ਦੂਜਾ ਅੰਡਰ 20 ਕ੍ਰਿਕਟ ਟੂਰਨਾਮੈਂਟ ਪਿੰਡ ਧੋਗੜੀ ਵਿਖੇ ਸ਼ੂਰੂ ਹੋਇਆ

ਧੋਗੜੀ/ਜਲੰਧਰ (ਅਮਰਜੀਤ ਸਿੰਘ, ਹਰਜਿੰਦਰ ਸਿੰਘ)- ਦੂਜਾ ਅੰਡਰ 20 ਕ੍ਰਿਕਟ ਟਰਨਾਮੈਂਟ ਪਿੰਡ ਧੋਗੜੀ ਜ਼ਿਲ੍ਹਾ ਜਲੰਧਰ ਵਿਖੇ ਬ੍ਰਦਰਜ਼ ਕ੍ਰਿਕਟ ਕਲੱਬ ਵੱਲੋਂ ਅਰੰਭ ਕਰਵਾਇਆ ਗਿਆ। ਇਸ ਟੂਰਨਾਮੈਂਟ ਦਾ ਉਦਘਾਟਨ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਸਰਪੰਚ ਅੰਜਨਾ ਕੁਮਾਰੀ ਪਿੰਡ ਧੋਗੜੀ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਸਰਪੰਚ ਅੰਜਨਾ ਕੁਮਾਰੀ, ਪੰਚਪਤੀ ਗੁਰਪ੍ਰਤਾਪ ਸਿੰਘ ਢਿੱਲੋ , ਸੱਤਪਾਲ ਗਿੱਲ, ਸੁਰਿੰਦਰ ਮਲਿਕ, ਸੂਰਜ ਮਾਲਿਕ, ਵੱਲੋਂ ਨੌਜਵਾਨਾਂ ਨੂੰ ਨਸ਼ਾ ਭਜਾਓ ਖੇਡ ਵਧਾਓ ਦਾ ਸੰਦੇਸ਼ ਦੇ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਇਸ ਟੂਰਨਾਮੈਂਟ ਦਾ ਪਹਿਲਾ ਮੈਚ ਪਿੰਡ ਰਾਏਪੁਰ ਅਤੇ ਜੇਤੇਵਾਲੀ ਟੀਮਾਂ ਵਿਚਕਾਰ ਖੇਡਿਆ ਗਿਆ। ਜਿਸ ਵਿੱਚ ਰਾਏਪੁਰ ਜੇਤੂ ਰਹੀ। ਇਸ ਮੌਕੇ ਸੁਰਿੰਦਰ ਮਾਲਿਕ, ਰਾਹੁਲ ਮਾਲਿਕ, ਸੂਰਜ ਮਲਿਕ, ਸੋਨੂੰ ਡਾਕਟਰ, ਸੱਤਪਾਲ ਗਿੱਲ, ਰਾਜਾ ਗਿੱਲ, ਰਾਜਾ ਵਿਰਕ, ਹਰਗੁਰਵਿੰਦਰ ਵਿਰਕ, ਧੋਗੜੀ ਕ੍ਰਿਕਟ ਟੀਮ ਕੈਪਟਨ ਜੈਲਾ, ਲਾਵਿਸ਼, ਪ੍ਰਿੰਸ, ਨੀਰਜ, ਲੱਲੀ, ਗੋਰੀ, ਨਵਜੋਤ, ਮਨਦੀਪ, ਅਰਮਾਨ, ਗੁਲਸ਼ਨ, ਟਿੰਕੂ, ਪ੍ਰਵੀਨ, ਬੱਲਾ, ਸੁਮਿਤ, ਰਾਜਾ, ਅਤੇ ਹੋਰ ਹਾਜ਼ਰ ਸਨ।

Post a Comment

0 Comments