“ਆਦਿ ਧਰਮ ਮੰਡਲ” ਦਾ 97ਵਾਂ ਸਥਾਪਨਾ ਦਿਵਸ 11 ਜੂਨ ਨੂੰ ਲੁਧਿਆਣਾ ਵਿਖੇ ਮਨਾਇਆ ਜਾਵੇਗਾ : ਸੰਤ ਸਤਵਿੰਦਰ ਹੀਰਾ


ਹੁਸ਼ਿਆਰਪੁਰ 08 ਮਈ (ੳ.ਪੀ.ਰਾਣਾ)-
ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਨੇ ਮਾਲਵੇ ਦੇ ਇਲਾਕੇ ਲਹਿਰਾਗਾਗਾ, ਸੁਨਾਮ ਤੇ ਜਗਤਪੁਰਾ ਵਿੱਚ ਸੰਗਤਾਂ ਨੂੰ ਸਤਿਸੰਗ ਰਾਹੀਂ ਆਦਿ ਧਰਮ ਮਿਸ਼ਨ ਨਾਲ ਜੋੜਦਿਆਂ ਵਿਸ਼ੇਸ਼ ਵਿਚਾਰਾਂ ਰਾਹੀਂ ਦੱਸਿਆ ਕਿ “ਆਦਿ ਧਰਮ ਮੰਡਲ” ਦਾ 97ਵਾਂ ਸਥਾਪਨਾ ਦਿਵਸ ਆਦਿ ਧਰਮ ਗੁਰੂ ਸੰਤ ਸਰਵਣ ਦਾਸ ਜੀ ਦੀ ਸਰਪ੍ਰਸਤੀ ਹੇਠ 11 ਜੂਨ ਦਿਨ ਐਤਵਾਰ ਨੂੰ ਲੁਧਿਆਣਾ ਵਿਖੇ ਬੜੇ ਉਤਸ਼ਾਹ ਤੇ ਸ਼ਰਧਾਪੂਰਵਕ ਮਨਾਇਆ ਜਾਵੇਗਾ। ਉਨਾਂ ਦੱਸਿਆ ਕਿ ਇਨਾਂ ਸਮਾਗਮਾਂ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ ਆਦਿ ਧਰਮ ਮਿਸ਼ਨ, ਇਤਿਹਾਸਕ ਅਸਥਾਨ ਸ੍ਰੀ ਚਰਨਛੋਹ ਗੰਗਾ ਸੱਚਖੰਡ ਖੁਰਾਲਗੜ ਸਾਹਿਬ ਅਤੇ ਗੁਰੂ ਰਵਿਦਾਸ ਸਾਧੂ ਸੰਪ੍ਰਦਾਵਾਂ, ਵੱਖ ਵੱਖ ਡੇਰਿਆਂ ਦੇ ਸੰਤ ਮਹਾਂਪੁਰਸ਼ ਅਤੇ ਸੰਗਤਾਂ ਭਾਰੀ ਗਿਣਤੀ ਵਿੱਚ ਸ਼ਾਮਲ ਹੋਣਗੇ। ਉਨਾਂ ਕਿਹਾ ਕਿ 1926 ਵਿੱਚ ਗਦਰੀ ਬਾਬਾ ਬਾਬੂ ਮੰਗੂ ਰਾਮ ਮੁੱਗੋਵਾਲੀਆ ਨੇ ਆਦਿ ਧਰਮ ਮੰਡਲ ਦੀ ਸਥਾਪਨਾ ਕੀਤੀ ਸੀ ਜਿਸਦੇ 100 ਸਾਲ ਪੂਰੇ ਹੋਣ ਤੇ 2026 ਵਿੱਚ ਆਦਿ ਧਰਮ ਗੁਰੂ ਸੰਤ ਸਰਵਣ ਦਾਸ ਜੀ ਦੀ ਸਰਪ੍ਰਸਤੀ ਹੇਠ ਇੱਕ ਲੱਖ ਸੰਗਤਾਂ ਦਾ ਇਕੱਠ ਕੀਤਾ ਜਾਵੇਗਾ। ਉਨਾਂ ਕਿਹਾ ਆਦਿ ਧਰਮ ਮਿਸ਼ਨ ਵਲੋਂ ਸਤਿਗੁਰੂ ਰਵਿਦਾਸ ਜੀ, ਮਹਾਤਮਾ ਜੋਤੀਬਾ ਫੂਲੇ, ਬਾਬੂ ਮੰਗੂ ਰਾਮ ਮੁੱਗੋਵਾਲੀਆ, ਡਾ.ਅੰਬੇਡਕਰ ਸਾਹਿਬ ਅਤੇ ਬਾਬੂ ਕਾਂਸ਼ੀ ਰਾਮ ਦੀ ਕ੍ਰਾਂਤੀਕਾਰੀ ਸ਼ੰਘਰਸ਼ਮਈ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਉਣਾ ਹੀ ਆਦਿ ਧਰਮ ਮਿਸ਼ਨ ਦਾ ਮੁੱਖ ਆਦੇਸ਼ ਹੈ। ਇਸ ਮੌਕੇ ਮਾਸਟਰ ਮਨਜੀਤ ਸਿੰਘ, ਕਰਮਜੀਤ ਸਿੰਘ, ਰਾਮਸਰੂਪ ਸਿੰਘ, ਬਲਜੀਤ ਸਿੰਘ, ਗੁਰਪ੍ਰੀਤ ਸਿੰਘ, ਭਾਈ ਗੁਰਜੀਤ ਸਿੰਘ, ਭਾਈ ਸੁਖਚੈਨ ਸਿੰਘ, ਧੋਨੀ ਸਿੰਘ ਹਾਜਰ ਸਨ।  


Post a Comment

0 Comments