ਜਲੰਧਰ 30 ਮਈ (ਅਮਰਜੀਤ ਸਿੰਘ)- ਆਵਾਜ਼-ਏ-ਕੌਮ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਡੇਰਾ ਚਹੇੜੂ ਵਾਲਿਆਂ ਦੀ ਸ੍ਰਪਰਸਤੀ ਹੇਠ ਪਿੰਡ ਜੈਤੇਵਾਲੀ ਵਿਖੇ ਚੱਲ ਰਹੇ, ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦੀਆਂ ਬੋਰਡ ਦੀਆਂ ਕਲਾਸਾਂ ਦਾ ਨਤੀਜਾ ਬਹੁਤ ਸ਼ਾਨਦਾਰ ਅਤੇ 100% ਰਿਹਾ। ਜਾਣਕਾਰੀ ਦਿੰਦੇ ਸਕੂਲ ਪਿ੍ਰੰਸੀਪਲ ਮੈਡਮ ਹਰਦੀਪ ਕੌਰ ਨੇ ਦਸਿਆ ਇਸ ਨਤੀਜੇ ਵਿੱਚ ਪੰਜਵੀਂ, ਅੱਠਵੀਂ ਅਤੇ ਦਸਵੀਂ ਕਲਾਸ ਦੇ ਵਿਦਿਆਰਥੀ ਚੰਗੇ ਨੰਬਰਾਂ ਨਾਲ ਪਾਸ ਹੋਏ ਹਨ। ਜਿਨ੍ਹਾਂ ਨੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ ਹੈ ਉਨ੍ਹਾਂ ਕਿਹਾ ਇਸ ਕਾਮਯਾਬੀ ਵਿੱਚ ਸਮੂਹ ਸਕੂਲ ਸਟਾਫ ਦਾ ਵੱਡਾ ਹੱਥ ਹੈ। ਉਨ੍ਹਾਂ ਕਿਹਾ ਸੰਤ ਕ੍ਰਿਸ਼ਨ ਨਾਥ ਜੀ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਚੱਲ ਰਹੇ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਵਿਖੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਨਾਲ ਜਿਥੇ ਇੱਕ ਯਾਦਗਾਰੀ ਤਸਵੀਰ ਖਿਚਵਾਈ ਗਈ ਉਥੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਮੁਬਾਰਕਾਂ ਵੀ ਦਿੱਤੀਆਂ ਅਤੇ ਉਜ਼ਵਲ ਭਵਿੱਖ ਦੀ ਕਾਮਨ੍ਹਾਂ ਕੀਤਾ। ਪਿ੍ਰੰਸੀਪਲ ਹਰਦੀਪ ਕੌਰ ਨੇ ਦਸਿਆ ਕਿ ਪੰਜਵੀਂ ਕਲਾਸ ਵਿਚੋਂ ਡੇਜ਼ੀ, ਮਨਜੋਤ ਪਵਾਰ, ਤਨਵੀਰ ਕੌਰ ਨੇ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਅੱਠਵੀਂ ਕਲਾਸ ਵਿਚੋਂ ਮਨਦੀਪ ਕੌਰ, ਹਰਸ਼ਦੀਪ ਕੌਰ ਤੇ ਮੁਸਕਾਨ ਨੇ ਪਹਿਲਾ, ਦੂਜਾ, ਤੀਜਾ ਸਥਾਨ ਹਾਸਲ ਕੀਤਾ। ਦਸਵੀਂ ਕਲਾਸ ਦੀ ਪ੍ਰੀਖਿਆ ਵਿਚੋਂ ਸਿਮਰਨ, ਯੁਨੀਕ ਸੰਗੂ ਤੇ ਲਵਲੀਨ ਕੌਰ ਨੇ ਪਹਿਲਾ, ਦੂਜਾ, ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਤੇ ਪਿ੍ਰੰਸੀਪਲ ਹਰਦੀਪ ਕੌਰ, ਅਧਿਆਪਕ ਮਨੀਤਾ, ਪ੍ਰਵੀਨ, ਕੁਸਮ ਲਤਾ, ਪਰਮਿੰਦਰ ਕੌਰ, ਮਨਿੰਦਰ ਕੌਰ, ਰਜ਼ਨੀ ਰਾਣੀ, ਆਸ਼ਾ ਰਾਣੀ, ਮਨਜੋਤ ਕੌਰ, ਦਲਜਿੰਦਰ ਕਜਲਾ, ਮੋਹਨ ਕੁਮਾਰ ਸ਼ਿੰਗਾਰੀ, ਵਰਿੰਦਰ ਕੌਰ, ਕਾਜ਼ਲ, ਰਮਾ ਰਾਣੀ, ਸੁਖਵਿੰਦਰ ਕੌਰ, ਸਰਬਜੀਤ, ਜਸਪ੍ਰੀਤ ਕੌਰ, ਮਾਲਤੀ ਸ਼ਰਮਾਂ, ਮੇਨਿਕਾ ਹਾਜ਼ਰ ਸਨ। ਇਹ ਸਕੂਲ ਦੇ ਚੰਗੇ ਨਤੀਜੇ ਆਉਣ ਤੇ ਸਕੂਲ ਚੇਅਰਮੈਨ ਸੰਤ ਕਿ੍ਰਸ਼ਨ ਨਾਥ ਮਹਾਰਾਜ ਜੀ ਚਹੇੜੂ ਵਾਲੇ ਅਤੇ ਸਮੂਹ ਸਕੂਲ ਮੈਂਨੇਜਮੈਂਟ ਨੇ ਸਕੂਲ ਸਟਾਫ ਅਤੇ ਬਚਿਆਂ ਦੇ ਮਾਪਿਆਂ ਨੂੰ ਵਧਾਈ ਦਿਤੀ ਹੈ।
0 Comments