ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਦੀ ਬਾਰ੍ਹਵੀਂ ਅਤੇ ਦਸਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ


ਆਦਮਪੁਰ/ਜਲੰਧਰ 13 ਮਈ (ਅਮਰਜੀਤ ਸਿੰਘ)-
ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ (ਜਲੰਧਰ), ਜੋ ਕਿ ਪੇਂਡੂ ਖੇਤਰ ਵਿੱਚ ਮਿਆਰੀ ਸਿਖਿਆ ਦੇਣ ਲਈ ਗੁਰੂ ਤੇਗ ਬਹਾਦਰ ਐਜੂਕੇਸ਼ਨਲ ਟਰੱਸਟ ਵਲੋਂ ਚਲਾਇਆ ਜਾ ਰਿਹਾ ਹੈ। ਇਸ ਸਕੂਲ ਦੀ ਬਾਰ੍ਹਵੀਂ ਅਤੇ ਦਸਵੀਂ ਕਲਾਸ ਦਾ ਨਤੀਜ਼ਾ ਬਹੁਤ ਹੀ ਸ਼ਾਨਦਾਰ ਰਿਹਾ। ਜਿਸ ਵਿੱਚ ਹਰਸਿਮਰਨ ਕੋਰ (ਕੋਮਰਸ ਗਰੁੱਪ) ਨੇ 91.4% ਅੰਕ ਪ੍ਰਾਪਤ ਕਰਕੇ ਪਹਿਲਾ , ਗੁਰਮਨਪ੍ਰੀਤ ਕੋਰ (ਆਰਟਸ ਗਰੁੱਪ) ਨੇ 90.2% ਅੰਕ ਪ੍ਰਾਪਤ ਕਰਕੇ ਦੂਜਾ ਅਤੇ ਨਵਦੀਪ ਕੋਰ  ਕੋਮਰਸ ਗਰੁੱਪ ਨੇ 85.6% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਗਰੇਜ਼ੀ ਵਿਸ਼ੇ ਵਿੱਚੋ ਹਰਸਿਮਰਨ ਕੋਰ 95%, ਪਲਕ 91% ਅਤੇ ਅੰਜਲੀ ਨੇ 90 % ਅੰਕ ਪ੍ਰਾਪਤ ਕੀਤੇ। ਫਿਜ਼ੀਕਲ ਐਜੂਕੇਸ਼ਨ ਵਿੱਚੋ ਗੁਰਮਨਪ੍ਰੀਤ ਕੋਰ 97%, ਗੁਰਸਿਮਰਨ ਕੋਰ 94% ਅਤੇ ਬਲਜੀਤ ਡੌਲੀ ਨੇ 90% ਅੰਕ ਪ੍ਰਾਪਤ ਕੀਤੇ। ਆਈ. ਟੀ ਵਿਸ਼ੇ ਵਿਚੋਂ ਜਸਪ੍ਰੀਤ, ਮਨਜੋਤ ਕੌਰ, ਗੁਰਸਿਮਰਨ ਕੋਰ ਨੇ 94% ਅਤੇ ਗੁਰਕਮਲ ਕੌਰ, ਪਲਕ ਸਰੋਜ, ਹਰਸਿਮਰਨ ਨੇ 93%ਅੰਕ ਪ੍ਰਾਪਤ ਕੀਤੇ। ਪੰਜਾਬੀ ਵਿੱਚ ਗੁਰਮਨਪ੍ਰੀਤ ਨੇ 93% ਅਤੇ ਪੋਲੀਟੀਕਲ ਸਾਇੰਸ ਵਿੱਚ ਗੁਰਮਨਪ੍ਰੀਤ ਕੋਰ ਨੇ 94% ਅੰਕ ਪ੍ਰਾਪਤ ਕੀਤੇ। ਕੈਮੀਸਟਰੀ ਵਿੱਚ ਨਵਜੋਤ ਨੇ 91%ਅੰਕ ਪ੍ਰਾਪਤ ਕੀਤੇ।

ਦਸਵੀਂ ਕਲਾਸ ਵਿੱਚ ਹਰਪ੍ਰੀਤ ਸਿੰਘ ਨੇ 93% ਅੰਕ ਪ੍ਰਾਪਤ ਕਰਕੇ ਪਹਿਲਾ, ਜਸਲੀਨ ਕੋਰ ਨੇ 86.2% ਅੰਕ ਪ੍ਰਾਪਤ ਕਰਕੇ ਦੂਜਾ ਅਤੇ ਪਰਮਪ੍ਰੀਤ ਦਿਓਲ, ਸਿਮਰਜੋਤ ਕੌਰ ਨੇ  85% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਗਰੇਜ਼ੀ ਵਿਸ਼ੇ  ਵਿੱਚੋ  ਰੂਪਕਮਲ ਕੋਰ ਨੇ 97% ਅਤੇ  ਜਸਲੀਨ ਕੋਰ ਨੇ 94 % ਅੰਕ ਪ੍ਰਾਪਤ ਕੀਤੇ। ਪੰਜਾਬੀ ਵਿਸ਼ੇ ਵਿੱਚ ਹਰਪ੍ਰੀਤ ਸਿੰਘ ਨੇ 98%, ਸਿਮਰਨਜੋਤ ਕੌਰ, ਪਰਮਪ੍ਰੀਤ ਦਿਓਲ, ਰੂਪਕਮਲ ਕੌਰ ਨੇ 97%, ਦਿਵਜੋਤ ਸਿੰਘ, ਪਰਮਵੀਰ ਸਿੰਘ ਨੇ 96% ਅੰਕ ਪ੍ਰਾਪਤ ਕੀਤੇ। ਮੈਥ ਵਿੱਚ ਹਰਪ੍ਰੀਤ ਸਿੰਘ ਨੇ 94%, ਪਰਮਪ੍ਰੀਤ ਦਿਓਲ ਨੇ 90% ਅੰਕ ਪ੍ਰਾਪਤ ਕੀਤੇ। ਸੋਸ਼ਲ ਸਾਇੰਸ ਵਿੱਚ ਹਰਪ੍ਰੀਤ ਸਿੰਘ ਨੇ 98%, ਰੂਪਕਮਲ ਨੇ 96% ਅਤੇ ਜਸਲੀਨ ਕੋਰ ਨੇ 94% ਅੰਕ ਪ੍ਰਾਪਤ ਕੀਤੇ। ਆਈ. ਟੀ ਵਿਸ਼ੇ ਵਿੱਚ ਰੂਪਕਮਲ ਨੇ 100%, ਜਸਲੀਨ 99%, ਪਰਮਵੀਰ ਸਿੰਘ ਨੇ 98% ਅੰਕ ਪ੍ਰਾਪਤ ਕੀਤੇ। ਇਸ ਮੌਕੇ ਤੇ ਸਕੂਲ ਦੇ ਸਕੱਤਰ ਸ. ਸੁਰਜੀਤ ਸਿੰਘ ਚੀਮਾ, ਡਾਇਰੈਕਟਟ ਨਿਸ਼ਾ ਮੜੀਆ ਅਤੇ ਪਿ੍ਰੰਸੀਪਲ ਅਮਿਤਾਲ ਕੋਰ ਨੇ ਸਾਰੇ ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ -ਪਿਤਾ ਅਤੇ ਸਾਰੇ ਸਟਾਫ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੂੰ ਆਉਣ ਵਾਲੀ ਜਿੰਦਗੀ ਵਿੱਚ ਚੰਗੀ ਕਾਰਗੁਜ਼ਾਰੀ ਲਈ ਪ੍ਰੇਰਿਤ ਕੀਤਾ।


    


Post a Comment

0 Comments