ਸ਼੍ਰੀ ਪਰਮਦੇਵਾ ਮਾਤਾ ਦੇ ਮੰਦਿਰ ਕਪੂਰ ਪਿੰਡ ਵਿੱਖੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਹੋਏ ਨਤਮਸਤਕ


ਮੰਦਿਰ ਪ੍ਰਬੰਧਕ ਕਮੇਟੀ ਅਤੇ ਗ੍ਰਾਮ ਪੰਚਾਇਤ ਵੱਲੋਂ ਕੁਲਦੀਪ ਸਿੰਘ ਧਾਲੀਵਾਲ ਦਾ ਕੀਤਾ ਗਿਆ, ਵਿਸ਼ੇਸ਼ ਸਨਮਾਨ

ਆਦਮਪੁਰ/ਜਲੰਧਰ 08 ਮਈ (ਅਮਰਜੀਤ ਸਿੰਘ)- ਪੰਜਾਬ ਦੇ ਦਿਹਾਤੀ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਰ ਬੀਤੇ ਦਿਨੀਂ ਕਪੂਰ ਪਿੰਡ ਵਿਖੇ ਸਥਿਤ ਸ਼੍ਰੀ ਪਰਮਦੇਵਾ ਮਾਤਾ ਜੀ ਦੇ ਮੰਦਿਰ ਵਿੱਖੇ ਨਤਮਸਤਕ ਹੋਏ। ਇਸ ਮੌਕੇ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਗਿਆਨ ਚੰਦ ਅਤੇ ਸਕੱਤਰ ਨਰਿੰਦਰ ਸਿੰਘ ਸੋਨੂੰ, ਸਰਪੰਚ ਸੋਨੀਆ, ਸਰਪੰਚਪਤੀ ਤੇ ਸੀਨੀਅਰ ਆਪ ਆਗੂ ਅਸ਼ੋਕ ਕੁਮਾਰ ਵੱਲੋਂ ਸਾਂਝੇ ਤੋਰ ਤੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਮੰਦਿਰ ਵਿੱਖੇ ਆ ਕੇ ਉਨ੍ਹਾਂ ਦੇ ਮੰਨ੍ਹ ਨੂੰ ਬਹੁਤ ਸਕੂਨ ਮਿਲਿਆ ਹੈ। ਪੰਚਾਇਤ ਵੱਲੋਂ ਮੰਦਿਰ ਪ੍ਰਬੰਧਕਾਂ ਵੱਲੋਂ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਜੀ ਦੀ ਅਗਵਾਹੀ ਵਿੱਚ ਕੀਤੇ ਜਾਂਦੇ ਲੋਕ ਭਲਾਈ ਕਾਰਜ਼ਾਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਜਾਣੂ ਕਰਵਾਇਆ ਗਿਆ। ਜਿਸਦੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਨਾਲ ਹਲਕਾ ਆਦਮਪੁਰ ਤੋਂ ਇੰਚਾਰਜ਼ ਜੀਤ ਰਾਮ ਭੱਟੀ, ਡਾ. ਰਵਜੋਤ ਸ਼ਾਮ ਚੋਰਾਸੀ ਵੀ ਹਾਜ਼ਰ ਸਨ। 


Post a Comment

0 Comments