ਆਕਲੈਂਡ 14 ਮਈ (ਹਰਜਿੰਦਰ ਸਿੰਘ ਬਸਿਆਲਾ)- ਦੁਨੀਆਂ ਭਰ ਵਿੱਚ ਅੱਜ ਮਾਂ ਦਿਵਸ ਦਾ ਦਿਨ ਬਹੁੱਤ ਹੀ ਉਤਸ਼ਾਹ ਦੇ ਨਾਲ ਹਰੇਕ ਸਾਲ ਮਨਾਇਆ ਜਾਂਦਾਂ ਹੈ ਇਸੇ ਕੜੀ ਵਜੋ ਟਰੱਸਟ ਵੱਲੋਂ ਸ਼ਨੀਵਾਰ ਨੂੰ ਹਫਤਾਵਰੀ ਕਲਾਸ ਵਿੱਚ ਮਾਂ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਸਭ ਤੋਂ ਪਹਿਲਾਂ ਮਾਂ ਦਿਵਸ ਨੂੰ ਸਬੰਧਿਤ ਪੋਸਟਰ ਜਾਰੀ ਕੀਤਾ ਗਿਆ ਉਸ ਤੋਂ ਬਾਅਦ ਸਟੇਜ ਦੀ ਕਾਰਵਾਈ ਸ਼ੁਰੂ ਕਰਦਿਆ ਹਰਜੀਤ ਕੌਰ ਕੰਗ ਤੇ ਰੀਹਾ ਸੂਦ ਨੇ ਆਪਣੇ ਵਿਚਾਰ ਹਾਜ਼ਰੀਨ ਨਾਲ ਸਾਂਝੇ ਕਰਦਿਆਂ ਮੁਬਾਰਕਾਂ ਦਿੱਤੀਆਂ ਤੇ ਵੱਖ ਵੱਖ ਬੁਲਾਰੇ ਜ਼ਿਹਨਾਂ ਵਿੱਚ ਸੁਨੀਤਾ ਕੁਮਾਰੀ, ਸੰਦੀਪ ਕੋਰ ਸੰਧੂ, ਨੂਰ ਗੁਰਾਇਆਂ, ਨਿਰਗੁਣ ਗੁਰਾਇਆਂ, ਨੇ ਆਦ ਨੇ ਮਾਂ ਦਿਵਸ ਨਾਲ ਸਬੰਧਤ ਕਵਿਤਾਵਾਂ ਤੇ ਵਿਚਾਰ ਪੇਸ਼ ਕੀਤੇ। ਵੀਰਮ ਸਿੰਘ , ਗੁਰਨੂਰ ਸਿੰਘ ਤੇ ਸੰਦੀਪ ਕੋਰ ਸੰਧੂ ਵੱਲੋਂ ਭੰਗੜੇ ਦੀ ਪੇਸ਼ਕਾਰੀ ਕੀਤੀ ਜੋ ਕੇ ਦਰਸ਼ਕਾਂ ਨੇ ਬੇਹੱਦ ਪਸੰਦ ਕੀਤੀ ਤੇ ਨੰਨੇ ਮੁੰਨੇ ਬੱਚਿਆਂ ਨੇ ਆਪਣੀਆਂ ਕਵਿਤਾਵਾਂ ਰਾਹੀ ਮਾਂ ਦਿੱਵਸ ਦੀਆਂ ਮੁਵਾਰਕਾਂ ਦਿੱਤੀਆਂ ਤੇ ਟਰੱਸਟ ਦੇ ਪ੍ਰਧਾਨ ਜ਼ਰਨੈਲ ਸਿੰਘ ਰਾਹੋਂ ਵੱਲੋਂ ਮਾਂ ਦਿੱਵਸ ਦੀਆਂ ਸਾਰੀਆਂ ਭੈਣਾਂ ਬੱਚੀਆਂ ਨੂੰ ਮੁਬਾਰਕਾਂ ਦਿੱਤੀਆਂ ਤੇ ਇਸ ਸਾਰੇ ਪ੍ਰੋਗਰਾਮ ਨੂੰ ਕਵਰ ਕਰਨ ਲਈ ਰੇਡੀਓ ਸਪਾਇਸ ਦੇ ਹਰਗੁਣਜੀਤ ਸਿੰਘ ਤੇ ਰੇਡੀਓ ਸਾਡੇ ਵਾਲਾ ਦੇ ਲਾਡੀ ਚੱਡਾ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ ਗਿਆ।
0 Comments