ਸੁਸ਼ੀਲ ਰਿੰਕੂ ਦੇ ਹੱਕ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਧੋਗੜੀ ਵਿਚ ਕੱਢਿਆ ਰੋਡ ਸ਼ੋਅ


ਧੋਗੜੀ (ਅਮਰਜੀਤ ਸਿੰਘ, ਹਰਜਿੰਦਰ ਸਿੰਘ ਧੋਗੜੀ)-
ਪਿੰਡ ਧੋਗੜੀ ਜ਼ਿਲ੍ਹਾ ਜਲੰਧਰ ਵਿਚ ਲੋਕ ਸਭਾ ਜਿਮਨੀ ਚੋਣ ਜਲੰਧਰ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਧੋਗੜੀ ਚ ਰੋਡ ਸ਼ੋਅ ਕੱਢਿਆ, ਇਸ ਰੋਡ ਸ਼ੋ ਮੌਕੇ ਸ. ਗੁਰਪ੍ਰਤਾਪ ਸਿੰਘ ਢਿੱਲੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਆਪਣੇ ਸਾਥੀਆਂ ਨਾਲ ਮੁੱਖ ਮੰਤਰੀ ਮਾਨ ਦਾ ਫੁੱਲਾਂ ਦੀ ਵਰਖਾ ਕਰ ਜੋਰਦਾਰ ਸਵਾਗਤ ਕੀਤਾ। ਇਸ ਮੌਕੇ ਗੁਰਪ੍ਤਾਪ ਸਿੰਘ ਢਿੱਲੋਂ, ਕਰਤਾਰਪੁਰ ਤੋਂ ਹਲਕਾ ਵਿਧਾਇਕ ਐਮ.ਐਲ.ਏ ਬਲਕਾਰ ਸਿੰਘ ਦੀ ਹਾਜ਼ਰੀ ਵਿਚ ਸਰਪੰਚ ਅੰਜਨਾ ਕੁਮਾਰੀ ਅਤੇ ਹੋਰ ਪੰਚਾਇਤ ਮੈਂਬਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧੋਗੜੀ ਦੇ ਵਿਕਾਸ ਕਾਰਜਾਂ ਲਈ ਮੰਗ ਪੱਤਰ ਦਿੱਤਾ। ਜਿਸ ਵਿੱਚ ਗ੍ਰਾਮ ਪੰਚਾਇਤ ਧੋਗੜੀ, ਜੰਡੂ ਸਿੰਘਾ, ਕੰਗਨਣੀਵਾਲ਼, ਨੰਗਲ ਸਲੇਮਪੁਰ, ਕਬੂਲਪੁਰ, ਦੀਆਂ ਪੰਚਾਇਤਾਂ ਨੇ ਸਾਂਝਾ ਮੰਗ-ਪੱਤਰ, ਧੋਗੜੀ ਰੇਲਵੇ ਸਟੇਸ਼ਨ ਨੂੰ ਦੁਬਾਰਾ ਖੋਲ੍ਹਣ, ਧੋਗੜੀ ਤੋਂ ਜੰਡੂ ਸਿੰਘਾ ਸੜਕ ਬਣਾਉਣ ਤੇ ਚੌੜਾ ਕਰਨ ਧੋਗੜੀ ਤੋਂ ਮਦਾਰਾਂ ਲਿੰਕ ਸੜਕ ਨੂੰ ਬਣਾਉਣਾ ਅਤੇ ਚੌੜਾ ਕਰਨਾ, ਰੇਰੂ ਪਿੰਡ ਤੋਂ ਧੋਗੜੀ ਅਲਾਵਲਪੁਰ ਰੋਡ ਤੇ ਪਿੰਡ ਦੀਆਂ ਪਾਣੀ ਵਾਲੀਆਂ ਪਾਈਪਾਂ ਦੇ ਕੰਮ ਵਿੱਚ ਤੇਜ਼ੀ ਲਿਆਉਣਾ, ਇਸਾਈ ਭਾਈਚਾਰੇ ਨੂੰ ਕਬਰਿਸਤਾਨ ਲਈ ਜ਼ਮੀਨ ਮੁਹਈਆ ਕਰਵਾਉਣਾ ਅਤੇ ਕਬਰਸਤਾਨ ਨੂੰ ਰਸਤਾ ਦੇਣ ਦੀ ਮੰਗ, ਧੋਗੜੀ ਤੋਂ ਰਾਏਪੁਰ ਰੋਡ ਤੇ ਡਰੇਨ ਦੀ ਪੁਲੀ ਚੌੜਾ ਕਰਨਾ, ਇਲਾਵਾ ਹੋਰ ਕਿਸਾਨ ਵੀਰਾਂ ਨੇ ਮੰਗ ਪੱਤਰ ਦਿੱਤੇ ਨੂੰ ਮੰਗ ਪੱਤਰ ਨੂੰ ਪੜ੍ਹਦੇ ਹੋਏ ਭਗਵੰਤ ਮਾਨ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਹਰ ਕੰਮ ਜਲਦੀ-ਜਲਦੀ ਕਰਵਾਏ ਜਾਣਗੇ। ਇਸ ਮੌਕੇ ਪੰਚ ਮੋਹਨ ਲਾਲ, ਸੱਤਪਾਲ ਗਿੱਲ, ਰਮਿੰਦਰ ਸਿੰਘ ਵਿਸਕੀ ਢਿੱਲੋਂ, ਗੋਪੀ ਘੁੰਮਣ, ਬਲਵਿੰਦਰ ਸਿੰਘ ਸੰਧੂ, ਮਾਸਟਰ ਮਨਦੀਪ ਸਿੰਘ, ਮਾਲਕ ਪਰਿਵਾਰ ਅਤੇ ਹੋ ਇਲਾਕਾ ਨਿਵਾਸੀ ਹਾਜਰ ਸਨ।  

Post a Comment

0 Comments