ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਵੱਲੋਂ ਸਲਾਨਾ ਸੁੰਦਰ ਦਸਤਾਰ ਸਿਖਲਾਈ ਕੈਂਪ 1 ਤੋਂ 10 ਜੂਨ ਤੱਕ


ਪ੍ਰਬੰਧਕਾਂ ਨੇ ਹਲਕਾ ਨਿਵਾਸੀ ਨੋਜਵਾਨ ਵੀਰਾਂ ਨੂੰ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਕੀਤੀ ਅਪੀਲ

ਸਿੱਖਾਂ ਨੇ ਦਸਤਾਰ ਦਾ ਹੱਕ ਪ੍ਰਾਪਤ ਕਰਨ ਲਈ ਬਹੁਤ ਘਾਲਣਾ ਘਾਲੀਆਂ ਹਨ : ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ, ਭਾਈ ਸੁਖਜੀਤ ਸਿੰਘ ਡਰੋਲੀ ਕਲਾਂ

ਆਦਮਪੁਰ/ਜਲੰਧਰ 30 ਮਈ (ਅਮਰਜੀਤ ਸਿੰਘ)- ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਵੱਲੋਂ ਗੁ. ਸ਼ਹੀਦ ਬਾਬਾ ਮੱਤੀ ਸਾਹਿਬ ਜੀ ਦੀ ਸਮੂਹ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਸਲਾਨਾ ਸੁੰਦਰ ਦਸਤਾਰ ਸਿਖਲਾਈ ਕੈਂਪ ਭਾਈ ਸੁਖਜੀਤ ਸਿੰਘ ਡਰੋਲੀ ਕਲਾਂ, ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ, ਭਾਈ ਸੁਖਜੀਤ ਸਿੰਘ ਡਰੋਲੀ ਕਲਾਂ ਅਤੇ ਸਮੂਹ ਪ੍ਰਬੰਧਕਾਂ ਦੀ ਵਿਸ਼ੇਸ਼ ਦੇਖਰੇਖ ਹੇਠ 1 ਜੂਨ ਤੋਂ 10 ਜੂਨ ਤੱਕ ਗੁ. ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ ਵਿੱਖੇ ਲਗਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਭਾਈ ਸੁਖਜੀਤ ਸਿੰਘ ਡਰੋਲੀ ਕਲਾਂ ਨੇ ਦਸਿਆ ਕਿ ਇਹ ਕੈਂਪ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆਂ ਗੱਤਕਾ ਅਖਾੜਾ (ਗੁਰੂ ਨਾਨਕ ਸਭਾ) ਆਦਮਪੁਰ ਦੁਆਬਾ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਤਾਰ 10 ਦਿਨ ਸਵੇਰੇ 6 ਤੋਂ 8 ਵਜੇ ਤੱਕ ਚੱਲੇਗਾ ਅਤੇ 11 ਜੂਨ ਨੂੰ ਸਿਰਫ ਦਸਤਾਰ ਬੰਨਣੀ ਸਿਖਣ ਵਾਲੇ ਵਿਦਿਆਰਥੀਆਂ ਦੇ ਮੁਕਾਬਲੇ ਹੋਣਗੇ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਦੌਰਾਨ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ ਤੇ ਭਾਈ ਸੁਖਜੀਤ ਸਿੰਘ ਡਰੋਲੀ ਕਲਾਂ ਨੇ ਕਿਹਾ ਸਿੱਖ ਧਰਮ ਦਾ ਦਸਤਾਰ ਨਾਲ ਸਬੰਧ ਦਸ ਗੁਰੂ ਸਹਿਬਾਨਾਂ ਤੋਂ ਹੀ ਰਿਹਾ ਹੈ। ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਸਤਾਰ ਜਰੂਰੀ ਕਰਨ ਤੋਂ ਪਹਿਲਾਂ ਵੀ ਸਾਰੇ ਗੁਰੂ ਸਹਿਬਾਨਾਂ ਨੇ ਦਸਤਾਰ ਸਜਾ ਕੇ ਰੱਖੀ ਹੈ। ਸਿੱਖ ਗੁਰੂਆਂ ਤੋਂ ਬਾਅਦ ਸਿੱਖ ਇਤਿਹਾਸ ਵਿੱਚ ਬਹੁਤ ਸਾਰੀਆਂ ਮਹੱਤਵਪੂਰਣ ਸ਼ਖਸ਼ੀਅਤਾਂ ਦਸਤਾਰ-ਧਾਰੀ ਰਹੀਆਂ ਹਨ। ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ ਅਤੇ ਹੋਰ ਬਹੁਤ ਸਾਰੇ ਸਿੱਖ ਜਰਨੈਲ ਸ਼ਾਨਦਾਰ ਦਸਤਾਰਾਂ ਵਿੱਚ ਦਿਖਾਈ ਦਿੰਦੇ ਹਨ। ਅਜੋਕੇ ਸਮੇਂ ਵਿੱਚ ਵੀ ਸਿੱਖਾਂ ਨੇ ਆਪਣਾ ਦਸਤਾਰ ਦਾ ਹੱਕ ਹਾਸਲ ਕਰਨ ਲਈ ਬਹੁਤ ਘਾਲਣਾ ਘਾਲੀਆਂ ਹਨ। ਪੱਗ ਬੰਨਣ ਨਾਲ ਮਾਣ-ਸਨਮਾਨ ਅਤੇ ਆਤਮ-ਵਿਸ਼ਵਾਸ਼ ਵਿੱਚ ਵਾਧਾ ਹੁੰਦਾ ਹੈ। ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਹਲਕਾ ਆਦਮਪੁਰ ਦੇ ਸਮੂਹ ਨੋਜਵਾਨ ਵੀਰਾਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਹੈ। 


Post a Comment

0 Comments