ਰਾਜੇਸ਼ ਬਾਘਾ ਅਤੇ ਬਿਕਰਮਜੀਤ ਸਿੰਘ ਚੀਮਾ ਨੇ ਕੀਤਾ ਭਾਜਪਾ ਹਲਕਾ ਆਦਮਪੁਰ ਦੇ ਚੋਣ ਦਫ਼ਤਰ ਦਾ ਉਦਘਾਟਨ


ਆਦਮਪੁਰ 25 ਅਪ੍ਰੈਲ (ਅਮਰਜੀਤ ਸਿੰਘ)-
ਭਾਰਤੀ ਜਨਤਾ ਪਾਰਟੀ ਹਲਕਾ ਆਦਮਪੁਰ ਦੇ ਚੋਣ ਦਫਤਰ ਦਾ ਉਦਘਾਟਨ ਕਰਨ ਸਬੰਧੀ ਸਮਾਗਮ ਸਰਕਲ ਪ੍ਰਧਾਨ ਆਦਮਪੁਰ ਰਾਜੀਵ ਕੁਮਾਰ ਸਿੰਗਲਾ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਰਾਜੇਸ਼ ਕੁਮਾਰ ਬਾਘਾ ਅਤੇ ਬਿਕਰਮਜੀਤ ਸਿੰਘ ਚੀਮਾ ਜਨਰਲ ਸਕੱਤਰ ਦੋਵੇਂ ਸਕੱਤਰ ਪੰਜਾਬ ਅਤੇ ਭਾਜਪਾ ਦੇ ਹੋਰ ਸੀਨੀਅਰ ਆਗੂਆਂ ਨੇ ਸ਼ਿਰਕਤ ਕੀਤੀ। ਸਮਾਰੋਹ ਦੌਰਾਨ ਪਾਰਟੀ ਦੀ ਚੜ੍ਹਦੀ ਕਲਾ ਲਈ ਪੰਡਿਤ ਜੀ ਵਲੋਂ ਪੂਜਾ ਕੀਤੀ ਗਈ ਪੂਜਾ ਖਤਮ ਹੋਣ ਉਪਰੰਤ ਮੁੱਖ ਮਹਿਮਾਨ ਰਾਜੇਸ਼ ਬਾਘਾ ਅਤੇ ਬਿਕਰਮਜੀਤ ਸਿੰਘ ਨੇ ਦਫਤਰ ਦਾ  ਉਦਘਾਟਨ ਸਾਂਝੇ ਤੌਰ 'ਤੇ ਰੀਬਨ ਕੱਟ ਕੇ ਕੀਤਾ। ਉਪਰੰਤ ਸੰਬੋਧਨ ਕਰਦਿਆਂ ਰਾਜੇਸ਼ ਬਾਘਾ ਅਤੇ ਬਿਕਰਮਜੀਤ ਸਿੰਘ ਨੇ ਕਿਹਾ ਕਿ ਜਲੰਧਰ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ 'ਚ ਸ਼ਹਿਰਾਂ ਅਤੇ ਪਿੰਡਾਂ ਵਿੱਚ ਜਾ ਕੇ ਲੋਕਾ ਨੂੰ ਮਿਲ ਰਹੇ ਹਨ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਾਲ ਲੋਕ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ, ਪਾਰਟੀ ਨਾ ਸਿਰਫ ਇਹ ਉਪ ਚੋਣ ਜਿੱਤੇਗੀ, ਸਗੋਂ 2024 ਦੀਆਂ ਲੋਕ ਸਭਾ ਚੋਣਾਂ ਅਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੀ ਭਾਜਪਾ ਆਪਣੀ ਸਰਕਾਰ ਬਣਾਏਗੀ।  ਅੰਤ ਵਿੱਚ ਸਰਕਲ ਪ੍ਰਧਾਨ ਰਾਜੀਵ ਸਿੰਗਲਾ ਨੇ ਆਏ ਹੋਏ ਸਮੂਹ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਅਵਤਾਰ ਸਿੰਘ ਡਾਂਡੀਆ, ਨਿਪੁੰਨ ਸ਼ਰਮਾ ਪ੍ਰਧਾਨ ਜ੍ਹਿਲਾ ਹੁਸ਼ਿਆਰਪੁਰ, ਨਿਧੀ ਤਿਵਾੜੀ ਪ੍ਰਧਾਨ ਭਾਜਪਾ ਮਹਿਲਾ ਮੋਰਚਾ ਜਲੰਧਰ ਦਿਹਾਤੀ, ਹਰੀਸ਼ ਚੰਦਰ ਮੈਂਬਰ ਜ਼ਿਲ੍ਹਾ ਕਾਰਜਕਾਰਨੀ ਕਮੇਟੀ, ਰਾਜੀਵ ਪਾਜਾ ਮੈਂਬਰ ਕਾਰਜਕਾਰਨੀ ਕਮੇਟੀ ਪੰਜਾਬ, ਅਨਿਲ ਕੁਮਾਰ ਚੋਡਾ ਪ੍ਰਧਾਨ ਸਰਕਲ ਅਲਾਵਲਪੁਰ, ਤਿਲਕ ਰਾਜ ਯਾਦਵ ਜਨਰਲ ਸਕੱਤਰ ਸਰਕਲ ਆਦਮਪੁਰ, ਨਰਿੰਦਰ ਕੁੱਕੂ, ਨਵਜੋਤ ਅਗਰਵਾਲ , ਸੰਦੀਪ ਕਪੂਰ, ਭੂਸ਼ਨ ਆਵਲ, ਧਰਮਵੀਰ ਸ਼ਰਮਾ (ਸਾਰੇ ਮੀਤ ਪ੍ਰਧਾਨ), ਦਿਨੇਸ਼ ਗਾਂਧੀ ਰਾਮ ਨਾਥ ਦੋਵੇਂ ਸਕੱਤਰ, ਅੰਕੁਸ਼ ਖਜ਼ਾਨਚੀ, ਸੰਤੋਖ ਸਿੰਘ ਕਿਸਾਨ ਮੋਰਚਾ ਪ੍ਰਧਾਨ, ਰਮਨ ਜਿੰਦਲ ਵਪਾਰ ਮੰਡਲ ਪ੍ਰਧਾਨ, ਅਸ਼ੀਸ਼ ਗੁਪਤਾ ਲੀਗਲ ਸੈੱਲ ਪ੍ਰਧਾਨ, ਰਾਜੇਸ਼ ਅਗਰਵਾਲ ਹੈਲਥ ਮੈਡੀਕਲ ਸੈੱਲ ਕਨਵੀਨਰ, ਡਾ. ਸੰਜੀਤ ਕੁਮਾਰ ਪ੍ਰਵਾਸੀ ਸੈੱਲ ਪ੍ਰਧਾਨ, ਦਿਨੇਸ਼ ਸਿੰਗਲਾ, ਦਿਨਕਰ ਸਿੰਗਲਾ, ਪ੍ਰਵੀਨ ਕੁਮਾਰ, ਪਰਮਿੰਦਰ ਕੁਮਾਰ ਰਾਣਾ, ਅਸ਼ਵਨੀ ਸ਼ਾਰਦਾ, ਰਮਨ ਕੁਮਾਰ, ਮੋਹਿਤ ਜੱਗੀ, ਮੋਹਨ ਲਾਲ ਬੰਗਾ ਸਾਬਕਾ ਐਮ.ਐੱਲ .ਏ, ਜੋਗੀ ਤੱਲ੍ਹਣ ਸਰਕਲ ਪਤਾਰਾ ਪ੍ਰਧਾਨ, ਮਨਜੀਤ ਸਿੰਘ ਬਿੱਲਾ ਕਿਸਾਨ ਮੋਰਚਾ ਪ੍ਰਧਾਨ ਜਲੰਧਰ, ਮੋਹਨ ਲਾਲ ਬੰਗਾ ਸਾਬਕਾ ਐਮ.ਐੱਲ .ਏ, ਜੋਗੀ ਤੱਲ੍ਹਣ ਸਰਕਲ ਪਤਾਰਾ ਪ੍ਰਧਾਨ, ਮਨਜੀਤ ਸਿੰਘ ਬਿੱਲਾ ਕਿਸਾਨ ਮੋਰਚਾ ਪ੍ਰਧਾਨ ਜਲੰਧਰ, ਅਤੇ ਹੋਰ ਭਾਜਪਾ ਵਰਕਰ ਹਾਜ਼ਰ ਸਨ।

Post a Comment

0 Comments