ਆਦਮਪੁਰ/ਜਲੰਧਰ ਅਪ੍ਰੈਲ 21 (ਅਮਰਜੀਤ ਸਿੰਘ)- ਦ ਗਰੀਨ ਕੈਂਪਸ ਆਦਮਪੁਰ ਨੇ ਵਧੀਆ ਸਿਖਿਆ ਦੇਣ ਦੇ ਉਪਰਾਲੇ ਨਾਲ ਇੱਕ ਹੋਰ ਜਿੱਤ ਹਾਸਲ ਕਰਦੇ ਹੋਏ, ਐਵਾਰਡ ਵੰਡ ਸਮਾਗਮ ਚੰਡੀਗੜ੍ਹ ਵਿੱਚ ਜੇ ਡਬਲਯੂ ਮਰੇਓਟ ਐਵਾਰਡ ਹਾਸਲ ਕੀਤਾ। ਇਹ ਇਨਾਮ ਵੰਡ ਸਮਾਗਮ 'ਉਵਜ਼ਰਵ ਨਾਓ' ਸੰਸਥਾ ਵਲੋਂ ਆਯੋਜਿਤ ਕੀਤਾ ਗਿਆ।
ਇਸ ਐਵਾਰਡ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ, ਸ਼੍ਰੀ ਸੁਦੇਸ਼ ਪ੍ਰਭੂ ਮੈਂਬਰ ਆਫ ਪਾਰਲੀਮੈਂਟ ਅਤੇ ਸਾਬਕਾ ਯੂਨਿਅਨ ਮੰਤਰੀ ਸ਼ਾਮਲ ਸਨ। ਦ ਗਰੀਨ ਕੈਂਪਸ ਆਦਮਪੁਰ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਮਤੀ ਸਵਿੰਦਰ ਕੌਰ ਮੱਲੀ ਜੀ ਨੇ ਇਸ ਐਵਾਰਡ ਨੂੰ ਪ੍ਰਾਪਤ ਕਰਨ ਦਾ ਮਾਣ ਹਾਸਲ ਕੀਤਾ ਅਤੇ ਸਕੂਲ ਦੇ ਚੇਅਰਮੈਨ ਸ਼੍ਰੀ ਜਗਮੋਹਨ ਲਾਲ ਜੀ ਨੇ ਮੈਨੇਜਮੈਂਟ ਕਮੇਟੀ ਨੂੰ ਵਧਾਈ ਦਿੰਦੇ ਹੋਏ ਦਿਲੋਂ ਖੁਸ਼ੀ ਦਾ ਇਜ਼ਹਾਰ ਕੀਤਾ। ਮੈਨੇਜਮੈਂਟ ਕਮੇਟੀ, ਪ੍ਰਿੰਸੀਪਲ ਮੈੱਡਮ, ਅਧਿਆਪਕਾਂ ਦੇ ਸ਼ਲਾਘਾਯੋਗ ਉਪਰਾਲੇ ਨਾਲ ਵਿਦਿਆਰਥੀਆਂ ਦੇ ਵਿਕਾਸ ਲਈ ਅਗਾਂਹਵਧੂ ਯਤਨ ਕਾਰਨ ਸਿਖਿਆ ਦੇ ਖੇਤਰ ਵਿੱਚ ਮਾਣ ਹਾਸਲ ਹੋਇਆ। ਮਾਣਯੋਗ ਡਾਇਰੈਕਟਰ ਸ਼੍ਰੀ ਜਗਮੋਹਨ ਅਰੋੜਾ ਜੀ ਨੇ ਸਭ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਮਾਣ ਹਾਸਲ ਕਰਨ ਲਈ ਸਭ ਦਾ ਯੋਗਦਾਨ ਹੈ। ਆਉਣ ਵਾਲੇ ਸਮੇਂ ਵਿੱਚ ਦ ਗਰੀਨ ਕੈਂਪਸ ਸਕੂਲ ਹੋਰ ਐਵਾਰਡ ਹਾਸਲ ਕਰੇਗਾ ।
0 Comments