ਦੀ ਇੰਪੀਰੀਅਲ ਸਕੂਲ ਆਦਮਪੁਰ ਵਿੱਚ ਮੈਡੀਕਲ ਚੈੱਕਅਪ ਕੈਂਪ ਲਗਾਇਆ


ਆਦਮਪੁਰ/ਜਲੰਧਰ 26 ਮਈ (ਅਮਰਜੀਤ ਸਿੰਘ)-
ਦੀ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਵਿੱਚ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਦਿਆਰਥੀਆਂ ਲਈ ਮੈਡੀਕਲ ਕੈਂਪ ਲਗਾਇਆ ਗਿਆ। ਇਹ  ਕੈਂਪ ਸਕੂਲ ਚੇਅਰਮੈਨ ਜਗਦੀਸ਼ ਲਾਲ ਪਸਰੀਚਾ, ਡਰੈਕਟਰ ਜਗਮੋਹਣ ਅਰੋੜਾ, ਪ੍ਰਿੰਸੀਪਲ ਸਵਿੰਦਰ ਕੌਰ ਮੱਲ੍ਹੀ, ਚੀਫ਼ ਐਕਡਮਿਕ ਐਡਵਾਈਜ਼ਰ ਸ਼ੁਸ਼ਮਾ ਵਰਮਾ, ਹੈੱਡ ਮਿਸਟਰੈਸ ਪਰਵਿੰਦਰ ਕੌਰ ਅਤੇ ਅਧਿਆਪਕਾਂ  ਦੀ ਹਾਜ਼ਰੀ ਵਿੱਚ ਲਗਾਇਆ ਗਿਆ। ਇਸ  ਮੈਡੀਕਲ ਦੇ ਨਿਰਮਾਤਾ ਸਰਜਨ ਡਾ. ਬਲਜੀਤ ਸਿੰਘ ਜੌਹਲ ਗੋਲਡ ਮੈਡਲਿਸਟ ਸਨ। ਇਸ ਕੈਂਪ ਵਿੱਚ ਡਾ. ਅਮਿਤ ਚੌਧਰੀ ਬੱਚਿਆਂ ਦੇ ਮਾਹਰ, ਡਾ. ਗੁਰਕੀਰਤ ਮਰਵਾਹਾ, ਡਾ. ਨੀਤੇਸ਼, ਡਾ. ਕੁਲਦੀਪ ਸਿੰਘ (ਲਾਇਨਜ਼ ਅੱਖਾਂ ਦੇ ਹਸਪਤਾਲ  ਤੋਂ) ਅਤੇ ਡਾ. ਰਾਹੁਲ ਸ਼ਰਮਾਂ ਸ਼ਾਮਿਲ ਸਨ। ਡਾ. ਹਰਜੀਤ ਕੌਰ ਜੋ ਔਰਤਾਂ ਦੇ ਰੋਗਾਂ ਦੇ ਮਾਹਿਰ ਵੀ ਸ਼ਾਮਿਲ ਸਨ। ਉਨ੍ਹਾਂ ਨੇ ਛੇਵੀਂ ਤੋਂ ਨੌਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਔਰਤਾਂ ਦੇ ਰੋਗਾਂ ਤੋਂ ਜਾਣੂ ਕਰਵਾਇਆ ਅਤੇ ਉਨ੍ਹਾਂ ਵਿੱਚ ਆਤਮਵਿਸ਼ਵਾਸ ਦੀ ਭਾਵਨਾ ਦਾ ਵਿਕਾਸ ਕੀਤਾ।ਸਮੂਹ ਕੈਂਪ  ਦੇ ਨਿਰਮਾਤਾ ਮਾਰਕਟ ਮੈਨੇਜਰ ਪਰਦੀਪ ਸਿੰਘ ਦਾ ਇਸ ਕੈਂਪ ਲਈ ਵਿਸ਼ੇਸ਼ ਉਪਰਾਲਾ ਸੀ। ਜਿਨ੍ਹਾਂ ਨੇ ਵਿਦਿਆਰਥੀਆਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਸ਼ਲਾਘਾਯੋਗ ਉਪਰਾਲਾ ਕੀਤਾ। ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸਵਿੰਦਰ ਕੌਰ ਜੀ ਨੇ ਵਿਦਿਆਰਥੀਆਂ ਨੂੰ ਸਿਹਤਮੰਦ ਰਹਿਣ ਲਈ ਆਪਣੇ ਵਿਚਾਰ ਪੇਸ਼ ਕੀਤੇ। 

Post a Comment

0 Comments