ਚੌਧਰੀ ਬਲਬੀਰ ਜੀ ਦਾ 38ਵਾਂ ਸ਼ਹੀਦੀ ਦਿਵਸ 10 ਮਈ ਨੂੰ


ਹੁਸ਼ਿਆਰਪੁਰ 07 ਮਈ (ਤਰਸੇਮ ਦੀਵਾਨਾ)-
ਸੈਣੀ ਜਾਗ੍ਰਿਤੀ ਮੰਚ ਪੰਜਾਬ ਦੀ ਇੱਕ ਵਰਕਿੰਗ ਮੀਟਿੰਗ ਕੁਲਵੰਤ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਸੈਣੀ ਭਵਨ ਹੁਸ਼ਿਆਰਪੁਰ ਵਿਖੇ ਹੋਈ ਜਿਸ ਵਿੱਚ ਮੰਚ ਦੇ ਬਾਨੀ ਸੰਦੀਪ ਸੈਣੀ ਜਿਲ੍ਹਾ ਪ੍ਰਧਾਨ ਪ੍ਰੇਮ ਸੈਣੀ ਜਨਰਲ ਸਕੱਤਰ ਪੰਜਾਬ ਹਰਿੰਦਰ ਕੁਮਾਰ ਸੈਣੀ ਯੂਥ ਵਿੰਗ ਪੰਜਾਬ ਪ੍ਰਧਾਨ ਪ੍ਰਭਜੋਤ ਸਿੰਘ ਸੈਣੀ ਜਿਲ੍ਹਾ ਯੂਥ ਵਿੰਗ ਪ੍ਰਧਾਨ ਕਿਰਪਾਲ ਸਿੰਘ ਪਾਲੀ, ਸਰਦਾਰ ਹਰਵਿੰਦਰ ਸਿੰਘ ਸੈਣੀ, ਅਜੇ ਕੁਮਾਰ ਸੈਣੀ ਅਤੇ ਤ੍ਰਿਲੋਚਨ ਸੈਣੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਸ ਮੌਕੇ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ੇਰੇ ਪੰਜਾਬ ਚੌਧਰੀ ਬਲਬੀਰ ਸਿੰਘ ਜੀ ਦਾ 38ਵਾਂ ਸ਼ਹੀਦੀ ਦਿਵਸ ਮਨਾਇਆ ਜਾਵੇਗਾ। 10 ਮਈ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਸੈਣੀ ਭਵਨ, ਹੁਸ਼ਿਆਰਪੁਰ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਇੱਕ ਸਮਾਜ ਸੇਵੀ ਸੰਸਥਾ ਨੂੰ ਅਮਰ ਸ਼ਹੀਦ ਸ਼ੇਰੇ ਪੰਜਾਬ ਚੌਧਰੀ ਬਲਬੀਰ ਸਿੰਘ ਯਾਦਗਾਰੀ ਐਵਾਰਡ ਵੀ ਦਿੱਤਾ ਜਾਵੇਗਾ। ਜੋ ਇਲਾਕੇ ਦੀ ਨਿਰਸਵਾਰਥ ਸੇਵਾ ਕਰਨ ਲਈ ਤੱਤਪਰ ਰਹਿੰਦੀ ਹੈ ।ਇਸ ਮੌਕੇ ਆਪਣੇ ਵਿਚਾਰ ਰੱਖਦਿਆਂ ਸੰਦੀਪ ਸੈਣੀ ਨੇ ਕਿਹਾ ਕਿ ਸੈਣੀ ਜਾਗ੍ਰਿਤੀ ਮੰਚ ਪੰਜਾਬ ਦਾ ਉਦੇਸ਼ ਸਮਾਜ ਸੇਵਾ ਰਾਹੀਂ ਦੇਸ਼ ਦੀ ਸੇਵਾ ਕਰਨ ਦੇ ਰਾਹ 'ਤੇ ਚੱਲਣਾ ਹੈ, ਜੋ ਸਮਾਜ ਸੇਵਾ ਦੀਆਂ ਸਿੱਖਿਆਵਾਂ ਨਾਲ ਭਰਪੂਰ ਹੈ। ਉਨ੍ਹਾਂ ਕਿਹਾ ਕਿ ਸਮਾਜ ਅੱਜ ਵੀ ਚੌਧਰੀ ਸਾਹਿਬ ਦੀ ਦਲੇਰੀ ਅਤੇ ਉਨ੍ਹਾਂ ਵੱਲੋਂ ਕੀਤੇ ਕੰਮਾਂ ਨੂੰ ਯਾਦ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਹੁਸ਼ਿਆਰਪੁਰ ਦੀ ਬਦਕਿਸਮਤੀ ਹੈ ਕਿ ਅੱਜ ਤੱਕ ਇਸ ਨੂੰ ਕੋਈ ਹੋਰ ਚੌਧਰੀ ਬਲਬੀਰ ਸਿੰਘ ਨਹੀਂ ਮਿਲਿਆ, ਜੋ ਕਿ ਸੱਚਮੁੱਚ ਹੀ ਗਰੀਬਾਂ ਦਾ ਮਸੀਹਾ ਸੀ।

Post a Comment

0 Comments