ਆਦਮਪੁਰ/ਜਲੰਧਰ 25 ਮਈ (ਅਮਰਜੀਤ ਸਿੰਘ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋ ਐਲਾਨੇ ਨਤੀਜਿਆ ਵਿੱਚ ਮਾਤਾ ਗੰਗਾ ਖਾਲਸਾ ਪਬਲਿਕ ਸੀ.ਸੈ ਸਕੂਲ ਕਾਕੀ ਪਿੰਡ ਰਾਮਾ ਮੰਡੀ ਜਲੰਧਰ ਦਾ ਨਤੀਜਾ ਸ਼ਾਨਦਾਰ ਰਿਹਾ, ਸਾਰੇ ਵਿਦਿਆਰਥੀ ਚੰਗੇ ਨੰਬਰ ਲੈ ਕੇ ਪਾਸ ਹੋਏ ਹਨ। ਇਸ ਚੰਗੇ ਰਿਜ਼ਲਟ ਦਾ ਕ੍ਰੈਡਿਟ ਸਕੂਲ ਦੇ ਹਰ ਇੱਕ ਟੀਚਰ ਤੇ ਵਿਦਿਆਰਥੀਆ ਨੂੰ ਜਾਦਾ ਹੈ। ਜਿੰਨਾ ਦੀ ਮਿਹਨਤ ਸਦਕਾ ਇਹ ਪ੍ਰਾਪਤੀ ਹੋਈ ਹੈ। ਸਕੂਲ ਪ੍ਰਿੰਸੀਪਲ ਗੁਰਪ੍ਰੀਤ ਕੌਰ ਬੋਲੀਨਾ ਨੇ ਸਕੂਲ ਦੇ ਸਟਾਫ ਅਤੇ ਵਿਦਿਆਰਥੀਆ ਦੇ ਮਾਤਾ ਪਿਤਾ ਨੂੰ ਇਹ ਚੰਗੇ ਨਤੀਜੇ ਲਈ ਵਧਾਈਆ ਦਿੱਤੀਆ ਹਨ ਅਤੇ ਵਿਦਿਆਰਥੀਆ ਨੂੰ ਹੋਰ ਵਧੇਰੇ ਮੇਹਨਤ ਕਰਨ ਲਈ ਪ੍ਰੇਰਿਆ ਹੈ।
0 Comments