ਜਲੰਧਰ ਜਿਮਨੀ ਚੋਣ ਦੀ ਜਿੱਤ ਦੀ ਖੁਸ਼ੀ ਵਿੱਚ ਆਪ ਵਰਕਰਾਂ ਨੇ ਲੱਡੂ ਵੰਡੇ


ਜਲੰਧਰ (ਅਮਰਜੀਤ ਸਿੰਘ)-
ਜਲੰਧਰ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਜਿੱਤ ਦਾ ਜਸ਼ਨ ਪਿੰਡ ਹਰੀਪੁਰ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਲੱਡੂ ਵੰਡ ਕੇ ਮਨਾਇਆ। ਇਸ ਮੌਕੇ ਹਾਜ਼ਰ ਆਗੂਆਂ ਨੇ ਸਾਂਝੇ ਤੌਰ ਤੇ ਕਿਹਾ ਲੋਕਾਂ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਿੱਚ ਵਿਸ਼ਵਾਸ ਜਿਤਾਇਆ ਹੈ। ਉਨ੍ਹਾਂ ਕਿਹਾ ਕਿ ਜਲੰਧਰ ਵਿੱਚ ਸਾਰੀਆਂ ਪਾਰਟੀਆਂ ਹੀ ਫਲਾਪ ਸਾਬਿਤ ਹੋਈਆਂ ਹਨ।

ਲੋਕਾਂ ਨੇ ਪਰਿਵਾਰਵਾਦ ਅਤੇ ਬਦਲਾਖੋਰੀ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ 'ਚ ਬਦਲਾਅ ਦੀ ਲਹਿਰ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਆਪ ਆਗੂ ਪਰਮਿੰਦਰ ਸਿੰਘ ਬਰਾੜ, ਅਸ਼ੋਕ ਕੁਮਾਰ ਕਪੂਰ ਪਿੰਡ, ਡਾਕਟਰ ਨਿਰਮਲ ਕੌਲ, ਜਸਵਿੰਦਰ ਸਿੰਘ ਸਰਪੰਚ ਹਰੀਪੁਰ, ਹਰਬੰਸ ਲਾਲ, ਕਰਨਜੀਤ ਸਿੰਘ ਹੈਪੀ, ਸਿਮਰਨ ਸਿੰਘ, ਤਰਲੋਕ ਸਿੰਘ, ਕੇਵਲ ਚੰਦ, ਇਕਬਾਲ ਸਿੰਘ, ਸੁਰਜੀਤ ਸਿੰਘ, ਗੁਰਮੀਤ ਸਿੰਘ ਕਲਸੀ, ਸੁਖਦੇਵ ਸਿੰਘ, ਗੁਰਮੇਲ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਹਾਜਰ ਸਨ।

Post a Comment

0 Comments