ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੇ ਵੱਖ ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਦਾ ਕੀਤਾ ਵਿਸ਼ੇਸ਼ ਸਨਮਾਨ
ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ- ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜ਼ੀ.ਟੀ. ਰੋਡ ਚਹੇੜੂ (ਫਗਵਾੜਾ) ਵਿਖੇ ਬ੍ਰਹਮਲੀਨ ਸੰਤ ਬਾਬਾ ਬ੍ਰਹਮ ਨਾਥ ਮਹਾਰਾਜ ਜੀ ਦੇ 20ਵੇਂ ਬਰਸੀ ਸਮਾਗਮ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਛੱਤਰ ਛਾਇਆ ਹੇਠ ਤੇ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮੁੱਖ ਗੱਦੀਨਸ਼ੀਨ ਸੇਵਾਦਾਰ ਸਤਿਕਾਰਯੋਗ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਬਹੁਤ ਹੀ ਸਤਿਕਾਰ ਸਹਿਤ ਮਨਾਏ ਗਏ। ਜਿਸਦੇ ਸਬੰਧ ਵਿੱਚ ਵਿੱਚ ਪਹਿਲਾ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਭੋਗ ਪਾਏ ਗਏ। ਉਪਰੰਤ ਖੁੱਲੇ ਪੰਡਾਲ ਵਿੱਚ ਦੀਵਾਨ ਸਜਾਏ ਗਏ ਜਿਸ ਵਿੱਚ ਰਾਗੀ ਭਾਈ ਪ੍ਰਵੀਨ ਕੁਮਾਰ ਹੈੱਡ ਗ੍ਰੰਥੀ ਡੇਰਾ ਚਹੇੜੂ, ਸੰਤ ਬਾਬਾ ਫੂਲ ਨਾਥ ਜੀ ਅਤੇ ਸੰਤ ਬਾਬਾ ਬ੍ਰਹਮ ਨਾਥ ਜੀ ਸੰਗੀਤ ਮੰਡਲੀ ਬੀਬੀਆਂ ਦਾ ਜਥਾ ਚਹੇੜੂ, ਭਾਈ ਮੰਗਤ ਰਾਮ ਮਹਿਮੀ ਦਕੋਹੇ ਵਾਲੇ, ਭਾਈ ਕਰਨੈਲ ਸਿੰਘ ਲਹਿਰਾਗਾਗਾ, ਮਹੰਤ ਅਵਤਾਰ ਦਾਸ ਚਹੇੜੂ ਵਾਲੇ, ਸੰਤ ਟਹਿਲ ਨਾਥ ਜੀ ਨੰਗਲ ਖੇੜਾ ਵਾਲਿਆਂ ਵੱਲੋਂ ਸੰਗਤਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਰਸਭਿੰਨਾਂ ਕੀਰਤਨ ਕਰਕੇ ਅਤੇ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ। ਇਸ ਮੌਕੇ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੇ ਵੱਖ ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਦਾ ਸਿਲਵਰ ਦੇ ਮੈਡਲਾਂ ਨਾਲ ਵਿਸ਼ੇਸ਼ ਸਨਮਾਨ ਕੀਤਾ। ਸਮਾਗਮ ਮੌਕੇ ਭਾਈ ਮੰਗਤ ਰਾਮ ਮਹਿਮੀ ਦਾ ਤਿਆਰ ਕੀਤਾ ਸ਼ਬਦ ‘ਸੰਤ ਬ੍ਰਹਮ ਨਾਥ ਵਾਲੀ ਜੁਗਤੀ ਸਿਖਾ ਦੇ ‘ ਦਾ ਪੋਸਟਰ ਸੰਤ ਕ੍ਰਿਸ਼ਨ ਨਾਥ ਜੀ ਮਹਾਰਾਜ ਅਤੇ ਡੇਰਾ ਮੈਨੇਜ਼ਮੈਂਟ ਦੇ ਮੈਂਬਰਾਂ ਵੱਲੋਂ ਰੀਲਿੰਜ਼ ਕੀਤਾ ਗਿਆ ਅਤੇ ਸਮਾਗਮ ਦੌਰਾਨ ਹੀ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦੀ ਪਿ੍ਰੰਸੀਪਲ ਹਰਦੀਪ ਕੌਰ ਅਤੇ ਮਾਤਾ ਸਵਿੱਤਰੀ ਬਾਈ ਫੂਲੇ ਫ੍ਰੀ ਟਿਊਸ਼ਨ ਸੈਂਟਰ ਡੇਰਾ ਚਹੇੜੂ ਦੀ ਪਿ੍ਰੰਸੀਪਲ ਰੈਨੂੰ ਸੁਮਨ ਅਤੇ ਪਿ੍ਥਵੀ ਸਿੰਘ, ਪਲਵਿੰਦਰ ਕੌਰ, ਪਰਮਜੀਤ ਸੰਧੂ, ਸੋਨਾ ਠੇਕੇਦਾਰ, ਬਲਜੀਤ ਜੀਤਾ ਪੰਚ, ਰਵੀ ਪਾਲ, ਗੁਰਮੀਤ ਬੰਗਾ ਖੋਥੜਾਂ, ਪਰਮਜੀਤ ਪੰਮਾਂ ਕੋਟ, ਰਾਣੀ ਅਤੇ ਹੋਰ ਵੱਖ ਵੱਖ ਪਰਿਵਾਰਾਂ ਦਾ ਵੀ ਮੈਡਲ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਸੰਤ ਕ੍ਰਿਸ਼੍ਵਨ ਨਾਥ ਮਹਾਰਾਜ ਜੀ ਨੇ ਜਿਥੇ ਸੰਤ ਬਾਬਾ ਬ੍ਰਹਮ ਨਾਥ ਮਹਾਰਾਜ ਜੀ ਦੀ ਜੀਵਨੀ ਤੇ ਚਾਨਣਾਂ ਪਾਇਆ ਉਥੇ ਉਨ੍ਹਾਂ ਸਰਬੱਤ ਸੰਗਤਾਂ ਨੂੰ ਆਪਣੇ ਮਾਤਾ ਪਿਤਾ ਦਾ ਸਤਿਕਾਰ ਅਤੇ ਸੇਵਾ ਕਰਨ ਲਈ ਪ੍ਰਰਿਆ। ਸਟੇਜ ਸਕੱਤਰ ਦੀ ਭੂਮਿਕਾ ਕਮਲਜੀਤ ਖੋਥੜਾਂ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਭੁੱਲਾ ਰਾਮ ਸੁਮਨ, ਧਰਮਪਾਲ ਕਲੇਰ, ਜਸਵਿੰਦਰ ਬਿੱਲਾ, ਜੀਤ ਰਾਮ ਫਰਾਲਾ, ਕੇਵਲ ਕਿ੍ਰਸ਼ਨ, ਰੋਸ਼ਨ ਢੰਡਾ, ਅਸੋਕ ਸੰਧੂ, ਮਹਿੰਦਰ ਸੰਧੂ, ਵਿੱਕੀ ਬਹਾਦੁਰਕੇ, ਪਰਮਜੀਤ ਗੁਰਾਇਆ, ਬਲਦੇਵ ਮੱਲ ਲੁਧਿਆਣਾ, ਮਾ. ਸੋਮ ਰਾਜ ਭਗਤਪੁਰਾ ਅਤੇ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।
0 Comments