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਮੁਖੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋ ਵਿਅਕਤੀ ਜਾਅਲੀ ਕਰੰਸੀ ਵੱਖ-ਵੱਖ ਸ਼ਹਿਰਾਂ ‘ਚ ਸਪਲਾਈ ਕਰਦੇ ਹਨ ਤੇ ਇਸ ਵੇਲੇ ਉਹ ਜਲੰਧਰ ਵੱਲੋਂ ਆਪਣੀ ਐਕਟਿਵਾ ਨੰਬਰ ਪੀ.ਬੀ07ਬੀ.ਆਰ.2298 ‘ਤੇ ਆ ਰਹੇ ਹਨ। ਜਿਸ ਦੀ ਖਬਰ ਮਿਲਦੇ ਹੀ ਜੰਡੂਸਿੰਘਾ ਚੌਕੀ ਇੰਚਾਰਜ ਪਰਮਜੀਤ ਸਿੰਘ ਪੁਲਿਸ ਪਾਰਟੀ ਦੇ ਨਾਲ ਆਦਮਪੁਰ ਟੀ-ਪੁਆਇੰਟ ਮਦਾਰਾ ਦੇ ਨੇੜੇ ਚੈਕਿੰਗ ਕਰਨ ਲੱਗ ਗਏ। ਜਿੱਥੇ ਉਨ੍ਹਾਂ ਨੇ ਦੋ ਨੌਜਵਾਨਾਂ ਨੂੰ ਜੋ ਐਕਟਿਵਾ ‘ਤੇ ਆ ਰਹੇ ਸੀ, ਜਦ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 2000 ਰੁਪਏ ਦੇ 38 ਨੋਟ ਜਾਅਲੀ ਕਰੰਸੀ ਕੁੱਲ 76000 ਰੁਪਏ ਬਰਾਮਦ ਕੀਤੇ। ਇਨ੍ਹਾਂ ਦੀ ਪਹਿਚਾਣ ਵਰੁਣ ਵਾਲੀਆ ਅਲਾਸ ਮੰਨਾ ਪੁੱਤਰ ਸਤਪਾਲ ਵਾਲੀਆ ਵਾਸੀ ਨਵੀਂ ਅਬਾਦੀ ਹੁਸ਼ਿਆਰਪੁਰ ਅਤੇ ਰਾਹੁਲ ਵਾਲੀਆ ਪੁੱਤਰ ਧਰਮਾਚੰਦ ਵਾਸੀ ਕਿ੍ਸ਼ਨ ਨਗਰ ਹੁਸ਼ਿਆਰਪੁਰ ਵਜੋਂ ਹੋਈ ਹੈ। ਪੁਲਿਸ ਨੇ ਦੋਨਾਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਹੈ |

Post a Comment

0 Comments