ਸ਼ਕੁੰਤ ਚੌਧਰੀ ਅਤੇ ਰਮਨਦੀਪ ਕੌਰ ਨੂੰ ਐਂਚ.ਆਰ.ਐਮ ਅਵਾਰਡ ਨਾਲ ਸਨਮਾਨਿਤ ਕੀਤਾ


ਫਤਹਿਗੜ੍ਹ ਸਾਹਿਬ -
ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਫਤਿਹਗੜ੍ਹ ਸਾਹਿਬ ਵੱਲੋਂ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਗੁਰਦੁਆਰਾ ਸਾਹਿਬ ਸ੍ਰੀ ਫ਼ਤਹਿਗੜ੍ਹ ਸਾਹਿਬ  ਵਿਖੇ ਹਰਭਜਨ ਸਿੰਘ ਜੱਲੋਵਾਲ ਚੇਅਰਮੈਨ ਪੰਜਾਬ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਦਲਬਾਰਾ ਸਿੰਘ ਮੀਤ ਪ੍ਰਧਾਨ ਪੰਜਾਬ, ਪਰਮਜੀਤ ਕੌਰ ਉਪ ਚੇਅਰਪਰਸਨ ਇਸਤਰੀ ਵਿੰਗ ਪੰਜਾਬ ਅਤੇ ਗੁਰਜੀਤ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਸੰਸਥਾ ਵੱਲੋਂ ਸ਼ਕੁੰਤ ਚੌਧਰੀ ਇੰਨਸਪੈਕਟਰ ਪੰਜਾਬ ਪੁਲਿਸ, ਰਮਨਜੀਤ ਕੌਰ ਸਬ ਇੰਸਪੈਕਟਰ ਇੰਨਚਾਰਜ ਮਹਿਲਾ ਥਾਣਾ ਫਤਹਿਗੜ੍ਹ ਸਾਹਿਬ ਅਤੇ ਪਰਮਜੀਤ ਕੌਰ ਉਪ ਚੇਅਰਪਰਸਨ ਇਸਤਰੀ ਵਿੰਗ ਪੰਜਾਬ ਨੂੰ ਸਮਾਜ ਪ੍ਰਤੀ ਵੱਡਮੁੱਲੀਆਂ ਸੇਵਾਵਾਂ ਦੇਣ ਬਦਲੇ ਸੰਸਥਾ ਵੱਲੋਂ ਐਂਚ .ਆਰ ਐਮ 2023 ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸੰਸਥਾ ਵੱਲੋਂ ਵਧੀਆ ਸੇਵਾਵਾਂ ਦੇਣ ਵਾਲਿਆਂ ਨੂੰ ਹਮੇਸ਼ਾ ਹੀ ਸਨਮਾਨ ਚਿੰਨ੍ਹ, ਸਨਮਾਨ ਪੱਤਰ ਅਤੇ ਸਿਰੋਪਾਓ ਪਾ ਕੇ ਸਨਮਾਨਿਤ ਕਰਦੇ ਆ ਰਹੇ ਹਾਂ। ਸਮਾਜ ਵਿਚੋਂ ਸਮਾਜਿਕ ਕੁਰੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਹਮੇਸ਼ਾ ਮੰਚ ਵੱਲੋਂ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ। ਚੰਗੇ ਸੁਭਾਅ ਵਾਲੇ ਲੋਕ ਸੰਸਥਾ ਨਾਲ ਧੜਾਧੜ ਜੁੜਦੇ ਜਾ ਰਹੇ ਹਨ ਕਿਉਂਕਿ ਮੰਚ ਵੱਲੋਂ ਉਨ੍ਹਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਗਿਆ ਹੈ ਅਤੇ ਹਮੇਸ਼ਾ ਲਈ ਬਣਦਾ ਮਾਣ ਦਿੱਤਾ ਜਾਵੇਗਾ। ਇਸ ਮੌਕੇ ਇੰਸਪੈਕਟਰ ਸ਼ਕੁੰਤ ਚੌਧਰੀ ਨੇ ਬੋਲਦਿਆਂ ਕਿਹਾ ਕਿ ਸੰਸਥਾ ਵੱਲੋਂ ਜੋ ਸਾਨੂੰ ਮਾਣ ਸਨਮਾਨ ਦਿੱਤਾ ਗਿਆ ਹੈ ਅਸੀਂ ਕਦੇ ਵੀ ਇਸ ਨੂੰ ਭੁਲਾਅ ਨਹੀਂ ਸਕਦੇ। ਹੋਰਨਾਂ ਤੋਂ ਇਲਾਵਾ ਕਰਨੈਲ ਸਿੰਘ ਸਲਾਣੀ, ਸੁਰਿੰਦਰ ਪਾਲ ਹੈਂਡ ਕਾਂਸਟੇਬਲ, ਬਲਜਿੰਦਰ ਸਿੰਘ ਮਾਂਗਟ ਏ,ਐਸ,ਆਈ ਪੰਜਾਬ ਪੁਲਿਸ, ਅਮਰਵੀਰ ਵਰਮਾ, ਧਰਮ ਸਿੰਘ ਸਿਰਕੱਪੜਾ, ਬਲਦੇਵ ਸਿੰਘ ਜੱਲੋਵਾਲ, ਕਿਰਨਦੀਪ ਕੌਰ ਗਰੇਵਾਲ, ਗੁਰਨਾਜ਼ ਕੌਰ ਮੀਡੀਆ ਸਲਾਹਕਾਰ, ਗੁਰਜੀਤ ਕੌਰ, ਕਸੱਲਿਆ ਦੇਵੀ, ਕਾਂਨਤਾ ਰਾਣੀ, ਮੰਜੂ ਬਾਲਾ, ਦਲਜੀਤ ਕੌਰ, ਰਾਜਪਾਲ ਕੌਰ, ਪੂਰਨ ਸਿੰਘ, ਕਿਰਨਜੀਤ ਕੌਰ, ਮਹਿਲ ਸਿੰਘ, ਅਮਰਿੰਦਰ ਸਿੰਘ, ਅਜੈਬ ਸਿੰਘ, ਅਤੇ ਲਾਲ ਸਿੰਘ ਆਦਿ ਨੇ ਵੀ ਸੈਮੀਨਾਰ ਨੂੰ ਸੰਬੋਧਨ ਕੀਤਾ।

Post a Comment

0 Comments