ਜਲੰਧਰ 11 ਅਪ੍ਰੈਲ (ਅਮਰਜੀਤ ਸਿੰਘ)- ਥਾਣਾ ਪਤਾਰਾ ਜਲੰਧਰ ਦਿਹਾਤੀ ਦੀ ਪੁਲਿਸ ਵਲੋਂ ਵਿਸਾਖੀ ਤਿਉਹਾਰ ਦੇ ਮੱਧੇਨਜ਼ਰ ਸਰਕਲ ਪਤਾਰਾ ਦੇ ਪਿੰਡਾਂ ਅਤੇ ਮੇਨ ਰਾਮਾਮੰਡੀ ਹੁਸ਼ਿਆਰਪੁਰ ਰੋਡ ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਕਾਨੂੰਨ ਦੀ ਉਲੰਘਣਾਂ ਕਰਨ ਵਾਲੇ ਵਾਹਨ ਚਾਲਕਾ ਦੇ ਚਲਾਣ ਵੀ ਕੱਟੇ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਦੌਰਾਨ ਥਾਣਾ ਮੁੱਖੀ ਐਸ.ਆਈ ਹਰਿੰਦਰ ਸਿੰਘ ਨੇ ਕਿਹਾ ਇਲਾਕੇ ਵਿੱਚ ਅਮਨ ਸ਼ਾਂਤੀ ਦਾ ਮਾਹੋਲ ਬਣਾਈ ਰੱਖਣਾਂ ਮੇਰਾ ਪਹਿਲਾ ਫਰਜ਼ ਹੈ ਜੋ ਕਿ ਪਹਿਲ ਦੇ ਅਧਾਰ ਹੀ ਨਿਭਾਇਆ ਜਾਵੇਗਾ। ਉਨ੍ਹਾਂ ਕਿਹਾ ਐਸ.ਐਸ.ਪੀ ਸਾਹਿਬ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਵਿਸਾਖੀ ਮੌਕੇ ਮੁਲਾਜ਼ਮਾਂ ਦੀਆਂ ਵੱਖ-ਵੱਖ ਟੀਮਾਂ ਬਣਾ ਇਲਾਕੇ ਵਿੱਚ ਮੁਲਾਜ਼ਮਾਂ ਵਲੋਂ ਜਿਥੇ ਗਸ਼ਤ ਕੀਤੀ ਜਾ ਰਹੀ ਹੈ ਉਥੇ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸਿਰ ਚੁੱਕਣ ਨਹੀਂ ਦਿਤਾ ਜਾਵੇਗਾ, ਪਤਾਰਾ ਪੁਲਿਸ ਇਲਾਕਾ ਵਾਸੀਆਂ ਦੀ ਸੇਵਾ ਵਿੱਚ ਹਾਜ਼ਰ ਹੈ। ਉਨ੍ਹਾਂ ਕਿਹਾ ਕੋਈ ਵੀ ਅਣਸੁਖਾਵੀ ਘਟਨਾਂ ਬਾਰੇ ਥਾਣਾ ਪਤਾਰਾ ਦੇ ਸਰਕਾਰੀ ਨੰਬਰ 95179-87515 ਤੇ ਸੂਚਿਤ ਕੀਤਾ ਜਾ ਸਕਦਾ ਹੈ ਅਤੇ ਪੁਲਿਸ ਵੀ ਪੁਲਿਸ ਦਾ ਬਿੰਨ੍ਹਾਂ ਦੇ ਡਰ ਦੇ ਸਹਿਯੋਗ ਕਰਨ।
0 Comments