ਆਦਮਪੁਰ/ਜਲੰਧਰ 15 ਮਈ (ਬਲਵੀਰ ਕਪੂਰ ਪਿੰਡ)- ਜੰਡੂ ਸਿੰਘਾ ਦੇ ਨਜ਼ਦੀਕੀ ਪਿੰਡ ਧੋਗੜੀ ਵਿਖੇ ਬਾਬਾ ਗੁੱਗਾ ਜਾਹਰ ਪੀਰ ਜੀ ਦੇ ਆਸ਼ੀਰਵਾਦ ਨਾਲ ਪੀਰਾਂ ਤੇ ਸੱਚੀਆਂ ਸਰਕਾਰਾਂ ਦੇ ਨਾਮ ਦਾ ਵੱਡਾ ਮੇਲਾ 21 ਮਈ ਨੂੰ ਦਰਬਾਰ ਬਾਬਾ ਇੱਛਾਧਾਰੀ ਡੇਰਾ ਅਮਿ੍ਰਤਸਰੀਆਂ ਦਾ ਵਿਖੇ ਮੁੱਖ ਗੱਦੀਨਸ਼ੀਨ ਸੇਵਾਦਾਰ ਸਤਿਕਾਰਯੋਗ ਬਾਬਾ ਦਿਲਬਾਗ ਸ਼ਾਹ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਸੈਕਟਰੀ ਬੂਟਾ ਰਾਮ ਪਿੰਡ ਧੋਗੜੀ ਨੇ ਦਸਿਆ ਕਿ 21 ਮਈ ਦਿਨ ਐਤਵਾਰ ਨੂੰ ਪਹਿਲਾ 11 ਵਜੇ ਝੰਡੇ ਦੀ ਰਸਮ ਹੋਵੇਗੀ, 12 ਤੋਂ 1 ਵਜੇ ਤੱਕ ਕਵਾਲੀਆਂ ਦਾ ਸਮਾਗਮ ਹੋਵੇਗਾ ਅਤੇ 1 ਤੋਂ 4 ਵਜੇ ਤੱਕ ਪੰਮੀ ਐਂਡ ਪਾਰਟੀ ਵੱਲੋਂ ਨਕਲਾਂ ਕਰਵਾਈਆਂ ਜਾਣਗੀਆਂ। ਇਸ ਮੌਕੇ ਸੰਗਤਾਂ ਨੂੰ ਬਾਬਾ ਜੀ ਦੇ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੁੱਟ ਵਰਤਾਈਆਂ ਜਾਣਗੀਆਂ। ਬਾਬਾ ਦਿਲਬਾਗ ਸ਼ਾਹ ਜੀ ਨੇ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।
0 Comments