ਜਲੰਧਰ (ਅਮਰਜੀਤ ਸਿੰਘ, ਹਰਜਿੰਦਰ ਧੋਗੜੀ)- ਪਿੰਡ ਧੋਗੜੀ ਵਿਖੇ ਬਾਬਾ ਗੁੱਗਾ ਜਾਹਰ ਪੀਰ ਜੀ ਦੇ ਆਸ਼ੀਰਵਾਦ ਨਾਲ ਪੀਰਾਂ ਤੇ ਸੱਚੀਆਂ ਸਰਕਾਰਾਂ ਦੇ ਨਾਮ ਦਾ ਵੱਡਾ ਮੇਲਾ ਦਰਬਾਰ ਬਾਬਾ ਇੱਛਾਧਾਰੀ ਡੇਰਾ ਅਮਿ੍ਰਤਸਰੀਆਂ ਦਾ ਵਿਖੇ ਮੁੱਖ ਸੇਵਾਦਾਰ ਬਾਬਾ ਦਿਲਬਾਗ ਸ਼ਾਹ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਝੰਡੇ ਦੀ ਰਸਮ ਬਾਬਾ ਦਿਲਬਾਗ ਸ਼ਾਹ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਸਮੂਹ ਸੰਗਤਾਂ ਨੇ ਸਾਂਝੇ ਤੋਰ ਤੇ ਅਦਾ ਕੀਤੀ।
ਉਪਰੰਤ ਗਾਇਕ ਅਮਰੀਕ ਬੱਲ ਤੇ ਮਨਜੀਤ ਸੋਨੀਆ ਡਿਊਟ ਜੋੜੀ, ਉਮਜੀਤ, ਰਮਨਦੀਪ ਸਿੰਘ ਨੂਰ, ਰਾਣਾ ਫੋਲੜੀਵਾਲ, ਲਖਵਿੰਦਰ ਲੱਖੀ, ਰਜਿੰਦਰ ਰਾਜਨ, ਪਵਨ ਧੋਗੜੀ, ਸੂਫੀ ਬ੍ਰਰੋਦਜ਼, ਸ਼ਸ਼ੀ ਬਾਲਾ ਵੱਲੋਂ ਜਿਥੇ ਸੰਗਤਾਂ ਨੂੰ ਬਾਬਾ ਜੀ ਦੀ ਮਹਿਮਾ ਗਾ ਕੇ ਨਿਹਾਲ ਕੀਤਾ ਉਥੇ ਪੰਮੀ ਐਂਡ ਪਾਰਟੀ ਕਬੂਲਪੁਰ ਵੱਲੋਂ ਨਕਲਾਂ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੇਲੇ ਵਿੱਚ ਡੋਲੀ ਮਹੰਤ ਚੱਬੇਵਾਲ ਵਾਲੇ, ਸਾਂਈ ਰਾਣਾ ਜੀ ਬੇਰੀ ਵਾਲੀ ਸਰਕਾਰ, ਸਾਂਈ ਗੁਰਮੇਲ ਸ਼ਾਹ ਧੋਗੜੀ ਤੇ ਮਹਾਂਪੁਰਸ਼ਾਂ ਨੇ ਵੀ ਉਚੇਚੇ ਤੋਰ ਤੇ ਸ਼ਿਰਕਤ ਕੀਤੀ। ਇਸ ਮੌਕੇ ਸੰਗਤਾਂ ਨੂੰ ਬਾਬਾ ਜੀ ਦੇ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੁੱਟ ਵਰਤਾਈਆਂ ਗਈਆਂ। ਇਸ ਮੌਕੇ ਤੇ ਬਾਬਾ ਦਿਲਬਾਗ ਸ਼ਾਹ ਜੀ ਨੇ ਸਮੂਹ ਸੇਵਾਦਾਰਾਂ ਅਤੇ ਸੰਗਤਾਂ ਨੂੰ ਸਿਰੇਪਾਉ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ ਤੇ ਸੰਗਤਾਂ ਨੂੰ ਮੇਲੇ ਦੀਆਂ ਵਧਾਈਆਂ ਦਿੱਤੀਆਂ। ਬਾਬਾ ਦਿਲਬਾਗ ਸ਼ਾਹ ਜੀ ਨੇ ਸੰਗਤਾਂ ਨੂੰ ਆਪਣੇ ਗੁਰੂਆਂ, ਮਾਪਿਆਂ ਅਤੇ ਵਡੇਰਿਆਂ ਦਾ ਸਤਿਕਾਰ ਕਰਨ ਅਤੇ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਉਨ੍ਹਾਂ ਕਿਹਾ ਅਗਰ ਵਾਤਾਵਰਨ ਸ਼ੁੱਧ ਹੋਵੇਗਾ ਤਾਂ ਸਾਡਾ ਭਵਿੱਖ ਅਤੇ ਤੰਦਰੁਸਤੀ ਵੀ ਕਾਇਮ ਰਹੇੇਗੀ ਉਨ੍ਹਾਂ ਸਮੂਹ ਸੰਗਤਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਬੂਟਾ ਧੋਗੜੀ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਤੇ ਬੀਬੀ ਮਨਜੀਤ ਕੌਰ, ਰਮਨਜੋਤ ਸਿੰਘ ਜੋਤੀ, ਨੰਦ ਲਾਲ, ਭਿੰਦਾ, ਗੁਰਮੁੱਖ ਸਿੰਘ ਪੰਚ, ਹਰਭਜਨ ਲਾਲ, ਮਹਿੰਦਰ ਸਿੰਘ, ਪਾਲੀ, ਗੋਪੀ, ਭੀਮਾ, ਡਿੰਪੀ, ਦੀਪਕ, ਪਿੰਦਾ, ਇਕਬਾਲ ਸਿੰਘ ਚੀਮਾ ਸਿਕੰਦਰਪੁਰ, ਚਰਨਜੀਤ ਸਿੰਘ ਆਦਮਪੁਰ, ਪ੍ਰੀਤਮ ਸਿੰਘ, ਵਿੱਕੀ, ਦੀਸ਼ਾਂ, ਰਾਜਾ, ਅਸ਼ੋਕ ਅਲਾਵਲਪੁਰ ਤੇ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।
0 Comments