ਭਾਰਗੋ ਕੈਂਪ 'ਚ ਲੋਕਾਂ ਨੇ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ 'ਚ ਦਿੱਤਾ ਖੁੱਲਾ ਸਮਰਥਨ


ਜਲੰਧਰ 28 ਅਪ੍ਰੈਲ (ਅਮਰਜੀਤ ਸਿੰਘ) :
ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਦੇ ਸਾਂਝੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੇ ਅੱਜ ਜਲੰਧਰ ਦੇ ਵੇਸਟ ਵਿਧਾਨ ਸਭਾ ਹਲਕੇ ਵਿੱਚ ਭਾਜਪਾ ਦਾ ਗੜ੍ਹ ਮੰਨੇ ਜਾਂਦੇ ਭਾਰਗੋ ਕੈਂਪ ਵਿੱਚ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ। ਇਸ ਮੌਕੇ ਭਾਰਗੋ ਕੈਂਪ ਦੇ ਭਗਤ ਭਾਈਚਾਰਾ ਅਤੇ ਹੋਰ ਇਲਾਕਾ ਨਿਵਾਸੀਆਂ ਨੇ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਵਿਚ ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹ ਕੇ ਭਾਜਪਾ ਉਮੀਦਵਾਰ ਦਾ ਨਿੱਘਾ ਸਵਾਗਤ ਕਰਦਿਆਂ ਸਮੁੱਚੇ ਇਲਾਕੇ ਵਿਚ ਭਾਰਤੀ ਜਨਤਾ ਪਾਰਟੀ ਦੇ ਝੰਡੇ ਲਹਿਰਾ ਕੇ ਸਮਰਥਨ ਦਿੱਤਾI ਇਸ ਮੌਕੇ ਹਰਿਆਣਾ ਦੇ ਸਿਰਸਾ ਖੇਤਰ ਤੋਂ ਲੋਕ ਸਭਾ ਮੈਂਬਰ ਸੁਨੀਤਾ ਦੁੱਗਲ, ਡਾ: ਸ਼ਿਵ ਦਿਆਲ ਮਾਲੀ, ਭਾਜਪਾ ਵੇਸਟ ਵਿਧਾਨ ਸਭਾ ਹਲਕਾ ਇੰਚਾਰਜ ਅਸ਼ੋਕ ਸਰੀਨ ਹਿੱਕੀ, ਭਾਜਪਾ ਜ਼ਿਲ੍ਹਾ ਮੀਤ ਪ੍ਰਧਾਨ ਦਰਸ਼ਨ ਭਗਤ, ਮੰਡਲ ਪ੍ਰਧਾਨ ਸੁਦੇਸ਼ ਭਗਤ, ਸੁਭਾਸ਼ ਭਗਤ, ਸੁਰਿੰਦਰ ਮੋਹਨ ਭਗਤ ਆਦਿ ਹਾਜ਼ਰ ਸਨI

          ਇੰਦਰ ਇਕਬਾਲ ਸਿੰਘ ਅਟਵਾਲ ਨੇ ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਭਰੋਸਾ ਦਿਵਾਇਆ ਕਿ ਜਿੱਤਣ ਤੋਂ ਬਾਅਦ ਉਨ੍ਹਾਂ ਦਾ ਪਹਿਲਾ ਫਰਜ਼ ਜਲੰਧਰ ਦੇ ਲੋਕਾਂ ਅਤੇ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਹੋਵੇਗਾ। ਇਸ ਮੌਕੇ ਉਨ੍ਹਾਂ ਡੋਰ ਟੂ ਡੋਰ ਮੁਹਿੰਮ ਦੌਰਾਨ ਭਾਰਗੋ ਕੈਂਪ ਸਥਿਤ ਭਗਵਾਨ ਮਹਾਂਰਿਸ਼ੀ ਵਾਲਮੀਕਿ ਜੀ ਦੇ ਮੰਦਰ, ਸੰਤ ਗਿਆਨ ਗਿਰੀ ਜੀ ਦੇ ਮੰਦਰ ਅਤੇ ਭਾਰਗਵ ਕੈਂਪ ਦੇ ਮੁੱਖ ਮੰਦਰ ਸਤਿਗੁਰੂ ਕਬੀਰ ਜੀ ਮਹਾਰਾਜ ਜੀ ਦੇ ਮੰਦਰ ‘ਚ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਡੋਰ ਟੂ ਡੋਰ ਮੁਹਿੰਮ ਵਿੱਚ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਭਗਤ ਭਾਈਚਾਰੇ ਦਾ ਖੁੱਲ੍ਹਾ ਸਮਰਥਨ ਮਿਲਿਆ ਅਤੇ ਲੋਕਾਂ ਨੇ ਉਨ੍ਹਾਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ। ਇਸ ਮੌਕੇ ਮੰਡਲ ਮੀਤ ਪ੍ਰਧਾਨ ਭਗਤ ਪੂਰਨ ਚੰਦ, ਮੰਡਲ ਜਨਰਲ ਸਕੱਤਰ ਰਾਕੇਸ਼ ਰਾਣਾ, ਮਦਨ ਲਾਲ, ਰਾਮ ਭਗਤ, ਰਾਜਕੁਮਾਰ ਆਦਿ ਸਮੇਤ ਸੈਂਕੜੇ ਵਰਕਰ ਮੁੱਖ ਤੌਰ ’ਤੇ ਹਾਜ਼ਰ ਸਨ।

Post a Comment

0 Comments