ਧੋਗੜੀ/ਜਲੰਧਰ (ਹਰਜਿੰਦਰ ਸਿੰਘ ਧੋਗੜੀ)- ਦੂਜਾ ਅੰਡਰ 20 ਕਿ੍ਰਕਟ ਟਰਨਾਮੈਂਟ ਪਿੰਡ ਧੋਗੜੀ (ਜਲੰਧਰ) ਵਿਖੇ ਬ੍ਰਦਰਜ ਕਿ੍ਰਕਟ ਕਲੱਬ ਵੱਲੋਂ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਡੀ.ਐਸ.ਪੀ ਸੁਰਿੰਦਰਪਾਲ ਧੋਗੜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸੁਰਿੰਦਰਪਾਲ ਧੋਗੜੀ, ਗੁਰਪ੍ਰਤਾਪ ਸਿੰਘ ਢਿੱਲੋਂ, ਸੁਰਿੰਦਰ ਮਲਿਕ, ਰਾਮਿੰਦਰ ਸਿੰਘ ਵਿਸਕੀ ਢਿੱਲੋਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਵਾਤਾਵਰਣ ਨੂੰ ਹਰਿਆ-ਭਰਿਆ ਅਤੇ ਸਵੱਸਥ ਰੱਖਣ ਦੀ ਅਪੀਲ ਕੀਤੀ। ਇਸ ਮੈਚ ਵਿੱਚ ਜਿਥੇ ਜੇਤੂ ਰਹੀਆਂ ਟੀਮਾਂ ਨੂੰ ਇਨਾਮ ਵੰਡ ਕੇ ਸਨਮਾਨਿਤ ਕੀਤਾ ਗਿਆ ਉਥੇ ਪਤਵੰਤੇ ਸੱਜਣਾਂ ਅਤੇ ਹੋਰ ਸਹਿਯੋਗ ਦੇਣ ਵਾਲੇ ਸੱਜਣਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਤਪਾਲ ਗਿਲ, ਮੋਹਨ ਲਾਲ ਪੰਚ, ਬੂਟਾ ਪੰਚ, ਇਕਬਾਲ ਸਿੰਘ ਚੀਮਾ ਸਿਕੰਦਰਪੁਰ, ਰਾਹੁਲ ਮਾਲਿਕ, ਸੂਰਜ ਮਲਿਕ, ਸੋਨੂੰ ਮਾਲਿਕ, ਸੱਤਪਾਲ ਗਿੱਲ, ਰਾਜਾ ਗਿੱਲ, ਰਾਜਾ ਵਿਰਕ, ਹਰਗੁਰਵਿੰਦਰ ਵਿਰਕ, ਧੋਗੜੀ ਕਿ੍ਰਕਟ ਟੀਮ ਕੈਪਟਨ ਜੈਲਾ, ਅਰਮਾਨ,ਲਾਵਿਸ਼, ਪਿ੍ਰੰਸ, ਨੀਰਜ, ਲੱਲੀ, ਗੋਰੀ, ਨਵਜੋਤ, ਮਨਦੀਪ, ਗੁਲਸ਼ਨ, ਟਿੰਕੂ, ਪ੍ਰਵੀਨ, ਬੱਲਾ, ਸੁਮਿਤ, ਰਾਜਾ, ਅਤੇ ਹੋਰ ਹਾਜ਼ਰ ਸਨ।
0 Comments