ਹਿਜ਼`ਐਕਸੀਲੈਂਟ ਇੰਸਟੀਟਿਊਟਸ ਦੇ ਸੀ.ਬੀ.ਐਸ.ਈ. ਦੇ ਵਿਦਿਆਰਥੀਆਂ ਦਾ 12ਵੀਂ ਦਾ ਰਿਹਾ ਸ਼ਾਨਾਦਾਰ ਨਤੀਜਾ


ਹੁਸ਼ਿਆਰਪੁਰ 13 ਮਈ (ਤਰਸੇਮ ਦੀਵਾਨਾ)-
ਸੀ.ਬੀ.ਐਸ.ਈ. ਦੇ 12ਵੀਂ ਦੇ ਨਤੀਜੇ ਘੋਸ਼ਿਤ ਹੋ ਗਏ ਹਨ ਅਤੇ ‘ਹਿਜ਼` ਐਕਸੀਲੈਂਟ ਇੰਸਟੀਟਿਊਟਸ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਥੇ ਦੇ ਬਹੁਤ ਸਾਰਿਆਂ ਵਿਦਿਆਰਥੀਆਂ ਨੇ 85 ਪ੍ਰਤੀਸ਼ਤ ਤੋ 95 ਪ੍ਰਤੀਸ਼ਤ ਤੱਕ ਅੰਕ ਪ੍ਰਾਪਤ ਕਰਦੇ ਆਪਣਾ, ਆਪਣੇ ਇੰਸਟੀਟਿਊਟਸ ਦਾ ਅਤੇ ਆਪਣੇ ਮਾਂ-ਬਾਪ ਦਾ ਮਾਣ ਵਧਾਇਆ ਹੈ। ਇੱਥੋਂ ਦੇ ਨਾੱਨ ਮੈਡੀਕਲ ਦੇ ਵਿਦਿਆਰਥੀ ਸਕਸ਼ਮ ਬਾਲੀ ਨੇ 94.8 ਪ੍ਰਤੀਸ਼ਤ ਅਤੇ ਰਿਧੀ ਨੇ 92.6 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਉਥੇ ਪ੍ਰਭਜੋਤ ਨੇ 90.8 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਮੈਡੀਕਲ ਵਿੰਗ ਦੀ ਜੇ ਗੱਲ ਕਰੀਏ ਤਾਂ ਅਰਸ਼ਦੀਪ ਕੌਰ ਨੇ 91 ਪ੍ਰਤੀਸ਼ਤ, ਆਂਚਲ ਨੇ 89.2 ਪ੍ਰਤੀਸ਼ਤ ਅਤੇ ਸ਼ਸ਼ਿਕਾ ਨੇ 87.2 ਪ੍ਰਤੀਸ਼ਤ ਅੰਕ ਹਾਸਿਲ ਕੀਤੇ। ਨਾੱਨ ਮੈਡੀਕਲ ਦੇ ਮੁਨਾਲ ਸ਼ਰਮਾ ਨੇ 87.6 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਉਥੇ ਕਰਮਜੀਤ ਮਲਿਕ ਨੇ 85.8 ਪ੍ਰਤੀਸ਼ਤ ਅਤੇ ਹਾਰਦਿਕ ਚੋਪੜਾ ਨੇ 83 ਪ੍ਰਤੀਸ਼ਤ ਅੰਕ ਹਾਸਿਲ ਕੀਤੇ। ਇਸ ਤੋਂ ਹਿਲਾਵਾ ਵੰਦਿਤਾ ਸ਼ਰਮਾ, ਰੁਦਾਕਸ਼, ਸਚਿਨਦੀਪ ਸਿੰਘ, ਮੌਨਿਕਾ, ਅਨੁ, ਸ਼੍ਰੇਆ ਮੈਨਰਾ, ਯੁਵਾਂਬ, ਹਰਮਨ, ਪ੍ਰਭੰਸ਼, ਜਸਕਰਨ ਅਤੇ ਸਨੇਹਾ ਪੁਰੀ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ। ਕਾਮਰਸ ਵਿੱਚ ਪ੍ਰਭਦੀਪ ਨੇ 87 ਪ੍ਰਤੀਸ਼ਤ ਅੰਕ ਹਾਸਿਲ ਕੀਤੇ। ਇੰਸਟੀਟਿਊਟਸ ਦੇ ਡਾਇਰੈਕਟਰ ਪ੍ਰੋ. ਸਰੀਨ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਉਤਸ਼ਾਹਿਤ ਕੀਤਾ। ਭਵਿੱਚ ਵਿੱਚ ਵੀ ਇਸੀ ਤਰ੍ਹਾਂ ਦਾ ਪ੍ਰਦਰਸ਼ਨ ਕਰਨ ਦੇ ਉਹਨਾਂ ਦਾ ਮਾਰਗ ਦਰਸ਼ਨ ਕੀਤਾ। ਵਿਦਿਆਰਥੀਆਂ ਨੇ ਖੁਸ਼ੀ ਪ੍ਰਗਟ ਕਰਦੇ ਹੋਏ ਸਰੀਨ ਸਰ ਦਾ ਅਤੇ ਆਪਣੇ ਹੋਰ ਅਧਿਆਪਕਾਂ ਦਾ ਧੰਨਵਾਦ ਕੀਤਾ।   

Post a Comment

0 Comments