ਸਾਰਟ ਸਰਕਟ ਨਾਲ ਲੱਗੀ ਅੱਗ ਕਾਰਨ ਘਰ ਦਾ ਸਾਰਾ ਸਮਾਨ ਸੜ ਕੇ ਹੋਇਆ ਸੁਆਹ, ਲੱਖਾਂ ਦਾ ਨੁਕਸਾਨ


ਗੁਰਦਾਸਪੁਰ 15 ਮਈ (ਗੁਲਸ਼ਨ ਕੁਮਾਰ)-
ਗੁਰਦਾਸਪੁਰ ਡੇਰਾ ਬਾਬਾ ਨਾਨਕ ਰੋਡ ਤੇ ਰਾਜ ਪੈਲੇਸ ਦੇ ਪਿੱਛੇ ਸਥਿਤ ਦੇਸ਼ ਭਗਤ ਨਗਰ ਦੇ ਇਕ ਘਰ ਵਿਚ ਭਿਆਨਕ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਘਰ ਦੇ ਮਾਲਕ ਵਲੋਂ ਅੱਗ ਲੱਗਣ ਦਾ ਕਾਰਨ ਸਾਰਟ ਸਰਕਟ ਦੱਸਿਆ ਜਾ ਰਿਹਾ ਹੈ। ਜਿਸ ਸਮੇਂ ਘਰ ਵਿੱਚ ਅੱਗ ਲੱਗੀ ਉਸ ਸਮੇਂ ਘਰ ਵਿਚ ਸਿਰਫ ਇਕ ਬਜੁਰਗ ਜੋੜਾ ਮੌਜੂਦ ਸੀ। ਗਨੀਮਤ ਇਹ ਰਹੀ ਕਿ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
           ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਘਰੋਂ ਬਾਹਰ ਸੀ ਅਤੇ ਘਰ ਵਿਚ ਸਿਰਫ ਉਨ੍ਹਾਂ ਦੇ ਬੁਜੁਰਗ ਮਾਂ ਪਿਉ ਹੀ ਮੌਜੂਦ ਸਨ। ਉਸ ਦੇ ਮਾਂ-ਪਿਓ ਨੇ ਦੱਸਿਆ ਹੈ ਕਿ ਅਚਾਨਕ ਸ਼ਾਮ ਸਾਢੇ ਚਾਰ ਵਜੇ ਦੇ ਕਰੀਬ ਕਮਰੇ ਵਿਚ ਚੱਲ ਰਹੇ ਏ.ਸੀ ਵਿੱਚੋਂ ਧੂੰਆਂ ਨਿਕਲਨ ਲੱਗ ਪਿਆ ਤੇ ਵੇਖਦੇ ਹੀ ਵੇਖਦੇ ਪਹਿਲਾਂ ਚਿੰਗਾਰੀਆਂ ਅਤੇ ਫੇਰ ਏ.ਸੀ ਨੂੰ ਭਿਆਨਕ ਅੱਗ ਨੇ ਘੇਰ ਲਿਆ ਲਿਆ ਜੋ ਮਿੰਟਾਂ ਸਕਿੰਟਾਂ ਵਿੱਚ ਵੀ ਫੈਲ ਗਈ। ਉਸ ਦੇ ਮਾਂ ਪਿਓ ਅੱਗ ਭੜਕਦੀ ਦੇਖ ਕੇ ਘਰੋਂ ਬਾਹਰ ਨਿਕਲ ਆਏ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਦੱਸਿਆ। ਗੁਆਂਢੀਆਂ ਨੇ ਫੋਨ ਕਰਕੇ ਮਨਜੀਤ ਸਿੰਘ ਨੂੰ ਸੂਚਨਾ ਦਿੱਤੀ ਜਿਸ ਤੇ ਉਹ ਵੀ ਤੁਰੰਤ ਵਾਪਸ ਮੁੱੜ ਆਏ। ਇਸ ਦੌਰਾਨ ਉਨ੍ਹਾਂ ਦੇ ਗੁਆਂਢੀ ਵੱਲੋਂ ਫਾਇਰ ਬਿ੍ਰਗੇਡ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਸੀ। ਫਾਇਰ ਬਿ੍ਰਗੇਡ ਦੀਆਂ ਗੱਡੀਆਂ ਨੇ ਆ ਕੇ ਕਾਫੀ ਮੁਸੱਕਤ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਪਰ ਇਸ ਦੌਰਾਨ ਘਰ ਦਾ ਸਮਾਨ ਜਿਸ ਵਿਚ ਏ.ਸੀ, ਸੋਫੇ, ਗੱਦੇ, ਟੇਬਲ, ਦਰਵਾਜ਼ੇ ਅਤੇ ਹੋਰ ਫਰਨੀਚਰ ਤੋਂ ਇਲਾਵਾ ਪੀ.ਵੀ.ਸੀ ਆਦਿ ਵੀ ਸ਼ਾਮਲ ਹੈ ਸੜ ਕੇ ਸੁਆਹ ਹੋ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਉਹਨਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ। ਦੂਜੇ ਪਾਸੇ ਅੱਗ ਬੁਝਾਉਣ ਪਹੁੰਚੀ ਫਾਇਰ ਬਿ੍ਰਗੇਡ ਦੇ ਕਰਮਚਾਰੀ ਪਰਗਟ ਸਿੰਘ ਨੇ ਦੱਸਿਆ ਕਿ ਕਰੀਬ ਪੰਜ ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕਲਾਨੌਰ ਰੋਡ ਦੇ ਇਕ ਘਰ ਵਿਚ ਅੱਗ ਲੱਗੀ ਹੈ ਤਾਂ ਉਹ ਤੁਰੰਤ ਮੌਕੇ ਤੇ ਪਹੁੰਚੇ ਅਤੇ ਲਗਭਗ ਅੱਧੇ ਘੰਟੇ ਦੀ ਮਸ਼ਸੱਕਤ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ। ਉਨ੍ਹਾਂ ਕਿਹਾ ਕਿ ਇਸ ਦੌਰਾਨ ਘਰ ਵਾਲਿਆਂ ਦਾ ਕਾਫੀ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ ਪਰ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ।    



Post a Comment

0 Comments