ਜਲੰਧਰ ਪੱਛਮੀ ਕਾਂਗਰਸ ਦੇ ਆਗੂਆਂ ਵੱਲੋਂ ਕਰਮਜੀਤ ਕੌਰ ਚੌਧਰੀ ਦੇ ਘਰ ਮੀਟਿੰਗ

           


ਜਲੰਧਰ 06 ਅਪ੍ਰੈਲ (ਅਮਰਜੀਤ ਸਿੰਘ)-: ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਨਗਰ ਕੌਂਸਲਰਾਂ ਅਤੇ ਆਗੂਆਂ ਨੇ ਵੀਰਵਾਰ ਸ਼ਾਮ ਇੱਥੇ ਜਲੰਧਰ ਜ਼ਿਮਨੀ ਚੋਣ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ ਦੇ ਘਰ ਮੀਟਿੰਗ ਕੀਤੀ। ਮੀਟਿੰਗ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਰਾਣਾ ਗੁਰਜੀਤ ਸਿੰਘ, ਰਾਜ ਕੁਮਾਰ ਚੱਬੇਵਾਲ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ਵਿਕਰਮਜੀਤ ਸਿੰਘ ਚੌਧਰੀ, ਜਲੰਧਰ (ਸ਼ਹਿਰੀ) ਕਾਂਗਰਸ ਪ੍ਰਧਾਨ ਰਜਿੰਦਰ ਬੇਰੀ, ਜਲੰਧਰ ਪੱਛਮੀ ਹਲਕੇ ਤੋਂ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੌਂਸਲਰ ਹਾਜ਼ਰ ਸਨ।

         


 ਮੀਟਿੰਗ ਵਿੱਚ ਜਲੰਧਰ ਪੱਛਮੀ ਹਲਕੇ ਦੇ ਨੇਤਾਵਾਂ ਨੇ ਕਰਮਜੀਤ ਕੌਰ ਚੌਧਰੀ ਦੀ ਹਮਾਇਤ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਜ਼ਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਨੂੰ ਆਪਣੇ ਹਲਕੇ ਤੋਂ ਵੱਧ ਤੋਂ ਵੱਧ ਲੀਡ ਦਿਵਾਉਣ ਲਈ ਸਖਤ ਮਿਹਨਤ ਕਰਨਗੇ। ਇਸ ਮੌਕੇ ਬੋਲਦਿਆਂ ਕਰਮਜੀਤ ਕੌਰ ਚੌਧਰੀ ਨੇ ਸਮੂਹ ਆਗੂਆਂ ਦਾ ਸਹਿਯੋਗ ਅਤੇ ਇਕਜੁੱਟਤਾ ਲਈ ਧੰਨਵਾਦ ਕੀਤਾ। ਉਹਨਾਂ ਨੇ ਕਿਹਾ, “ਮੈਂ ਕਾਂਗਰਸੀ ਨੇਤਾਵਾਂ ਅਤੇ ਵਰਕਰਾਂ ਵੱਲੋਂ ਦਿੱਤੇ ਗਏ ਸਮਰਥਨ ਲਈ ਤਹਿ ਦਿਲੋਂ ਧੰਨਵਾਦੀ ਹਾਂ। ਅਸੀਂ ਰਲ ਕੇ ਜਲੰਧਰ ਤੋਂ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ ਯਕੀਨੀ ਬਣਾਉਣ ਲਈ ਕੰਮ ਕਰਾਂਗੇ। ਜਲੰਧਰ ਦੇ ਲੋਕਾਂ ਨੇ ਹਮੇਸ਼ਾ ਕਾਂਗਰਸ ਦਾ ਸਮਰਥਨ ਕੀਤਾ ਹੈ ਅਤੇ ਮੈਨੂੰ ਭਰੋਸਾ ਹੈ ਕਿ ਉਹ ਅੱਗੇ ਵੀ ਅਜਿਹਾ ਕਰਦੇ ਰਹਿਣਗੇ।"

           ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪਾਰਟੀ ਦਾ ਹਰ ਵਰਕਰ ਜਲੰਧਰ ਜ਼ਿਮਨੀ ਚੋਣ ਜਿੱਤਣ ਲਈ ਦਿਨ ਰਾਤ ਇੱਕ ਕਰ ਰਿਹਾ ਹੈ ਤੇ 13 ਮਈ ਨੂੰ ਇਸ ਮਿਹਨਤ ਦਾ ਸਕਾਰਾਤਮਕ ਨਤੀਜਾ ਆਏਗਾ। ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਰਾਣਾ ਗੁਰਜੀਤ ਸਿੰਘ ਨੇ ਕਿਹਾ, “ਕਾਂਗਰਸ ਪਾਰਟੀ ਜਲੰਧਰ ਜ਼ਿਮਨੀ ਚੋਣ ਜਿੱਤਣ ਲਈ ਇਕਜੁੱਟ ਹੈ। ਇਸ ਮੌਕੇ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ, ਜਲੰਧਰ (ਸ਼ਹਿਰੀ) ਕਾਂਗਰਸ ਦੇ ਮੀਤ ਪ੍ਰਧਾਨ ਪਵਨ ਕੁਮਾਰ, ਜਲੰਧਰ ਪੱਛਮੀ ਬਲਾਕ ਪ੍ਰਧਾਨ ਹਰੀਸ਼ ਢੱਲ, ਹਰਜਿੰਦਰ ਲਾਡਾ, ਹੰਸਰਾਜ ਢੱਲ, ਸੁਰਿੰਦਰ ਚੌਧਰੀ, ਗੁਲਜ਼ਾਰੀ ਲਾਲ ਸਾਰੰਗਲ, ਤਰਸੇਮ ਸਿੰਘ ਲਖੋਤਰਾ, ਬਚਨ ਲਾਲ, ਅਨਮੋਲ ਗਰੋਵਰ, ਕੁਲਦੀਪ ਮਿੰਟੂ, ਨਵਦੀਪ ਜਰੇਵਾਲ, ਜਗਦੀਸ਼ ਸਮਰਾਏ, ਰਛਪਾਲ ਜੱਖੂ, ਸੁਦੇਸ਼ ਭਗਤ, ਬੰਟੀ ਨੀਲਕੰਠ, ਸੰਜੂ ਅਰੋੜਾ, ਰਾਜ ਕੁਮਾਰ ਰਾਜੂ, ਹਰਪ੍ਰੀਤ ਸਿੰਘ ਆਜ਼ਾਦ, ਸੁਰਜੀਤ ਕੌਰ, ਬਲਬੀਰ ਕੌਰ, ਮੀਨੂੰ ਬੱਗਾ, ਮੁਨੀਸ਼ ਪਾਹਵਾ, ਪਵਨ ਕੌਸ਼ਲ, ਜਵਾਹਰ ਖਾਨ, ਬਿਸ਼ੰਬਰ ਭਗਤ ਅਤੇ ਸੁਨੀਲ ਕੁਮਾਰ ਬੱਬੂ ਹੋਰਾਂ ਸਮੇਤ ਹਾਜ਼ਰ ਸਨ।


Post a Comment

0 Comments