ਸੇਵਾ ਦਲ ਸਮਾਜ ਭਲਾਈ ਸਗੰਠਨ ਮਾਨਵ੍ਹਤਾ ਦੀ ਸੇਵਾ ਲਈ ਹੀ ਬਣਿਆ ਹੈ : ਸ. ਸੁਰਿੰਦਰ ਸਿੰਘ ਕੈਰੋ


ਜਲੰਧਰ 03 ਅਪ੍ਰੈਲ (ਅਮਰਜੀਤ ਸਿੰਘ)-
ਸੇਵਾ ਦਲ ਸਮਾਜ ਭਲਾਈ ਸਗੰਠਨ ਰਜ਼ਿ. ਪੰਜਾਬ ਮਾਨਵਤਾ ਦੀ ਸੇਵਾ ਲਈ ਹੀ ਬਣਾਇਆ ਗਿਆ। ਜੋ ਕਿ ਸਮੇਂ-ਸਮੇਂ ਸਿਰ ਲੋਕ ਭਲਾਈ ਦੇ ਕਾਰਜ਼ ਆਪਣੇ ਸਮੂਹ ਮੈਂਬਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਦਾ ਰਹਿੰਦਾ ਹੈ। ਇਸੇ ਸਿਲਸਿਲੇ ਤਹਿਤ ਗੁਰੂ ਨਾਨਕ ਮਾਰਕੀਟ ਨੇੜੇ ਲੰਮਾਂ ਪਿੰਡ ਚੌਕ ਨਜ਼ਦੀਕ (ਸੈਲਾਨੀ ਮਾਤਾ ਮੰਦਿਰ) ਲੋ੍ਹੜਵੰਦ ਪਰਿਵਾਰਾਂ ਦੀ ਮੱਦਦ ਲਈ ਮਹੀਨਾਵਾਰ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਕਰੀਬ 35 ਲੋ੍ਹੜਵੰਦ ਪਰਿਵਾਰਾਂ ਨੂੰ ਮਹੀਨੇ ਦੀ ਰਾਸ਼ਨ ਵੰਡਿਆ ਗਿਆ ਹੈ। ਸ. ਕੈਰੋ ਨੇ ਜਾਣਕਾਰੀ ਦਿੰਦੇ ਦਸਿਆ ਇਸ ਸਮਾਗਮ ਵਿੱਚ ਬੀਜ਼ੇਪੀ ਕਿਸਾਨ ਮੋਰਚਾ ਦੇ ਪੰਜਾਬ ਮੀਤ ਪ੍ਰਧਾਨ ਸਤਨਾਮ ਸਿੰਘ ਬਿੱਟਾ ਵਿਸ਼ੇਸ਼ ਤੋਰ ਤੇ ਪੁੱਜੇ। ਇਸ ਮੌਕੇ ਸ. ਸਤਨਾਮ ਸਿੰਘ ਬਿੱਟਾ ਨੇ ਸੇਵਾ ਦਲ ਸਮਾਜ ਭਲਾਈ ਸਗੰਠਨ ਵਲੋਂ ਹਰ ਮਹੀਨੇ ਲੋ੍ਹੜਵੰਦ ਪਰਿਵਾਰਾਂ ਲਈ ਕੀਤੇ ਜਾਂਦੇ ਕਾਰਜ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਸਾਨੂੰ ਸਾਰਿਆਂ ਨੂੰ ਲੋ੍ਹੜਵੰਦ ਪਰਿਵਾਰ ਦੀ ਸੇਵਾ ਕਰਨੀਂ ਚਾਹੀਦੀ ਹੈ ਅਤੇ ਇਹ ਉਪਰਾਲਾ ਹਰ ਇੱਕ ਵਿਆਕਤੀ ਨੂੰ ਕਰਨਾਂ ਚਾਹੀਦਾ ਹੈ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਯਸ਼ਪਾਲ ਸਫਰੀ ਵਲੋਂ ਨਿਭਾਈ ਗਈ। ਇਸ ਮੌਕੇ ਸੁਰਿੰਦਰ ਸਿੰਘ ਕੈਰੋਂ, ਦਲਜੀਤ ਸਿੰਘ ਅਰੌੜਾ, ਯਸ਼ਪਾਲ ਸਫਰੀ, ਮੋਹਨ ਲਾਲ ਅਰੋੜਾ, ਰਾਜ ਰਾਣੀ, ਰਮੇਸ਼ ਰਾਣੀ, ਰਤਨ ਲਾਲ ਹੀਰਾ, ਕੁਲਵਿੰਦਰ ਸਿੰਘ ਸਾਹਿਲ, ਵਿਨੋਦ ਕੁਮਾਰ, ਮਦਨ ਲਾਲ, ਰਮੇਸ਼ ਲਾਲ, ਰਜੀਵ ਕਪੂਰ, ਜਗਦੀਸ਼ ਰਾਏ, ਬਲਵਿੰਦਰ ਸਿੰਘ, ਲਲਿਤ ਲਵਲੀ ਅਤੇ ਹੋਰ ਸੇਵਾਦਾਰ ਹਾਜ਼ਰ ਸਨ।  


Post a Comment

0 Comments