ਭਾਜਪਾ ਦੇ ਘਰ-ਘਰ ਅਭਿਆਨ ਨੂੰ ਲੈ ਕੇ ਪਾਰਟੀ ਵਰਕਰਾਂ ਨੂੰ ਪ੍ਰੇਰਿਤ ਕੀਤਾ


ਜਲੰਧਰ 6 ਅਪ੍ਰੈਲ (ਅਮਰਜੀਤ ਸਿੰਘ)-
ਭਾਰਤੀ ਜਨਤਾ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਲੋਕ ਸਭਾ ਜਲੰਧਰ ਦੇ ਮੰਡਲ ਪਤਾਰਾ ਪਿੰਡ ਬੋਲੀਨਾਂ ਦੋਆਬਾ ਦੇ ਬੂਥ ਨੰਬਰ 197,198 ਤੇ ਰੱਖੇ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਸੰਬੋਧਨ ਨੂੰ ਸੁਣਦੇ ਹੋਏ ਭਾਜਪਾ ਸੂਬਾ ਜਰਨਲ ਸਕੱਤਰ ਸ਼੍ਰੀ ਰਾਜੇਸ਼ ਬਾਘਾ ਜੀ ਨੇ ਆਪਣੇ ਸੰਬੋਧਨ ਵਿਚ ਕਿਹਾ ਕੇ ਭਾਜਪਾ ਇਕ ਵਿਚਾਰਧਾਰਾ ਵਾਲੀ ਪਾਰਟੀ ਹੈ ਕਿਸੇ ਸਮੇ ਭਾਜਪਾ ਦੇ ਦੋ ਮੈਂਬਰ ਲੋਕ ਸਭਾ ਵਿੱਚ ਸੀ ਅੱਜ ਪਾਰਟੀ ਦੇ ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ ਤਿੰਨ ਸੌ ਹੈ ਇਹ ਸੱਭ ਪਾਰਟੀ ਦੇ ਵਰਕਰਾਂ ਦੀ ਮਿਹਨਤ ਸਦਕਾ ਹੀ ਹੋਇਆ ਹੈ। ਭਾਜਪਾ ਦੇ ਘਰ-ਘਰ ਅਭਿਆਨ ਨੂੰ ਲੈ ਕੇ ਪਾਰਟੀ ਵਰਕਰਾਂ ਨੂੰ ਪ੍ਰੇਰਿਤ ਕੀਤਾ ਅਤੇ ਕਿਹਾ ਕਿ 2024 ਨੂੰ ਭਾਜਪਾ ਦੀ ਕੇਂਦਰ ਵਿੱਚ ਫਿਰ ਤੋਂ ਸਰਕਾਰ ਬਣਨਾ ਤਹਿ ਹੈ ਤੇ ਮੋਦੀ ਜੀ ਭਾਰਤ ਨੂੰ ਵਿਸ਼ਵ ਗੁਰੂ ਬਣਾਉਣਗੇ। ਮੰਡਲ ਪ੍ਰਧਾਨ ਜੋਗੀ ਤੱਲ੍ਹਣ ਨੇ ਕਿਹਾ ਕਿ ਭਾਜਪਾ ਉਹ ਪਾਰਟੀ ਹੈ ਜੋ ਆਪਣੇ ਵਰਕਰਾਂ ਨੂੰ ਪੁਰਾ ਮਾਨ-ਸਨਮਾਨ ਦਿੰਦੀ ਹੈ ਇਸ ਲਈ ਹਰ ਵਰਕਰ ਵੀ ਪਾਰਟੀ ਨਾਲ ਚਟਾਨ ਵਾਂਗ ਖੱੜਾ ਹੈ। ਇਸ ਲਈ ਜਲੰਧਰ ਜਿਮਨੀ ਚੋਣ ਭਾਜਪਾ ਹੀ ਵੱਡੀ ਲੀਡ ਨਾਲ ਜਿਤੇਗੀ। ਇਸ ਮੌਕੇ ਡਾ.ਭੁਪਿੰਦਰ ਸਿੰਘ ਜਿਲ੍ਹਾ ਪ੍ਰਧਾਨ ਐਸ.ਸੀ ਮੋਰਚਾ, ਹਰਮੇਸ਼ ਪਾਲ ਸਰਪੰਚ, ਮਨਜੀਤ ਸਿੰਘ ਬਿੱਲਾ, ਡਾ.ਜਸਵੀਰ, ਰਾਮ ਰੱਖਾ, ਰਣਜੀਤ ਸਿੰਘ, ਹੁਸਨ ਲਾਲ ਬਾਲੀ, ਬਲਜਿੰਦਰ ਬੱਲੀ, ਇੰਦਰਜੀਤ ਕਲੇਰ, ਪਲਵਿੰਦਰ ਕੋਟਲੀ, ਗੁਰਜੀਤ ਬਾਘਾ, ਰਾਜ ਕੁਮਾਰ ਸ਼ਰਮਾ, ਜਸਵਿੰਦਰ ਮਿੰਟੂ, ਸ਼ਾਮ ਸ਼ਰਮਾ, ਅਜੀਤ ਸਿੰਘ, ਸ਼ੁਭਮ ਸ਼ਰਮਾ, ਸੰਜੈ ਸ਼ਰਮਾ, ਜੀਵਨ ਪਾਲ, ਵਰਿੰਦਰ ਕੁਮਰ  ਆਭਿਸ਼ੇਕ ਪੋਲ ਆਦਿ ਹਾਜ਼ਰ ਸਨ।

Post a Comment

0 Comments