2024 ਵਿੱਚ ਕੇਂਦਰ ਦੀ ਅਤੇ 2027 ਵਿੱਚ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣੇਗੀ- ਸੋਮ ਪ੍ਰਕਾਸ਼ ਕੇਂਦਰੀ ਮੰਤਰੀ


ਆਦਮਪੁਰ (ਬਿਊਰੋ)-
ਭਾਰਤੀ ਜਨਤਾ ਪਾਰਟੀ ਲੋਕ ਸਭਾ ਜਲੰਧਰ ਉਪ ਚੋਣ ਭਾਰੀ ਬਹੁਮਤ ਨਾਲ ਜਿੱਤ ਕੇ ਨਵਾਂ ਇਤਿਹਾਸ ਸਿਰਜੇਗੀ ਅਤੇ 2024 ਵਿਚ ਕੇਂਦਰ ਵਿਚ ਦੀ ਅਤੇ 2027 ਵਿਚ ਪੰਜਾਬ ਵਿਚ ਭਾਜਪਾ ਆਪਣੇ ਦਮ 'ਤੇ ਸਰਕਾਰ ਬਣਾਏਗੀ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਵਿੱਚ ਪਾਰਟੀ ਦੇ ਆਦਮਪੁਰ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜਲੰਧਰ ਜ਼ਿਲ੍ਹੇ ਦੇ ਸ਼ਹਿਰਾ ਅਤੇ ਪਿੰਡਾ ਵਿੱਚ ਜਿੱਥੇ ਭਾਜਪਾ ਵਰਕਰ ਮੀਟਿੰਗਾਂ ਕਰਕੇ ਲੋਕਾਂ ਨੂੰ ਆਪਣੇ ਹੱਕ ਵਿੱਚ ਵੋਟਾਂ ਪਾਉਣ ਲਈ ਕਹਿ ਰਹੇ ਹਨ, ਉਨ੍ਹਾਂ ਨੂੰ ਲੋਕਾਂ ਵੱਲੋਂ ਭਰਪੂਰ ਸਮਰਥਨ ਮਿਲ ਰਿਹਾ ਹੈ ਅਤੇ ਲੋਕ ਕਹਿ ਰਹੇ ਹਨ ਕਿ ਉਨ੍ਹਾਂ ਨੇ ਸਾਰੀਆਂ ਪਾਰਟੀਆਂ ਨੂੰ ਮੌਕਾ ਦੇ ਕਰ ਦੇਖ ਲਿਆ ਹੁਣ ਉਹ ਆਪਣੀ ਇੱਕ ਇੱਕ ਵੋਟ ਭਾਜਪਾ ਪਾਉਣਗੇ ਸੋਮ ਪ੍ਰਕਾਸ਼ ਨੇ ਕਿਹਾ ਕਿ 'ਆਪ' ਦੀ ਭਗਵੰਤ ਮਾਨ ਸਰਕਾਰ ਦੇ ਪਿਛਲੇ ਇੱਕ ਸਾਲ ਦੇ ਕਾਰਜਕਾਲ 'ਚ ਰੋਜ਼ਾਨਾ ਲੋਕਾਂ 'ਤੇ ਹਮਲੇ ਹੋ ਰਹੇ ਹਨ, ਲੁੱਟ ਦੀਆਂ ਵਾਰਦਾਤਾਂ ਹੋ ਰਹੀਆਂ ਹਨ, ਇਸ ਨੇ ਪੰਜਾਬ ਨੂੰ ਬਰਬਾਦ ਕਰਨ ਤੋਂ ਇਲਾਵਾ ਕੁਝ ਨਹੀਂ ਕੀਤਾ ਲੋਕ ਇੱਕ ਸਾਲ ਚ ਹੀ ਇਸ ਸਰਕਾਰ ਤੋਂ ਅੱਕ ਚੁੱਕੇ ਹਨ। ਉਨ੍ਹਾਂ ਕਿਹਾ ਕਿ  ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੇਸ਼ ਪ੍ਰਤੀ ਚੰਗੀ ਸੋਚ ਅਤੇ ਵਿਕਾਸ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਲੋਕ ਪਾਰਟੀ ਨਾਲ ਜੁੜ ਰਹੇ ਹਨ ਅਤੇ ਲੋਕ ਇਸ ਵਾਰ ਕਾਂਗਰਸ, ਆਪ, ਅਕਾਲੀ ਦਲ ਨੂੰ ਮੂੰਹ ਨਾ ਲਗਾ ਕੇ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਜਿਤਾ ਕੇ ਲੋਕ ਸਭਾ ਵਿਚ ਭੇਜਣਗੇ, ਜਿਸ ਨਾਲ ਜਲੰਧਰ ਜ਼ਿਲ੍ਹੇ ਦੇ  ਰੁਕੇ ਹੋਏ ਵਿਕਾਸ ਕਾਰਜ ਪਹਿਲਕਦਮੀ ਦੇ ਆਧਾਰ 'ਤੇ ਕਰਵਾਏ ਜਾ ਸਕਣਗੇ। ਇਸ ਮੌਕੇ ਰਾਜੇਸ਼ ਬਾਘਾ ਜਨਰਲ ਸਕੱਤਰ ਪੰਜਾਬ, ਬਿਕਰਮਜੀਤ ਸਿੰਘ ਚੀਮਾ ਜਨਰਲ ਸਕੱਤਰ ਪੰਜਾਬ, ਅਵਿਨਾਸ਼ ਚੰਦਰ, ਨਿਪੁੰਨ ਸ਼ਰਮਾ ਪ੍ਰਧਾਨ ਜ਼ਿਲ੍ਹਾ ਹੁਸ਼ਿਆਰਪੁਰ, ਰਾਜੀਵ ਸਿੰਗਲਾ ਸਰਕਲ ਪ੍ਰਧਾਨ, ਹਰੀਸ਼ ਚੰਦਰ ਮੈਂਬਰ ਜ਼ਿਲ੍ਹਾ ਕਾਰਜਕਾਰਨੀ ਕਮੇਟੀ, ਨਿਧੀ ਤਿਵਾੜੀ ਪ੍ਰਧਾਨ ਮਹਿਲਾ ਮੋਰਚਾ ਜਲੰਧਰ ਦਿਹਾਤੀ, ਵਿਕਰਮ ਵਿੱਕੀ, ਸੇਠ ਸੱਤਪਾਲ ਮੱਲ ਜਲੰਧਰ, ਸੁਖਬੀਰ ਕੁੱਕੀ, ਤਰਸੇਮ ਬੈਂਸ, ਉਮੇਸ਼ ਜੈਨ, ਪਰਮਿੰਦਰ ਰਾਣਾ, ਤਿਲਕ ਰਾਜ ਯਾਦਵ, ਧਰਮਵੀਰ ਸ਼ਰਮਾ, ਦਿਨੇਸ਼ ਗਾਂਧੀ, ਭੁਪਿੰਦਰ ਸਿੰਘ ਕੰਗਣੀਵਾਲ ਅਤੇ ਹੋਰ ਭਾਜਪਾ ਆਗੂ ਹਾਜ਼ਰ ਸਨ।

Post a Comment

0 Comments