ਨਹੀਂ ਰਹੇ, ਸਿਆਸਤ ਦੇ ਬਾਬਾ ਬੋਹੜ ਸ. ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ


ਜਲੰਧਰ 25 ਅਪ੍ਰੈਲ (ਅਮਰਜੀਤ ਸਿੰਘ)-
ਸਿਆਸਤ ਦੇ ਬਾਬਾ ਬੋਹੜ ਸ. ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ (95 ਸਾਲ) ਦਾ ਦੇਹਾਂਤ ਹੋ ਗਿਆ ਹੈ। ਉਹ ਪਿੱਛਲੇ ਕੁੱਝ ਦਿਨਾਂ ਤੋਂ ਬਿਮਾਰ ਸਨ। ਉਨ੍ਹਾਂ ਨੂੰ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹਨਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ ਜਿਸ ਤੋਂ ਬਾਅਦ ਉਹ ਐਤਵਾਰ ਤੋਂ ਹਸਪਤਾਲ ਦੇ ਆਈ.ਸੀ.ਯੂ ‘ਚ ਦਾਖ਼ਲ ਸਨ। ਜਿੱਥੇ ਉਹਨਾਂ ਨੇ ਆਪਣੇ ਆਖਰੀ ਸਾਹ ਲਏ। ਬੀਤੇ ਸਾਲ ਜੂਨ 2022 ਵਿਚ ਛਾਤੀ ਵਿਚ ਦਰਦ ਦੇ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਕੁਝ ਸਮੇਂ ਬਾਅਦ ਉਨ੍ਹਾਂ ਨੂੰ ਛੁੱਟੀ ਤਾਂ ਮਿਲ ਗਈ ਪਰ ਸਤੰਬਰ 2022 ਨੂੰ ਉਨ੍ਹਾਂ ਨੂੰ ਫਿਰ ਸਿਹਤ ਢਿੱਲੀ ਹੋਣ ਦੇ ਬਾਅਦ ਪੀ.ਜੀ.ਆਈ ਲਿਆਂਦਾ ਗਿਆ ਸੀ। ਲਗਭਗ 6 ਮਹੀਨਿਆਂ ਬਾਅਦ ਉਨ੍ਹਾਂ ਨੂੰ ਦੁਬਾਰਾ ਹਸਪਤਾਲ ਲਿਆਂਦਾ ਗਿਆ। ਸ. ਬਾਦਲ ਨੇ ਆਪਣੀ ਆਖਰੀ ਚੋਣ 2022 ਵਿਚ ਲੜੀ ਸੀ। ਸਰਦਾਰ ਬਾਦਲ ਦੀ ਮੌਤ ਤੇ ਹਲਕਾ ਆਦਮਪੁਰ ਵਿਧਾਇਕ ਪਵਨ ਕੁਮਾਰ ਟੀਨੂੰ, ਸੀਨੀਅਰ ਅਕਾਲੀ ਆਗੂ ਪਰਮਜੀਤ ਸਿੰਘ ਪੰਮਾ ਕੋਟਲੀ ਥਾਂਨ ਸਿੰਘ, ਚੇਤਨਪਾਲ ਸਿੰਘ ਹਨੀ ਜੰਡੂ ਸਿੰਘਾ, ਜਥੇਦਾਰ ਮਨੋਹਰ ਸਿੰਘ ਡਰੋਲੀ ਕਲਾ, ਯੂਥ ਆਗੂ ਲਖਵੀਰ ਸਿੰਘ ਹਜ਼ਾਰਾ, ਸੁਨੀਲ ਦੱਤ ਪਾਲ ਜੰਡੂ ਸਿੰਘਾ, ਪ੍ਰਭਜੋਤ ਸਿੰਘ ਜੋਤੀ ਧੋਗੜੀ, ਜੰਗਬਹਾਦੁਰ ਸਿੰਘ ਸੰਘਾ, ਬਲਵਿੰਦਰ ਸਿੰਘ ਸੰਦਰ ਬੁਡਿਆਣਾ, ਸਾਬਕਾ ਸਰਪੰਚ ਗੁਰਦੀਪ ਸਿੰਘ ਫੰਗੂਹਰਾ, ਨੰਬਰਦਾਰ ਦਵਿੰਦਰ ਸਿੰਘ ਬੁਡਿਆਣਾ, ਐਡਵੋਕੇਟ ਪ੍ਰਵੀਨ ਨਈਅਰ ਕੰਗਣੀਵਾਲ, ਜਥੇਦਾਰ ਕੁਲਵਿੰਦਰ ਸਿੰਘ ਕਬੂਲਪੁਰ ਅਤੇ ਹੋਰ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 

Post a Comment

0 Comments