ਸੰਤ ਬਾਬਾ ਪ੍ਰੀਤਮ ਦਾਸ (ਬਾਬੇ ਜੌੜੇ) ਰਾਏਪੁਰ ਵਾਲਿਆਂ ਦਾ 34ਵਾਂ ਬਰਸੀ ਸਮਾਗਮ 16 ਨੂੰ


ਕਿਸ਼ਨਗੜ੍ਹ 13 ਮਈ (ਅਮਰਜੀਤ ਸਿੰਘ)-
ਬ੍ਰਹਮਲੀਨ ਸੰਤ ਬਾਬਾ ਪ੍ਰੀਤਮ ਦਾਸ (ਬਾਬੇ ਜੌੜੇ) ਰਾਏਪੁਰ ਰਸੂਲਪੁਰ ਵਾਲਿਆਂ ਦੀ 34ਵਾਂ ਬਰਸੀ ਸਮਾਗਮ ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਰਾਏਪੁਰ ਰਸੂਲਪੁਰ ਵਿਖੇ 16 ਮਈ ਦਿਨ ਮੰਗਲਵਾਰ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਬਾਬਾ ਨਿਰਮਲ ਦਾਸ ਨੇ ਦੱਸਿਆ ਕਿ ਸੰਤ ਬਾਬਾ ਪ੍ਰੀਤਮ ਦਾਸ ਦੀ ਨਿੱਘੀ ਯਾਦ ਨੂੰ ਸਮਰਪਿਤ ਬਰਸੀ ਸਮਾਗਮ ਦੀ ਆਰੰਭਤਾ ਸ਼ੁਰੂ ਹੋ ਚੁੱਕੀ ਹੈ। ਬਾਣੀ ਦੇ ਸੰਪਟ ਪਾਠ ਆਰੰਭ ਕੀਤੇ ਗਏ ਹਨ ਅਤੇ ਹਰ ਰੋਜ਼ ਭਾਰੀ ਗਿਣਤੀ 'ਚ ਸੰਗਤਾਂ ਡੇਰੇ ਵਿਖੇ ਨਤਮਸਤਕ ਹੋ ਰਹੀਆਂ ਹਨ। ਸਮਾਗਮ ਵਿੱਚ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਅਤੇ ਵੱਖ-ਵੱਖ ਸੰਪ੍ਰਦਾਵਾਂ ਦੇ ਸੰਤ ਮਹਾਂਪੁਰਸ਼ ਬ੍ਰਹਮਲੀਨ ਸੰਤ ਬਾਬਾ ਪ੍ਰੀਤਮ ਦਾਸ ਨੂੰ ਸ਼ਰਧਾਂਜਲੀ ਭੇਟ ਕਰਨਗੇ। ਗੱਲਬਾਤ ਕਰਦਿਆਂ ਨਾਰੀ ਸ਼ਕਤੀ ਫਾਉਂਡੇਸ਼ਨ ਭਾਰਤ ਦੀ ਪ੍ਰਧਾਨ ਭੈਣ ਸੰਤੋਸ਼ ਕੁਮਾਰੀ ਨੇ ਦੱਸਿਆ ਬਰਸੀ ਸਮਾਗਮ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁਕੀਆਂ ਹਨ। ਹਰ ਰੋਜ਼ ਸੰਤ ਬਾਬਾ ਨਿਰਮਲ ਦਾਸ ਵਲੋਂ ਸ਼ਾਮ ਨੂੰ ਕੀਰਤਨ ਦੀਵਾਨ ਸਜਾਏ ਜਾਂਦੇ ਹਨ।

Post a Comment

0 Comments