ਐਡਵੋਕੇਟ ਯੁਵਰਾਜ ਸਿੰਘ ਕੋ-ਐਪਟਿਡ ਮੈਂਬਰ ਦੀ ਨਿਯੁੱਕਤ


ਆਦਮਪੁਰ/ਜਲੰਧਰ 18 ਮਈ (ਅਮਰਜੀਤ ਸਿੰਘ)-
ਪੰਜਾਬ ਹਰਿਆਣਾ ਬਾਰ ਕੌਸਲ ਵੱਲੋਂ ਐਡਵੋਕੇਟ ਯੁਵਰਾਜ ਸਿੰਘ ਨੂੰ ਕੋ-ਆਪਟਿਡ ਮੈਂਬਰ ਨਿਯੁੱਕਤ ਕੀਤੇ ਜਾਣ ਦੇ ਸਰਪੰਚ ਯੂਨੀਅਨ ਦੇ ਪ੍ਰਧਾਨ ਅਤੇ ਪਿੰਡ ਬੋਲੀਨਾ ਦੇ ਸਰਪੰਚ ਕੁਲਵਿੰਦਰ ਬਾਘਾ ਨੇ ਯੁਵਰਾਜ ਸਿੰਘ ਨੂੰ ਵਧਾਈ ਦਿੱਤੀ ਹੈ। ਐਡਵੋਕੇਟ ਯੁਵਰਾਜ ਸਿੰਘ ਨੇ ਪੰਜਾਬ ਹਰਿਆਣਾ ਬਾਰ ਕੌਸਲ ਵੱਲੋਂ ਉਨ੍ਹਾਂ ਦੀ ਕੀਤੀ ਗਈ ਨਿਯੁੱਕਤੀ ਲਈ ਬਾਰ ਕੌਸਲ ਦਾ ਜਿਥੇ ਧੰਨਵਾਦ ਕੀਤਾ ਹੈ ਉਥੇ ਉਨ੍ਹਾਂ ਕਿਹਾ ਉਹ ਇਹ ਬਾਰ ਕੌਸਲ ਵੱਲੋਂ ਸੋਪੀ ਇਹ ਜਿੰਮੇਵਾਰੀ ਤੰਨਦੇਹੀ ਨਾਲ ਨਿਭਾਉਣਗੇ ਅਤੇ ਸਮੂਹ ਐਡਵੋਕੇਟ ਸਹਿਬਾਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣ ਲਈ ਹਮੇਸ਼ਾ ਹਾਜ਼ਰ ਰਹਿਣਗੇ। 

Post a Comment

0 Comments