ਜਲੰਧਰ 25 ਮਈ (ਅਮਰਜੀਤ ਸਿੰਘ)- ਪਿੰਡ ਹਰੀਪੁਰ ਸਥਿਤ ਬੀ.ਕੇ.ਐਸ.ਐਸ ਸਰਕਾਰੀ ਕੋ ਐਜੂਕੇਸ਼ਨ ਹਾਈ ਸਕੂਲ ਦਾ ਅੱਠਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ। ਸਕੂਲ ਦੇ ਇੰਚਾਰਜ ਮਨਦੀਪ ਕੌਰ ਨੇ ਦੱਸਿਆ ਕਿ ਸਕੂਲ ਦੀ ਹੋਣਹਾਰ ਵਿਦਿਆਰਥਣ ਰੀਆ ਨੇ 503/600 ਅੰਕ ਹਾਸਲ ਕਰਕੇ ਸਕੂਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਵਰਨਣਯੋਗ ਹੈ ਕਿ ਇਹ ਬੱਚੀ ਰੀਆ ਪ੍ਰਸਿੱਧ ਕਲਾਕਾਰ ਸੁੱਖਾ ਹਰੀਪੁਰੀਆ ਦੀ ਬੇਟੀ ਹੈ। ਦੂਸਰਾ ਸਥਾਨ ਵਿਦਿਆਰਥਣ ਕਿਰਣ ਨੇ 481/600 ਅੰਕ ਹਾਸਲ ਕਰਕੇ ਦੂਜਾ ਸਥਾਨ ਅਤੇ ਕੁਨਾਲ ਪਾਲ ਨੇ 479/600 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਦੇ ਸਟਾਫ਼ ਚੋਂ ਇੰਚਾਰਜ ਮਨਦੀਪ ਕੌਰ, ਅੰਕੁਰ ਅਰੋੜਾ, ਦਵਿੰਦਰ ਸਿੰਘ, ਰਜਿੰਦਰ ਢੀਂਡਸਾ, ਪਰਵਿੰਦਰ ਕੌਰ ਅਤੇ ਹਰਜਿੰਦਰ ਕੌਰ ਨੇ ਸਾਂਝੇ ਤੌਰ ਤੇ ਸਾਲ 2023 ਦਾ ਸ਼ਾਨਦਾਰ ਸਫਲਤਾ ਸਿਹਰਾ ਵਿਦਿਆਰਥੀਆਂ ਤੇ ਮਾਪਿਆਂ ਨੂੰ ਦਿੰਦੇ ਹੋਏ ਵਧਾਈ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਹੋਰ ਵੀ ਮਿਹਨਤ ਕਰਨ ਲਈ ਪ੍ਰੇਰਿਤ ਵੀ ਕੀਤਾ।
0 Comments