ਪਿੰਡ ਧੋਗੜੀ ਵਿੱਚ ਐਨ.ਆਰ.ਆਈ ਪਰਿਵਾਰ ਵਲੋ ਪਿੰਡ ਨੂੰ ਸਮਰਸੀਬਲ ਮੋਟਰ ਭੇਂਟ ਕੀਤੀ ਗਈ


ਜਲੰਧਰ 23 ਅਪ੍ਰੈਲ (ਹਰਜਿੰਦਰ ਸਿੰਘ ਧੋਗੜੀ)-
ਨਜ਼ਦੀਕੀ ਪਿੰਡ ਧੋਗੜੀ ਦੇ ਐਨਆਰਆਈ ਪਰਿਵਾਰ ਵਲੋ ਆਪਣੇ ਸਵ: ਪਿਤਾ ਸ.ਸਵਰਨ ਸਿੰਘ ਕਾਹਲੋ ਯਾਦ ਵਿੱਚ ਪਿੰਡ ਚ ਲੱਗੀ ਹੋਈ ਪਾਣੀ ਵਾਲੀ ਟੈਂਕੀ ਨੂੰ ਇਕ ਵਾਧੂ ਸਮਰਸੀਬਲ ਮੋਟਰ ਦਾਨ ਵਜੋਂ ਦਿੱਤੀ ਗਈ । ਗਰਮੀਆਂ ਦੇ ਮੌਸਮ ਵਿੱਚ ਮੋਟਰ ਦੇ ਖਰਾਬ ਹੋਣਾ ਇਕ ਆਮ ਗੱਲ ਹੈ ਜਿਸ ਕਾਰਨ ਪਿੰਡ ਵਾਸੀਆ ਨੂੰ ਮੁਸ਼ਕਿਲ ਦਾ ਸਾਮਣਾ ਕਰਨਾ ਪੈਂਦਾ ਸੀ। ਸੋ ਇਸ ਸਮੱਸਿਆ ਨੂੰ ਸਮਜਦੇ ਹੋਏ ਐਨ.ਆਰ.ਆਈ ਪਰਿਵਾਰ ਵਲੋ ਉਸਦਾ ਹੱਲ ਕੱਢ ਆਪਣੇ ਪਿਤਾ ਜੀ ਦੀ ਯਾਦ ਵਿਚ ਪਿੰਡ ਨੂੰ ਮੋਟਰ ਦਾਨ ਕੀਤੀ ਗਈ ਤਾਂ ਜੋ ਗਰਮੀਆਂ ਮੋਟਰ ਖ਼ਰਾਬ ਹੋਣ ਕਾਰਨ ਪਿੰਡ ਵਾਸੀਆਂ ਨੂੰ ਪਾਣੀ ਦੀ ਦਿੱਕਤ ਨਾ ਆਵੇ । ਇਸ ਮੌਕੇ ਗੁਰਪ੍ਰਤਾਪ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦੇ ਦੱਸਿਆ ਪਿੰਡ ਵਾਸੀਆਂ ਨੂੰ ਸਮੇਂ-ਸਮੇਂ ਜ਼ਰੂਰਤ ਅਨੁਸਾਰ ਵਧੀਆ ਸੇਵਾਵਾਂ ਦੇ ਕੇ ਪਿੰਡ ਦੀ ਹਰ ਮੁਸ਼ਕਲ ਨੂੰ ਹੱਲ ਕਰਦੇ ਹਨ । ਇਸ ਮੌਕੇ  ਪਿੰਡ ਦੀ ਪੰਚਾਇਤ ਵੱਲੋਂ ਐਨਆਰਆਈ ਸਰਦਾਰ ਰੁਪਿੰਦਰ ਸਿੰਘ ਕਾਹਲੋ ਅਤੇ ਸਰਦਾਰ ਗੁਰਚਰਨ ਸਿੰਘ ਮਿਨਹਾਸ ਦਾ ਧੰਨਵਾਦ ਕਰਦਿਆਂ ਵਿਸ਼ੇਸ਼ ਤੌਰ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਅਤੇ ਕੀਤਾ ਗਿਆ। ਇਸ ਮੌਕੇ ਜੰਡੂ ਸਿੰਘਾ ਦੇ ਵਿਜੈ ਕੁਮਾਰ ਸਬਮਰਸੀਬਲ ਮੋਟਰਾਂ ਵਾਲਿਆਂ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਪਿੰਡ ਧੋਗੜੀ ਦੀ ਸਰਪੰਚ ਅੰਜਨਾ ਕੁਮਾਰੀ, ਮੈਂਬਰ ਪੰਚਾਇਤ ਮੋਹਨ ਲਾਲ, ਗੁਰਪ੍ਰਤਾਪ ਸਿੰਘ ਢਿੱਲੋਂ, ਮੇਵਾ ਸਿੰਘ, ਰਮਿੰਦਰਪਾਲਜੀਤ ਸਿੰਘ ਢਿੱਲੋਂ, ਗੁਰਮੱਖ ਸਿੰਘ, ਡਾ ਵਿੱਕੀ ਹੰਸ, ਬੂਟਾ ਰਾਮ, ਅਤੇ ਹੋਰ ਹਾਜ਼ਰ ਸਨ । 

Post a Comment

0 Comments